Baba Siddique Murder: ਬਾਬਾ ਸਿੱਦੀਕੀ ਸਣੇ ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਬੇਟਾ ਜੀਸ਼ਾਨ ? ਜਾਣੋ ਕਿਵੇਂ ਮੌ*ਤ ਦੇ ਮੂੰਹ 'ਚੋਂ ਬਚੀ ਜਾਨ
ਐਨਸੀਪੀ ਦੇ ਸੀਨੀਅਰ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਬਾ ਦਾ ਬਾਂਦਰਾ ਈਸਟ, ਮੁੰਬਈ ਵਿੱਚ ਕਤਲ ਕਰ ਦਿੱਤਾ ਗਿਆ। ਬਾਬਾ ਸਿੱਦੀਕੀ ਨੂੰ ਦੋ ਗੋਲੀਆਂ ਲੱਗੀਆਂ। ਇਸ ਵਾਰਦਾਤ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ।
Download ABP Live App and Watch All Latest Videos
View In Appਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਜਦੋਂ ਸਿੱਦੀਕੀ ਆਪਣੇ ਬੇਟੇ ਅਤੇ ਕਾਂਗਰਸੀ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫਤਰ ਤੋਂ ਘਰ ਜਾ ਰਹੇ ਸਨ ਤਾਂ ਤਿੰਨ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਕ ਬਾਬਾ ਸਿੱਦੀਕੀ 'ਤੇ 3 ਰਾਊਂਡ ਫਾਇਰਿੰਗ ਕੀਤੀ ਗਈ। ਇਕ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਲੱਗੀ ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਬਦਮਾਸ਼ ਉਥੋਂ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਖੂਨ ਨਾਲ ਲਥਪਥ ਬਾਬਾ ਸਿੱਦੀਕੀ ਨੂੰ ਲੀਲਾਵਤੀ ਹਸਪਤਾਲ ਪਹੁੰਚਾਇਆ ਪਰ ਡਾਕਟਰ ਵੀ ਉਸ ਦੀ ਜਾਨ ਨਹੀਂ ਬਚਾ ਸਕੇ।
ਬਾਬਾ ਸਿੱਦੀਕੀ ਦੇ 3 ਕਾਤਲਾਂ 'ਚੋਂ 2 ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਨਾਲ ਲਾਰੇਂਸ ਬਿਸ਼ਨੋਈ ਗੈਂਗ ਦਾ ਨਾਂ ਜੋੜਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ੂਟਰਾਂ ਨੇ ਦਾਅਵਾ ਕੀਤਾ ਹੈ ਕਿ ਸੁਪਾਰੀ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਸੀ।
ਬਾਬਾ ਸਿੱਦੀਕੀ ਦੇ ਪੁੱਤਰ ਨੂੰ ਇੱਕ ਫੋਨ ਨੇ ਬਚਾਇਆ? ਇਹ ਪੂਰੀ ਘਟਨਾ ਮੁੰਬਈ ਦੇ ਬਾਂਦਰਾ ਦੀ ਹੈ। ਜਦੋਂ ਸ਼ੂਟਰਾਂ ਨੇ ਬਾਬਾ ਸਿੱਦੀਕੀ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਆਪਣੇ ਬੇਟੇ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਤੋਂ ਬਾਹਰ ਆ ਰਿਹਾ ਸੀ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਕ ਐਂਗਲ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਬਾਬਾ ਸਿੱਦੀਕੀ ਦੇ ਨਾਲ-ਨਾਲ ਉਨ੍ਹਾਂ ਦਾ ਪੁੱਤਰ ਵੀ ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਪਰ ਇੱਕ ਫੋਨ ਕਾਲ ਨੇ ਜ਼ੀਸ਼ਾਨ ਦੀ ਜਾਨ ਬਚਾਈ।
ਫੋਨ 'ਤੇ ਗੱਲਬਾਤ ਕਰਨ ਲੱਗਾ ਜੀਸ਼ਾਨ ਇਸ ਮਾਮਲੇ 'ਚ ਵੱਡੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਬਾਬਾ ਸਿੱਦੀਕੀ ਦੇ ਨਾਲ ਕਾਂਗਰਸੀ ਵਿਧਾਇਕ ਜੀਸ਼ਾਨ ਵੀ ਜਾਣ ਵਾਲੇ ਸਨ, ਪਰ ਫਿਰ ਉਨ੍ਹਾਂ ਨੂੰ ਇਕ ਜ਼ਰੂਰੀ ਫੋਨ ਆਇਆ ਅਤੇ ਉਹ ਦਫਤਰ 'ਚ ਹੀ ਰੁਕ ਗਏ। ਇਸੇ ਦੌਰਾਨ ਇਹ ਘਟਨਾ ਵਾਪਰੀ। ਜੇਕਰ ਜੀਸ਼ਾਨ ਆਪਣੇ ਪਿਤਾ ਬਾਬਾ ਸਿੱਦੀਕੀ ਦੇ ਨਾਲ ਹੁੰਦਾ ਤਾਂ ਹਮਲਾਵਰ ਉਸ ਨੂੰ ਵੀ ਨਿਸ਼ਾਨਾ ਬਣਾ ਸਕਦੇ ਸੀ।