Vindu Dara Singh: ਵਿੰਦੂ ਦਾਰਾ ਸਿੰਘ ਲਹੂ ਨਾਲ ਲੱਥਪੱਥ ਆਏ ਨਜ਼ਰ, ਤਸਵੀਰਾਂ ਵੇਖ ਯੂਜ਼ਰਸ ਬੋਲੇ- 'ਖਤਰਨਾਕ'

Vindu Dara Singh: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੰਦੂ ਦਾਰਾ ਸਿੰਘ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਵਿੰਦੂ ਨੂੰ ਕਈ ਫਿਲਮਾਂ ਅਤੇ ਸ਼ੋਅਜ਼ ਚ ਕੰਮ ਕਰਦੇ ਦੇਖਿਆ ਗਿਆ ਹੈ।

Vindu Dara Singh

1/5
ਇਸ ਤੋਂ ਇਲਾਵਾ ਅਦਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਇਸ ਵਿਚਾਲੇ ਕਲਾਕਾਰ ਨੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਆਪਣੇ ਸੋਸ਼ਲ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ।
2/5
ਦਰਅਸਲ, ਵਿੰਦੂ ਦਾਰਾ ਸਿੰਘ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਵਿੱਚ ਅਦਾਕਾਰ ਖੂਨ ਨਾਲ ਲਥਪਥ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਲਹੂ-ਲੁਹਾਣ ਚਿਹਰਾ ਵੇਖ ਪ੍ਰਸ਼ੰਸਕ ਵੀ ਚਿੰਤਾ ਵਿੱਚ ਪੈ ਗਏ ਹਨ।
3/5
ਇਸ ਵੀਡੀਓ ਵਿੱਚ ਅਦਾਕਾਰ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਜੇਕਰ ਮੇਰੇ ਨਾਲ ਲੜੋਗੇ ਤਾਂ ਕੀ ਅਸੀ ਛੱਡਾਂਗੇ...ਤੁਸੀ ਵੀ ਵੇਖੋ ਇਹ ਵੀਡੀਓ... ਇਸ ਉੱਪਰ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਕੀ ਹੋਇਆ। ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਖਤਰਨਾਕ...
4/5
ਬਿੱਗ ਬੌਸ 3 ਦੇ ਵਿਜੇਤਾ ਰਹਿ ਚੁੱਕ ਵਿੰਦੂ, ਬਾਲੀਵੁੱਡ ਵਿੱਚ ਵੀ ਕੰਮ ਕੀਤਾ ਆਪਣੇ ਪਿਤਾ ਦੀ ਰਾਹ 'ਤੇ ਚੱਲਦੇ ਹੋਏ ਵਿੰਦੂ ਨੇ ਵੀ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਐਕਟਰ ਦੇ ਤੌਰ 'ਤੇ ਸਫਲਤਾ ਨਹੀਂ ਮਿਲ ਸਕੀ।
5/5
ਪਰ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਉਨ੍ਹਾਂ ਦਾ ਜਾਦੂ ਦੇਖਣ ਨੂੰ ਮਿਲਿਆ। ਉਨ੍ਹਾਂ ਇਸਦੇ ਤੀਜੇ ਸੀਜ਼ਨ ਵਿੱਚ ਹਿੱਸਾ ਲਿਆ ਸੀ। ਇੰਨਾ ਹੀ ਨਹੀਂ ਇਹ ਅਦਾਕਾਰ ਬਿੱਗ ਬੌਸ 3 ਦਾ ਵਿਨਰ ਬਣਕੇ ਬਾਹਰ ਨਿਕਲਿਆ।
Sponsored Links by Taboola