ਕੋਰੋਨਾ ਲੌਕਡਾਊਨ 'ਚ ਇਨ੍ਹਾਂ 10 ਅਦਾਕਾਰਾਂ ਨੇ ਕੀਤੀ ਖੁਦਕੁਸ਼ੀ
1/10
ਕੰਨੜ ਟੀਵੀ ਇੰਡਸਟਰੀ ਦੇ ਅਦਾਕਾਰ ਸੁਸ਼ੀਲ ਗੋਵੜਾ ਨੇ 8 ਜੁਲਾਈ ਨੂੰ ਆਤਮਹੱਤਿਆ ਕਰ ਲਈ ਸੀ। ਸੁਸ਼ੀਲ ਨੇ ਆਪਣੇ ਘਰ ਚ ਆਤਮ ਹੱਤਿਆ ਕੀਤੀ ਸੀ। ਪਰ ਉਨ੍ਹਾਂ ਇਹ ਕਦਮ ਕਿਉਂ ਚੁੱਕਿਆ ਇਹ ਸਪਸ਼ਟ ਨਹੀਂ ਹੋ ਸਕਿਆ।
2/10
ਚੇਨੱਈ ਵਿੱਚ ਤਮਿਲ ਅਦਾਕਾਰਾ ਸ਼੍ਰੀਧਰ ਅਤੇ ਉਨ੍ਹਾਂ ਦੀ ਭੈਣ ਜਯਾ ਕਲਿਆਣੀ ਨੇ ਵੀ ਆਤਮਹੱਤਿਆ ਕਰ ਲਈ ਸੀ। ਦੋਵੇਂ ਅਦਾਕਾਰੀ ਪ੍ਰੋਫੈਸ਼ਨ ਚ ਹੀ ਸਨ। ਪੈਸਿਆਂ ਦੀ ਤੰਗੀ ਕਾਰਨ ਦੋਵਾਂ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।
3/10
ਕੰਨੜ ਅਦਾਕਾਰਾ ਤੇ ਟੀਵੀ ਐਂਕਰ ਚਾਂਦਨਾ ਵੀਕੇ ਨੇ ਵੀ ਆਤਮਹੱਤਿਆ ਕਰ ਲਈ ਸੀ। ਬੁਆਏਫਰੈਂਡ ਦਿਨੇਸ਼ ਗੋਵੜਾ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਚਾਂਦਨਾ ਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ।
4/10
ਟੀਵੀ ਸੀਰੀਅਲ ਆਦਤ ਤੋਂ ਮਜਬੂਰ ਦੇ ਅਦਾਕਾਰ ਮਨਮੀਤ ਗਰੇਵਾਲ ਨੇ ਸਿਰਫ਼ 32 ਸਾਲ ਦੀ ਉਮਰ ਚ ਖੁਦਕੁਸ਼ੀ ਕਰ ਲਈ। ਬੀਤੀ 15 ਮਈ ਨੂੰ ਉਨ੍ਹਾਂ ਮੁੰਬਈ ਚ ਆਪਣੇ ਫਲੈਟ ਵਿੱਚ ਖੁਦਕੁਸ਼ੀ ਕੀਤੀ। ਦਾਅਵਾ ਕੀਤਾ ਗਿਆ ਕਿ ਲੌਕਡਾਊਨ ਕਾਰਨ ਮਨਮੀਤ ਪ੍ਰੇਸ਼ਾਨ ਸਨ ਤੇ ਆਰਥਿਕ ਤੰਗੀ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ।
5/10
ਕ੍ਰਾਈਮ ਪੈਟਰੋਲ, ਲਾਲ ਇਸ਼ਕ ਤੇ ਮੇਰੀ ਦੁਰਗਾ ਜਿਹੇ ਸੀਰੀਅਲ ਚ ਕੰਮ ਕਰ ਚੁੱਕੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ 25 ਮਈ ਰਾਤ ਨੂੰ ਇੰਦੌਰ ਸਤਿਤ ਆਪਣੇ ਘਰ ਚ ਫਾਂਸੀ ਲਾਕੇ ਆਤਮਹੱਤਿਆ ਕੀਤੀ। ਪ੍ਰੇਕਸ਼ਾ 25 ਸਾਲ ਦੀ ਸੀ। ਪ੍ਰੇਕਸ਼ਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਆਖਰੀ ਇੰਸਟਾ ਸਟੋਰੀ ਚ ਲਿਖਿਆ ਸੀ। ਸਭ ਤੋਂ ਬੁਰਾ ਹੁੰਦਾ ਹੈ ਸੁਫ਼ਨਿਆਂ ਦਾ ਮਰ ਜਾਣਾ।"
6/10
ਸੁਸ਼ਾਂਤ ਦੀ ਮੌਤ ਤੋਂ ਪਹਿਲਾਂ 8 ਜੂਨ ਨੂੰ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕਿਹਾ ਗਿਆ ਕਿ ਦਿਸ਼ਾ ਨੇ 14ਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਪਰ ਇਸ ਮਾਮਲੇ ਨੂੰ ਸੁਸਾਂਤ ਦੀ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੁੰਬਈ ਪੁਲਿਸ ਮਾਮਲੇ ਦੀ ਜਾਂਚ ਨਵੇਂ ਸਿਰੇ ਤੋਂ ਕਰ ਰਹੀ ਹੈ।
7/10
ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਜੂਨ ਮਹੀਨੇ ਆਪਣੇ ਘਰ 'ਚ ਫਾਹਾ ਲੈ ਲਿਆ। ਇਸ ਮਾਮਲੇ ਨੂੰ ਆਤਮਹੱਤਿਆ ਕਰਾਰ ਦਿੱਤਾ ਗਿਆ। ਸੁਸ਼ਾਂਤ ਦੇ ਪਰਿਵਾਰ ਨੇ ਉਨ੍ਹਾਂ ਦੀ ਗਰਲਫਰੈਂਡ ਰੀਆ ਚਕ੍ਰਵਰਤੀ ਤੇ ਸੁਸਾਈਡ ਲਈ ਉਕਸਾਉਣ ਤੇ ਧੋਖਾਧੜੀ ਦੇ ਇਲਜ਼ਾਮ ਲਾਏ ਹਨ।
8/10
ਮੁੰਬਈ 'ਚ ਇੱਕ ਦਿਨ ਪਹਿਲਾਂ ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਖੁਦਕੁਸ਼ੀ ਕਰ ਲਈ। ਸਮੀਰ ਸ਼ਰਮਾ 'ਕਹਾਣੀ ਘਰ-ਘਰ ਕੀ', 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਤੇ 'ਯੇ ਰਿਸ਼ਤੇ ਹੈ ਪਿਆਰ ਕੇ' ਜਿਹੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੇ ਹਨ।
9/10
ਭੋਜਪੁਰੀ ਫ਼ਿਲਮ ਤੇ ਟੀਵੀ ਅਦਾਕਾਰਾ ਅਨੁਪਮਾ ਪਾਠਕ ਨੇ ਦੋ ਅਗਸਤ ਨੂੰ ਸੁਸਾਈਡ ਕਰ ਲਿਆ। ਕਿਹਾ ਜਾ ਰਿਹਾ ਕਿ ਉਹ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਸੀ। ਸੁਸਾਈਡ ਤੋਂ ਪਹਿਲਾਂ ਉਨ੍ਹਾਂ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਆਪ ਬੀਤੀ ਦੱਸੀ ਸੀ।
10/10
ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਮਾਰਚ ਦੇ ਆਖਰ 'ਚ ਲੌਕਡਾਊਨ ਲਾ ਦਿੱਤਾ ਸੀ। ਲੌਕਡਾਊਨ ਦੇ ਚੱਲਦਿਆਂ ਆਮ ਲੋਕਾਂ ਸਮੇਤ ਬਾਲੀਵੁੱਡ ਸਿਤਾਰੇ ਆਪਣੇ ਘਰ ਰਹਿਣ। ਇਸ ਦੌਰਾਨ ਕਈ ਲੋਕ ਤਣਾਅ 'ਚ ਵੀ ਆਏ ਤੇ ਉਨ੍ਹਾਂ ਆਤਮ ਹੱਤਿਆ ਕਰ ਲਈ। ਅਜਿਹੇ ਬਾਲੀਵੁੱਡ ਸਿਤਾਰਿਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਲੌਕਡਾਊਨ 'ਚ ਆਤਮ ਹੱਤਿਆ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
Published at :