Deep Sidhu: ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਪ੍ਰੇਮਿਕਾ ਰੀਨਾ ਰਾਏ, ਜਾਣੋ ਕਿਵੇਂ ਹੋਈ ਸੀ ਦੋਵਾਂ ਦੀ ਪਹਿਲੀ ਮੁਲਾਕਾਤ
Deep Sidhu Birthday: ਰੀਨਾ ਦੀਪ ਸਿੱਧੂ ਦੀ ਬਰਸੀ ਤੇ ਜਨਮਦਿਨ ਤੇ ਉਸ ਨੂੰ ਯਾਦ ਕਰਦੀ ਹੈ, ਉੇਹ ਅੱਜ ਵੀ ਉਸ ਨੂੰ ਆਪਣੇ ਦਿਲੋਂ ਭੁਲਾ ਨਹੀਂ ਸਕੀ। ਇਸ ਦਾ ਸਬੂਤ ਅਦਾਕਾਰਾ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ, ਜੋ ਉਸ ਨੇ ਅੱਜ ਦੇ ਦਿਨ ਸ਼ੇਅਰ ਕੀਤੀ।
ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਪ੍ਰੇਮਿਕਾ ਰੀਨਾ ਰਾਏ, ਜਾਣੋ ਕਿਵੇਂ ਹੋਈ ਸੀ ਦੋਵਾਂ ਦੀ ਪਹਿਲੀ ਮੁਲਾਕਾਤ
1/8
ਪੰਜਾਬ ਦੇ ਪੁੱਤਰ ਅਦਾਕਾਰ ਦੀਪ ਸਿੱਧੂ ਦਾ ਅੱਜ ਜਨਮਦਿਨ ਹੈ। ਜੇ ਦੀਪ ਜ਼ਿੰਦਾ ਹੁੰਦਾ ਤਾਂ 40ਵਾਂ ਜਨਮਦਿਨ ਮਨਾ ਰਿਹਾ ਹੁੰਦਾ। ਦੀਪ ਸਿੱਧੂ ਦੀ ਭਿਆਨਕ ਐਕਸੀਡੈਂਟ 'ਚ 15 ਫਰਵਰੀ 2022 ਨੂੰ ਦਰਦਨਾਕ ਮੌਤ ਹੋ ਗਈ ਸੀ।
2/8
ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਤਾਂ ਉਸ ਸਮੇਂ ਉਸ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਸ ਨਾਲ ਮੌਜੂਦ ਸੀ। ਪਰ ਖੁਸ਼ਕਿਸਮੀ ਨਾਲ ਰੀਨਾ ਐਕਸੀਡੈਂਟ 'ਚ ਵਾਲ-ਵਾਲ ਬਚ ਗਈ ਸੀ।
3/8
ਰੀਨਾ ਰਾਏ ਦੀਪ ਸਿੱਧੂ ਦੀ ਬਰਸੀ ਤੇ ਜਨਮਦਿਨ 'ਤੇ ਹਰ ਸਾਲ ਉਸ ਨੂੰ ਯਾਦ ਕਰਦੀ ਹੈ, ਉੇਹ ਅੱਜ ਵੀ ਉਸ ਨੂੰ ਆਪਣੇ ਦਿਲੋਂ ਭੁਲਾ ਨਹੀਂ ਸਕੀ ਹੈ। ਇਸ ਦਾ ਸਬੂਤ ਹੈ ਅਦਾਕਾਰਾ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ, ਜੋ ਉਸ ਨੇ ਅੱਜ ਦੇ ਦਿਨ ਸ਼ੇਅਰ ਕੀਤੀ ਹੈ।
4/8
ਰੀਨਾ ਨੇ ਦੀਪ ਨੂੰ ਯਾਦ ਕਰਦਿਆਂ ਉਸ ਨਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਮੈਸੇਜ ਲਿਿਖਿਆ, 'ਸਵਰਗ 'ਚ ਤੁਹਾਨੂੰ ਜਨਮਦਿਨ ਮੁਬਾਰਕ ਮਾਇ ਲਵ। ਉਮੀਦ ਹੈ ਤੁਸੀਂ ਸਵਰਗ 'ਚ ਸ਼ਾਂਤੀ ਨਾਲ ਜਨਮਦਿਨ ਮਨਾ ਰਹੇ ਹੋਵੋਗੇ। ਮੈਂ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਯਾਦ ਕਰਦੀ ਹਾਂ ਅਤੇ ਆਖਰੀ ਸਾਹ ਤੱਕ ਪਿਆਰ ਕਰਦੀ ਰਹਾਂਗੀ।'
5/8
ਇਸ ਦੇ ਨਾਲ ਨਾਲ ਰੀਨਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਵੀ ਦੀਪ ਸਿੱਧੂ ਦੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ। ਰੀਨਾ ਨੇ ਦੀਪ ਦੀ ਤਸਵੀਰ ਸ਼ੇਅਰ ਕਰਦਿਆਂ ਲਿਿਖਿਆ, 'ਜਨਮਦਿਨ ਮੁਬਾਰਕ ਮੇਰੇ ਫਰਿਸ਼ਤੇ। ਲਵ ਯੂ।'
6/8
ਇਸ ਦੇ ਨਾਲ ਨਾਲ ਰੀਨਾ ਨੇ ਦੀਪ ਦੀ ਇੱਕ ਸੈਲਫੀ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਕੈਪਸ਼ਨ ਲਿਖੀ, 'ਉਸ ਵੱਲੋਂ ਭੇਜੀ ਗਈ ਮੇਰੀ ਮਨਪਸੰਦ ਸੈਲਫੀ ਜੋ ਉਸ ਨੇ ਮੈਨੂੰ ਜਨਵਰੀ 2022 'ਚ ਭੇਜੀ ਸੀ।'
7/8
ਦੱਸ ਦਈਏ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਹੋਈ ਸੀ, ਇਸ ਤੋਂ ਇੱਕ ਦਿਨ ਪਹਿਲਾਂ ਯਾਨਿ 14 ਫਰਵਰੀ ਨੂੰ ਦੋਵਾਂ ਨੇ ਇਕੱਠੇ ਵੈਲੇਨਟਾਈਨ ਡੇਅ ਸੈਲੀਬ੍ਰੇਟ ਕਤਿਾ ਸੀ।
8/8
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਕਾਫੀ ਸਮੇਂ ਡਿਪਰੈਸ਼ਨ 'ਚ ਰਹੀ। ਤਕਰੀਬਨ ਇੱਕ ਸਾਲ ਬਾਅਦ ਉਸ ਨੇ ਮੀਡੀਆ ਸਾਹਮਣੇ ਆ ਕੇ ਦੀਪ ਦੀ ਮੌਤ 'ਤੇ ਪਹਿਲਾ ਬਿਆਨ ਦਿੱਤਾ ਸੀ।
Published at : 02 Apr 2024 08:48 PM (IST)