Trending Punjabi Songs: ਇਸ ਹਫ਼ਤੇ ਇਹ ਪੰਜਾਬੀ ਗਾਣੇ ਯੂਟਿਊਬ `ਤੇ ਕਰ ਰਹੇ ਟਰੈਂਡ, ਗੁਰਲੇਜ਼ ਅਖਤਰ ਦਾ ਰੈਂਕ ਵਨ ਤੇ ਕਬਜ਼ਾ ਬਰਕਰਾਰ
ਇਸ ਲਿਸਟ `ਚ ਪਹਿਲਾ ਨੰਬਰ ਹੈ ਗੁਰਲੇਜ ਅਖਤਰ ਤੇ ਆਰ ਨੇਤ ਦੇ ਗੀਤ ਬਿਗ ਮੈਨ ਚੈਪਟਰ 3। ਇਸ ਗੀਤ ਦੇ ਨਾਲ ਹੀ ਗੁਰਲੇਜ਼ ਅਖਤਰ ਦਾ ਪਹਿਲੇ ਰੈਂਕ ਤੇ ਕਬਜ਼ਾ ਬਰਕਰਾਰ ਹੈ। ਇਸ ਤੋਂ ਪਹਿਲਾਂ ਪਟਾਕੇ ਗੀਤ ਲਗਾਤਾਰ 10 ਦਿਨ ਤੱਕ ਨੰਬਰ ਇਕ ਤੇ ਟਰੈਂਡ ਕਰ ਰਿਹਾ ਸੀ।
Download ABP Live App and Watch All Latest Videos
View In Appਤਰਸੇਮ ਜੱਸੜ ਦਾ ਗੀਤ ਰਜ਼ਾ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਪਹਿਲਾਂ ਇਹ ਗਾਣਾ 3 ਨੰਬਰ `ਤੇ ਟਰੈਂਡ ਕਰ ਰਿਹਾ ਸੀ। ਇਸ ਹਫ਼ਤੇ ਇਹ ਗੀਤ 1 ਪਾਇਦਾਨ ਉਪਰ ਚੜ੍ਹ ਕੇ ਦੂਜੇ ਨੰਬਰ `ਤੇ ਟਰੈਂਡ ਕਰ ਰਿਹਾ ਹੈ।
ਤੀਜੇ ਨੰਬਰ `ਤੇ ਨਿਮਰਤ ਖਹਿਰਾ ਦਾ ਗੀਤ ਚੁੰਨੀ ਲੋਟ ਟਰੈਂਡਿੰਗ ਹੈ।
ਪਟਾਕੇ ਕਈ ਦਿਨਾਂ ਤੱਕ ਨੰਬਰ 1 ਦੀ ਪੁਜ਼ੀਸ਼ਨ `ਤੇ ਰਿਹਾ, ਇਸ ਤੋਂ ਬਾਅਦ ਇਹ ਗੀਤ ਇੱਕ ਇੱਕ ਕਰਕੇ ਖਿਸਕਦਾ ਹੋਇਆ ਚੌਥੇ ਨੰਬਰ ਤੇ ਆ ਗਿਆ ਹੈ।
ਇਸ ਲਿਸਟ `ਚ 5ਵਾਂ ਰੈਂਕ ਕੋਰਾਲਾ ਮਾਨ ਦੇ ਗੀਤ ਸਟਰੇਟ ਫ਼ਾਰਵਰਡ ਦਾ ਹੈ। ਇਸ ਗੀਤ ਨੂੰ 8 ਦਿਨਾਂ `ਚ 84 ਲੱਖ ਲੋਕ ਦੇਖ ਚੁੱਕੇ ਹਨ।
ਕਾਫ਼ੀ ਸਮੇਂ ਬਾਅਦ ਪੰਜਾਬੀ ਸਿੰਗਰ ਕਾਕਾ ਨੇ ਟਰੈਂਡਿੰਗ `ਚ ਜਗ੍ਹਾ ਬਣਾਈ ਹੈ। ਕਾਕਾ ਦਾ ਗੀਤ ਮਿੱਟੀ ਦੇ ਟਿੱਬੇ ਇਸ ਸਮੇਂ ਛੇਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ।
ਮਿਊਜ਼ਿਕ ਦੀ ਇਸ ਲਿਸਟ `ਚ 7ਵੇਂ ਨੰਬਰ `ਤੇ ਇੱਕ ਹਿੰਦੀ ਪੌਪ ਗਾਣਾ ਕਾਬਿਜ਼ ਹੋਇਆ ਹੈ। ਇਹ ਗਾਣਾ ਹੈ ਪੱਕੀ ਵਾਲੀ ਦੋਸਤੀ। ਇਸ ਨੂੰ ਸਾਜ਼ ਭੱਟ ਨੇ ਗਾਇਆ ਹੈ। ਇਸ ਗੀਤ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਦਿਲਜੀਤ ਦੋਸਾਂਝ ਦਾ ਗਾਣਾ ਪੀਚਿਜ਼ 8ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ। 2 ਹਫ਼ਤੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 3 ਕਰੋੜ ਦੇ ਕਰੀਬ ਲੋਕ ਦੇਖ ਚੁੱਕੇ ਹਨ।
ਇਸ ਲਿਸਟ `ਚ 9ਵੇਂ ਨੰਬਰ ਤੇ ਹੁਨਰ ਸਿੱਧੂ ਦਾ ਗੀਤ ਗੱਡੀਆਂ ਤੇ ਯਾਰ ਹੈ।
ਗਗਨ ਕੋਕਰੀ ਤੇ ਅਰਜਨ ਢਿੱਲੋਂ ਦਾ ਗਾਣਾ ਚਿੱਲ ਮੋਡ 10ਵੇਂ ਨੰਬਰ ਤੇ ਚਿੱਲ ਕਰ ਰਿਹਾ ਹੈ।