ਬਾਲੀਵੁੱਡ ਦੇ ਵਿਲੱਖਣ ਵਿਆਹ! ਕਿਸੇ ਨੇ ਧੀ ਤੋਂ 5 ਸਾਲ ਛੋਟੀ ਕੁੜੀ ਨਾਲ ਕਰਵਾਇਆ ਵਿਆਹ ਤੇ ਕਿਸੇ ਨੇ ਮਾਂ ਬਣਨ ਦੇ 20 ਸਾਲ ਬਾਅਦ ਲਏ ਫੇਰੇ
ਬਾਲੀਵੁੱਡ ਸੈਲੇਬਸ ਅਕਸਰ ਆਪਣੇ ਕਰੀਅਰ 'ਤੇ ਫੋਕਸ ਕਰਦਿਆਂ ਕਦੇ-ਕਦੇ ਨਿੱਜੀ ਜ਼ਿੰਦਗੀ ਭੁੱਲ ਜਾਂਦੇ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸੈਲੇਬਸ ਸਮਾਜ ਵੱਲੋਂ ਬਣਾਏ ਵਿਆਹ ਦੀ ਸਹੀ ਉਮਰ ਤੋਂ ਥੋੜੀ ਜ਼ਿਆਦਾ ਉਮਰ 'ਚ ਵਿਆਹ ਕਰਨਾ ਪਸੰਦ ਮਿਲਦੇ ਹਨ। ਤਹਾਨੂੰ ਮਿਲਵਾਉਂਦੇ ਹਾਂ ਉਨ੍ਹਾਂ ਕਪਲਸ ਨਾਲ ਜਿੰਨ੍ਹਾਂ ਨੇ 40 ਸਾਲ ਤੋਂ ਪਾਰ ਵਿਆਹ ਰਚਾਇਆ।
Download ABP Live App and Watch All Latest Videos
View In Appਪ੍ਰੀਤੀ ਜ਼ਿੰਟਾ: ਬਿਜ਼ਨਸਮੈਨ ਨੇਸ ਵਾਡਿਆ ਨਾਲ ਲੰਬੇ ਰਿਲੇਸ਼ਨ ਤੇ ਬ੍ਰੇਕ ਤੋਂ ਬਾਅਦ ਪ੍ਰੀਤੀ ਨੇ 2016 'ਚ 41 ਸਾਲ ਦੀ ਉਮਰ 'ਚ ਜੀਨ ਗੁਡਇਨਫ ਨਾਲ ਵਿਆਹ ਕੀਤਾ। ਫਿਲਹਾਲ ਪ੍ਰੀਤੀ ਯੂਰਪ 'ਚ ਹੀ ਸੈਟਲ ਹੋ ਗਈ ਹੈ।
ਉਰਮਿਲਾ ਮਾਤੋਂਡਕਰ: ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਆਪਣੇ ਵਿਆਹ ਦੀ ਕਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਰੰਗੀਲਾ ਗਰਲ ਨੇ ਮੀਡੀਆ ਤੇ ਲਾਇਮਲਾਈਟ ਤੋਂ ਪਰ੍ਹੇ ਸਿਰਫ਼ ਘਰਵਾਲਿਆਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਉਰਮਿਲਾ ਨੇ 42 ਸਾਲ ਦੀ ਉਮਰ 'ਚ ਸਾਲ 2016 'ਚ ਆਪਣੇ ਤੋਂ 10 ਸਾਲ ਛੋਟੇ ਮੋਹਸਿਨ ਅਖਤਰ ਮੀਰ ਨਾਲ ਵਿਆਹ ਕਰਵਾਇਆ ਸੀ।
ਫਰਾਹ ਖਾਨ: ਇਨ੍ਹਾਂ ਨੇ 40 ਸਾਲ ਦੀ ਉਮਰ 'ਚ ਆਪਣੇ ਤੋਂ ਛੋਟੇ ਸ਼ਿਰੀਸ਼ ਕੁੰਦਰ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ।
ਨੀਨਾ ਗੁਪਤਾ: ਅਦਾਕਾਰਾ ਨੀਨਾ ਗੁਪਤਾ ਨੇ ਜਿਸ ਸ਼ਾਨਦਾਰ ਅੰਦਾਜ 'ਚ ਸਿਲਵਰ ਸਕ੍ਰੀਨ ਤੇ ਕਮਬੈਕ ਕੀਤਾ ਹੈ ਉਹ ਕਾਬਿਲ-ਏ-ਤਾਰੀਫ ਹੈ। ਇਸ ਤਰ੍ਹਾਂ ਨੀਨਾ ਦੀ ਪਰਸਨਲ ਲਾਈਫ ਵੀ ਬੇਹੱਦ ਡੇਅਰਿੰਗ ਰਹੀ ਹੈ। ਨੀਨਾ ਨੇ ਬਿਨਾਂ ਵਿਆਹ ਦੇ ਹੀ ਕ੍ਰਿਕਟਰ ਵਿਵਿਅਨ ਰਿਚਾਰਡ ਦੀ ਬੇਟੀ ਮਸਾਬਾ ਨੂੰ 30 ਸਾਲ ਦੀ ਉਮਰ 'ਚ ਜਨਮ ਦਿੱਤਾ। ਇਸ ਤੋਂ ਬਾਅਦ 2008 'ਚ ਕਰੀਬ 50 ਸਾਲ ਦੀ ਉਮਰ 'ਚ ਵਿਵੇਕ ਮਿਹਰਾ ਨਾਲ ਵਿਆਹ ਕਰਵਾਇਆ।
ਸੁਹਾਸਿਨੀ ਮੁਲੇ: ਸੁਹਾਸਿਨੀ ਨੇ 2011 'ਚ 60 ਸਾਲ ਦੀ ਉਮਰ 'ਚ ਵਿਆਹ ਕਰਵਾਇਆ।। ਸੁਹਾਸਿਨੀ ਰੀਅਲ ਲਾਈਫ ਨੇ ਕਈ ਲੋਕਾਂ ਦੀ ਆਇਡਲ ਹੈ।
ਸੰਜੇ ਦੱਤ: ਸੰਜੇ ਦੱਤ ਨੇ ਸਾਲ 2008 'ਚ ਅਦਾਕਾਰਾ ਮਾਨਤਾ ਦੱਤ ਨਾਲ 49 ਸਾਲ ਦੀ ਉਮਰ 'ਚ ਵਿਆਹ ਕਰਵਾਇਆ ਸੀ। ਵਿਆਹ ਦੇ ਸਮੇਂ ਮਾਨਤਾ 30 ਸਾਲ ਦੀ ਸੀ। ਦੱਸ ਦੇਈਏ ਕਿ ਮਾਨਤਾ ਦੱਤ ਦੀ ਤੀਜੀ ਪਤਨੀ ਹੈ।
ਮਨੀਸ਼ਾ ਕੋਇਰਾਲਾ: ਸਾਲ 2010 'ਚ 40 ਦੀ ਉਮਰ 'ਚ ਸਮ੍ਰਾਟ ਦਹਿਲ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਦੋ ਸਾਲ ਬਾਅਦ ਹੀ ਇਨ੍ਹਾਂ ਨੇ ਤਲਾਕ ਲੈ ਲਿਆ ਸੀ ਤੇ ਇਸ ਲਈ ਉਨ੍ਹਾਂ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਲੀਜਾ ਰੇ: ਅਦਾਕਾਰਾ ਲੀਜਾ ਰੇ ਨੇ ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਸਾਲ 2012 'ਚ 40 ਸਾਲ ਦੀ ਉਮਰ 'ਚ ਆਪਣੇ ਬੁਆਏਫ੍ਰੈਂਡ ਜੇਸਨ ਡੇਹਨੀ ਨਾਲ ਵਿਆਹ ਕਰਵਾਇਆ ਤੇ ਸਾਲ 2018 'ਚ ਸੈਰੋਗੇਸੀ ਜ਼ਰੀਏ ਜੁੜਵਾ ਬੇਟੀਆਂ ਦੀ ਮਾਂ ਬਣੀ।
ਕਬੀਰ ਬੇਦੀ: ਕਬੀਰ ਬੇਦੀ ਨੇ 70 ਸਾਲ ਦੀ ਉਮਰ 'ਚ ਸਾਲ 2016 'ਚ ਆਪਣੇ ਤੋਂ 30 ਸਾਲ ਛੋਟੀ ਪ੍ਰਵੀਨ ਦੋਸਾਂਝ ਨਾਲ ਵਿਆਹ ਕਰਵਾਇਆ। ਇਹ ਕਬੀਰ ਦੀ ਤੀਜੀ ਤੇ ਪਰਵੀਨ ਦੀ ਪਹਿਲੀ ਸ਼ਾਦੀ ਸੀ। ਪਰਵੀਨ ਕਬੀਰ ਨੇ ਬੇਟੀ ਪੂਜਾ ਤੋਂ ਵੀ ਉਮਰ 'ਚ 5 ਸਾਲ ਛੋਟੀ ਹੈ।
ਸੈਫ ਅਲੀ ਖਾਨ: ਅਦਾਕਾਰ ਸੈਫ ਅਲੀ ਖਾਨ ਨੇ ਵੀ ਖੁਦ ਤੋਂ 10 ਸਾਲ ਛੋਟੀ ਕਰੀਨਾ ਕਪੂਰ ਨਾਲ ਦੂਜਾ ਵਿਆਹ ਕਰਵਾਇਆ। ਦੂਜੇ ਵਿਆਹ ਸਮੇਂ ਸੈਫ 40 ਸਾਲ ਤੋਂ ਪਾਰ ਹੋ ਗਏ ਸਨ।
ਆਮਿਰ ਖਾਨ: ਆਮਿਰ ਖਾਨ ਨੇ ਪਹਿਲਾ ਵਿਆਹ ਤੋੜਨ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਕਾ ਦਿੰਦਿਆਂ ਸਾਲ 2005 'ਚ ਕਿਰਨ ਰਾਵ ਨਾਲ ਵਿਆਹ ਕਰਵਾਇਆ।