Yash Net Worth: ਸੁਪਰਸਟਾਰ ਯਸ਼ ਦਾ ਕੀ ਹੈ ਅਸਲੀ ਨਾਂਅ ? ਜਾਣੋ ਕਿਵੇਂ ਬਸ ਚਲਾਉਣ ਵਾਲੇ ਸ਼ਖਸ਼ ਦਾ ਪੁੱਤਰ ਬਣਿਆ 'KGF' ਦਾ 'ਰੌਕੀ'
ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਯਸ਼ ਲਈ ਇਹ ਸਫਰ ਬਿਲਕੁਲ ਵੀ ਆਸਾਨ ਨਹੀਂ ਰਿਹਾ। ਜੀ ਹਾਂ, ਇਸ ਕਾਮਯਾਬੀ ਨੂੰ ਹਾਸਿਲ ਕਰਨ ਲਈ ਯਸ਼ ਨੇ ਖੂਬ ਮੇਹਨਤ ਕੀਤੀ।
Download ABP Live App and Watch All Latest Videos
View In Appਅੱਜ ਸਾਊਥ ਦੇ ਸੁਪਰਸਟਾਰ ਯਸ਼ ਦੀ ਕਾਮਯਾਬੀ ਦੇ ਉਸ ਪੱਧਰ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਯਸ਼ ਨੇ ਇੱਥੇ ਆਉਣ ਲਈ ਕਾਫੀ ਸੰਘਰਸ਼ ਕੀਤਾ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਯਸ਼ ਦਾ ਅਸਲੀ ਨਾਂ ਨਵੀਨ ਕੁਮਾਰ ਗੌੜਾ ਹੈ। ਉਸਦੇ ਪਿਤਾ ਦਾ ਨਾਮ ਅਰੁਣ ਕੁਮਾਰ ਹੈ ਜੋ ਕਰਨਾਟਕ ਰਾਜ ਸੜਕ ਆਵਾਜਾਈ ਨਿਗਮ ਵਿੱਚ ਬੱਸ ਡਰਾਈਵਰ ਵਜੋਂ ਕੰਮ ਕਰਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਯਸ਼ ਦੀ ਫੀਸ ਸਿਰਫ 100 ਰੁਪਏ ਸੀ। ਉਸਨੇ ਸਾਲ 2004 ਵਿੱਚ ਟੀਵੀ ਸ਼ੋਅ 'ਨੰਦਾ ਗੋਕੁਲ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਸਾਲ 2007 'ਚ ਉਨ੍ਹਾਂ ਨੇ ਫਿਲਮ 'ਜਮਦਾ ਹੁੱਡਗੀ' ਨਾਲ ਵੱਡੇ ਪਰਦੇ 'ਤੇ ਕਦਮ ਰੱਖਿਆ।
ਪਰ ਹੁਣ ਅਭਿਨੇਤਾ ਇੱਕ ਸੁਪਰ ਲਗਜ਼ਰੀ ਜ਼ਿੰਦਗੀ ਜੀ ਰਿਹਾ ਹੈ। ਉਸ ਕੋਲ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਹਨ ਜਿਨ੍ਹਾਂ ਵਿੱਚ ਔਡੀ Q7, BMW, ਪਜੇਰੋ ਸਪੋਰਟਸ ਸ਼ਾਮਲ ਹਨ। ਇਨ੍ਹਾਂ ਦੀ ਕੀਮਤ ਵੀ ਕਰੋੜਾਂ ਵਿਚ ਹੈ।
ਇਸ ਤੋਂ ਇਲਾਵਾ ਯਸ਼ ਬੈਂਗਲੁਰੂ 'ਚ ਇਕ ਆਲੀਸ਼ਾਨ ਘਰ 'ਚ ਰਹਿੰਦਾ ਹੈ। ਜਿਸ ਦੀ ਕੀਮਤ ਕਰੀਬ 4 ਕਰੋੜ ਹੈ। ਉਹ ਇਸ ਘਰ ਵਿੱਚ ਆਪਣੀ ਪਤਨੀ ਰਾਧਿਕਾ ਪੰਡਿਤ, ਦੋਵੇਂ ਬੱਚਿਆਂ ਅਤੇ ਮਾਤਾ-ਪਿਤਾ ਨਾਲ ਰਹਿੰਦਾ ਹੈ।
ਯਸ਼ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਅਭਿਨੇਤਾ ਕੋਲ ਹੁਣ ਲਗਭਗ 53 ਕਰੋੜ ਰੁਪਏ ਦੀ ਜਾਇਦਾਦ ਹੈ।