ਕੌਣ ਹੈ ਡਰੱਗਜ਼ ਸਮੇਤ ਗ੍ਰਿਫਤਾਰ ਹੋਈ ਸੁਪਰਮਾਡਲ ਗਿਗੀ ਹਦੀਦ ? ਬੇਲ ਤੋਂ ਬਾਅਦ ਸ਼ੇਅਰ ਕੀਤੀ ਬਿਕਨੀ 'ਚ ਫੋਟੋ
10 ਜੁਲਾਈ ਨੂੰ ਸੁਪਰ ਮਾਡਲ ਅਤੇ ਹਾਲੀਵੁੱਡ ਅਦਾਕਾਰਾ ਗੀਗੀ ਹਦੀਦ ਨੂੰ ਕੇਮੈਨ ਆਈਲੈਂਡਜ਼ ਵਿੱਚ ਗਾਂਜਾ ਰੱਖਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ, 12 ਜੁਲਾਈ ਨੂੰ ਉਸਨੂੰ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਗੀਗੀ ਹਦੀਦ ਦੀ ਕੁੱਲ ਜਾਇਦਾਦ 30 ਮਿਲੀਅਨ ਡਾਲਰ ਹੈ। ਹਾਲ ਹੀ 'ਚ ਗੀਗੀ ਨੀਤਾ ਅੰਬਾਨੀ ਦੇ ਕਲਚਰਲ ਸੈਂਟਰ (NMACC) ਦੇ ਲਾਂਚ ਦੌਰਾਨ ਪਾਰਟੀ 'ਚ ਸ਼ਾਮਲ ਹੋਣ ਲਈ ਭਾਰਤ ਆਏ ਸਨ।
ਗਿਗੀ ਹਦੀਦ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਆਈ ਸੀ। ਜਿੱਥੇ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਮਾਨ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਕੋਲੋਂ ਭੰਗ ਬਰਾਮਦ ਹੋਈ। ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ ਸੀ।
28 ਸਾਲਾ ਗਿਗੀ ਨੂੰ ਗਾਂਜਾ ਰੱਖਣ ਅਤੇ ਉਸ ਦਾ ਸੇਵਨ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਕੈਦੀ ਹਿਰਾਸਤ ਕੇਂਦਰ ਲਿਜਾਇਆ ਗਿਆ। ਕਾਰਵਾਈ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਗਿਗੀ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੂੰ 1,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਹਦੀਦ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਗੀਗੀ ਮੈਡੀਕਲ ਲਾਇਸੈਂਸ ਨਾਲ ਕਾਨੂੰਨੀ ਤੌਰ 'ਤੇ ਖਰੀਦੀ ਗਈ ਮਾਰਿਜੁਆਨਾ ਨਾਲ NYC ਵਿੱਚ ਯਾਤਰਾ ਕਰ ਰਹੀ ਸੀ।