Parineeti Chopra: ਸਿਆਸਤ 'ਚ ਐਂਟਰੀ ਕਰੇਗੀ Parineeti Chopra! ਜਾਣੋ ਇਸ ਸਵਾਲ 'ਤੇ ਅਦਾਕਾਰਾ ਦਾ ਦਿਲਚਸਪ ਜਵਾਬ
ਹਾਲ ਹੀ ਵਿੱਚ ਇੱਕ ਗੱਲਬਾਤ ਦੌਰਾਨ ਜਦੋਂ ਪਰਿਣੀਤੀ ਤੋਂ ਵਿਆਹ ਤੋਂ ਬਾਅਦ ਰਾਜਨੀਤੀ ਵਿੱਚ ਆਉਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਦਿਲਚਸਪ ਜਵਾਬ ਦਿੱਤਾ। ਉਨ੍ਹਾਂ ਨੇ ਵਿਆਹੁਤਾ ਜੀਵਨ ਨੂੰ ਵੀ ਸ਼ਾਨਦਾਰ ਦੱਸਿਆ।
Download ABP Live App and Watch All Latest Videos
View In Appਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਤੋਂ ਬਾਅਦ ਰਾਜਨੀਤੀ ਵਿੱਚ ਆਉਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਪਰਿਣੀਤੀ ਚੋਪੜਾ ਨੂੰ ਉਨ੍ਹਾਂ ਦੇ ਪਤੀ ਰਾਘਵ ਚੱਢਾ ਦੀ ਸਿਆਸੀ ਸ਼ਮੂਲੀਅਤ ਦੇ ਮੱਦੇਨਜ਼ਰ ਰਾਜਨੀਤੀ ਵਿੱਚ ਆਉਣ ਬਾਰੇ ਪੁੱਛਿਆ ਗਿਆ ਸੀ।
ਇਸ ਦੇ ਜਵਾਬ 'ਚ ਪਰਿਣੀਤੀ ਨੇ ਕਿਹਾ, 'ਉਹ ਬਾਲੀਵੁੱਡ ਬਾਰੇ ਕੁਝ ਨਹੀਂ ਜਾਣਦੇ ਅਤੇ ਮੈਂ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੀ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਰਾਜਨੀਤੀ 'ਚ ਸ਼ਾਮਲ ਹੁੰਦੇ ਹੋਏ ਦੇਖੋਗੇ।'
ਵਿਆਹੁਤਾ ਜੀਵਨ ਬਾਰੇ ਆਪਣੇ ਨਜ਼ਰੀਏ ਨੂੰ ਅੱਗੇ ਸਾਂਝਾ ਕਰਦਿਆਂ ਹੋਇਆਂ, ਅਦਾਕਾਰਾ ਨੇ ਕਿਹਾ, 'ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਪੂਰੇ ਦੇਸ਼ ਤੋਂ ਇੰਨਾ ਪਿਆਰ ਮਿਲੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਸਹੀ ਵਿਅਕਤੀ ਦੇ ਨਾਲ ਹੋ ਤਾਂ ਵਿਆਹੁਤਾ ਜੀਵਨ ਸਭ ਤੋਂ ਵਧੀਆ ਹੁੰਦਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਰਾਘਵ ਚੱਢਾ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਪਰਿਣੀਤੀ ਚੋਪੜਾ ਨੇ ਕਿਹਾ ਸੀ, 'ਤੁਸੀਂ ਮੈਨੂੰ ਰੱਬ ਵਲੋਂ ਦਿੱਤਾ ਗਿਆ ਸਭ ਤੋਂ ਵਧੀਆ ਤੋਹਫਾ ਹੋ, ਮੇਰੀ ਰਾਗਾਈ! ਤੁਹਾਡੀ ਸ਼ਾਂਤੀ ਹੀ ਮੇਰੀ ਦਵਾਈ ਹੈ। ਅੱਜ ਮੇਰਾ ਮਨਪਸੰਦ ਦਿਨ ਹੈ ਕਿਉਂਕਿ ਮੇਰੇ ਲਈ ਅੱਜ ਤੁਹਾਡਾ ਜਨਮ ਹੋਇਆ ਸੀ।
ਜਨਮਦਿਨ ਮੁਬਾਰਕ ਪਤੀ! ਮੈਨੂੰ ਵਾਪਸ ਚੁਣਨ ਲਈ ਧੰਨਵਾਦ'। ਪਰਿਣੀਤੀ ਆਪਣੇ ਬਿਗ ਡੇ 'ਤੇ ਮਨੀਸ਼ ਮਲਹੋਤਰਾ ਦੇ ਬੇਜ ਕਲਰ ਦੇ ਲਹਿੰਗੇ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ, ਨਾਲ ਹੀ ਉੰਨੇ ਸੋਹਣੇ ਗਹਿਣੇ ਵੀ ਸਨ, ਜੋ ਉਨ੍ਹਾਂ ਦੇ ਆਊਟਫਿਟ ਨਾਲ ਮੈਚ ਕਰ ਰਹੇ ਸਨ।