Aamir Khan Funny Kissa: ਜਦੋਂ ਭੇਸ ਬਦਲ ਕੇ ਸੌਰਵ ਗਾਂਗੁਲੀ ਨੂੰ ਮਿਲਣ ਪਹੁੰਚੇ ਸੀ ਆਮਿਰ ਖ਼ਾਨ, ਗਾਰਡ ਨੇ ਅਦਾਕਾਰ ਨਾਲ ਕੀਤਾ ਇਹ ਕੰਮ
ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ। ਜੋ ਕ੍ਰਿਕਟ ਦੇ ਦੀਵਾਨੇ ਹਨ। ਕਈ ਵਾਰ ਉਨ੍ਹਾਂ ਨੂੰ ਸਟੇਡੀਅਮ ਮੈਚ ਦੇਖਦੇ ਹੋਏ ਦੇਖਿਆ ਗਿਆ ਹੈ ਅਤੇ ਕ੍ਰਿਕਟਰਾਂ ਨਾਲ ਵੀ ਸਪਾਟ ਕੀਤਾ ਗਿਆ ਹੈ।
Download ABP Live App and Watch All Latest Videos
View In Appਬਹੁਤ ਘੱਟ ਲੋਕ ਜਾਣਦੇ ਹਨ ਕਿ ਆਮਿਰ ਖਾਨ ਕ੍ਰਿਕਟਰ ਸੌਰਵ ਗਾਂਗੁਲੀ ਦੇ ਬਹੁਤ ਵੱਡੇ ਫੈਨ ਹਨ। ਅਜਿਹੇ 'ਚ ਇਕ ਵਾਰ ਅਦਾਕਾਰ ਉਨ੍ਹਾਂ ਨੂੰ ਮਿਲਣ ਲਈ ਭੇਸ ਬਦਲ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਸਨ।
ਪਰ ਜਦੋਂ ਆਮਿਰ ਉੱਥੇ ਪਹੁੰਚੇ ਤਾਂ ਗੇਟ 'ਤੇ ਖੜ੍ਹੇ ਗਾਰਡ ਉਨ੍ਹਾਂ ਨੂੰ ਪਛਾਣ ਨਹੀਂ ਸਕੇ ਅਤੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਇਹ ਕਹਾਣੀ ਸਾਲ 2009 ਦੀ ਹੈ। ਜਦੋਂ ਆਮਿਰ ਖਾਨ ਬਲਾਕਬਸਟਰ ਫਿਲਮ '3 ਇਡੀਅਟਸ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਸਨ।
ਜਦੋਂ ਅਦਾਕਾਰ ਫਿਲਮ ਦੇ ਪ੍ਰਮੋਸ਼ਨ ਲਈ ਕੋਲਕਾਤਾ ਪਹੁੰਚੇ ਤਾਂ ਇਸ ਦੌਰਾਨ ਇਕ ਆਮ ਪ੍ਰਸ਼ੰਸਕ ਦੀ ਤਰ੍ਹਾਂ ਉਨ੍ਹਾਂ ਨੂੰ ਮਿਲਣ ਲਈ ਪੈਦਲ ਹੀ ਸੌਰਵ ਗਾਂਗੁਲੀ ਦੇ ਘਰ ਪਹੁੰਚੇ। ਪਰ ਉਸ ਸਮੇਂ ਆਮਿਰ ਨੇ ਆਪਣਾ ਗੈਟਅੱਪ ਬਦਲਿਆ ਹੋਇਆ ਸੀ।
ਇਸ ਕਰਕੇ ਸੌਰਵ ਦੇ ਗਾਰਡ ਅਦਾਕਾਰ ਨੂੰ ਪਛਾਣ ਨਹੀਂ ਸਕੇ ਅਤੇ ਉਨ੍ਹਾਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ। ਫਿਰ ਜਦੋਂ ਸੌਰਵ ਗਾਂਗੁਲੀ ਨੂੰ ਇਸ ਬਾਰੇ ਪਤਾ ਲੱਗਿਆਂ ਤਾਂ ਉਨ੍ਹਾਂ ਨੇ ਆਮਿਰ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਨੂੰ ਆਪਣੇ ਘਰ ਡਿਨਰ ਲਈ ਬੁਲਾਇਆ ਸੀ।
ਆਮਿਰ ਅਤੇ ਸੌਰਵ ਦੀ ਇਸ ਡਿਨਰ ਨਾਈਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਆਖਰੀ ਵਾਰ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਏ ਸਨ।