Mohsin Khan ਨਾਲ ਸੀਰੀਅਸ ਰਿਲੇਸ਼ਨਸ਼ਿਪ 'ਚ ਰਹਿ ਚੁੱਕੀ ਹੈ Shivangi Joshi , ਕੁੱਝ ਅਜਿਹੀ ਰਹੀ ਅਦਾਕਾਰਾ ਦੀ ਲਵ ਲਾਈਫ
Shivangi Joshi Affairs: ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਉਸ ਦਾ ਨਾਂ ਰਣਦੀਪ ਰਾਏ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੋਹਸਿਨ ਖਾਨ ਨਾਲ ਵੀ ਉਸ ਦੇ ਪਿਆਰ ਦੀਆਂ ਚਰਚਾਵਾਂ ਸਨ।
Download ABP Live App and Watch All Latest Videos
View In App'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਸ਼ਿਵਾਂਗੀ ਜੋਸ਼ੀ ਦੀ ਨਿੱਜੀ ਜ਼ਿੰਦਗੀ ਅਕਸਰ 'ਟਾਕ ਆਫ ਦਾ ਟਾਊਨ' ਬਣੀ ਰਹਿੰਦੀ ਹੈ। ਹਾਲ ਹੀ 'ਚ ਉਹ ਇਕ ਵਾਰ ਫਿਰ ਆਪਣੇ ਅਫੇਅਰ ਕਾਰਨ ਸੁਰਖੀਆਂ 'ਚ ਹੈ।
ਸ਼ਿਵਾਂਗੀ ਜੋਸ਼ੀ ਦਾ ਨਾਂ 'ਬਾਲਿਕਾ ਵਧੂ 2' ਦੇ ਕੋ-ਸਟਾਰ ਰਣਦੀਪ ਰਾਏ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਦੋਹਾਂ ਨੇ ਇਸ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਹੈ ਅਤੇ ਇਕ-ਦੂਜੇ ਨੂੰ ਦੋਸਤ ਦੱਸਿਆ ਹੈ।
ਰਣਦੀਪ ਰਾਏ ਤੋਂ ਪਹਿਲਾਂ ਸ਼ਿਵਾਂਗੀ ਜੋਸ਼ੀ ਦਾ ਨਾਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਕੋ-ਸਟਾਰ ਮੋਹਸਿਨ ਖਾਨ ਨਾਲ ਵੀ ਜੁੜ ਚੁੱਕਾ ਹੈ।
ਸ਼ਿਵਾਂਗੀ ਅਤੇ ਮੋਹਸਿਨ ਦੀ ਆਨ-ਸਕਰੀਨ ਜੋੜੀ ਹਿੱਟ ਰਹੀ। ਦੋਵਾਂ ਦੀ ਕੈਮਿਸਟਰੀ ਨੇ ਕਾਫੀ ਲਾਈਮਲਾਈਟ ਇਕੱਠੀ ਕੀਤੀ ਸੀ। ਕਈ ਵਾਰ ਉਨ੍ਹਾਂ ਦੇ ਰੀਅਲ ਲਾਈਫ ਰਿਲੇਸ਼ਨਸ਼ਿਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
ਦੱਸਿਆ ਜਾਂਦਾ ਹੈ ਕਿ ਸ਼ੋਅ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਸੀ। ਹਾਲਾਂਕਿ ਡੇਲੀ ਸੋਪ ਖਤਮ ਹੋਣ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਇਕ ਪਾਸੇ ਜਿੱਥੇ ਲੋਕ ਉਨ੍ਹਾਂ ਨੂੰ ਇਕ ਜੋੜੇ ਦੇ ਰੂਪ 'ਚ ਦੇਖਦੇ ਸਨ, ਉਥੇ ਹੀ ਦੂਜੇ ਪਾਸੇ ਦੋਵੇਂ ਇਕ-ਦੂਜੇ ਨੂੰ ਸਿਰਫ ਇਕ ਚੰਗੇ ਦੋਸਤ ਦੇ ਰੂਪ 'ਚ ਦੇਖਦੇ ਹਨ।
ਸ਼ਿਵਾਂਗੀ ਜੋਸ਼ੀ ਅਤੇ ਮੋਹਸਿਨ ਖਾਨ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹੁਣ ਉਹ ਹੀ ਜਾਣਦੇ ਹਨ ਕਿ ਉਨ੍ਹਾਂ ਵਿਚਕਾਰ ਕੋਈ ਸਬੰਧ ਸੀ ਜਾਂ ਨਹੀਂ।