Deepika Padukone: 'ਜਵਾਨ' 'ਚ ਮਹਿਮਾਨ ਭੂਮਿਕਾ ਨਿਭਾਉਣ ਲਈ ਦੀਪਿਕਾ ਪਾਦੂਕੋਣ ਨੇ ਕਿੰਨੀ ਫੀਸ ਲਈ? ਅਦਾਕਾਰਾ ਬੋਲੀ- 'ਸ਼ਾਹਰੁਖ ਲਈ ਤਾਂ ਮੈਂ...'
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ 'ਜਵਾਨ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 7 ਸਤੰਬਰ ਨੂੰ ਰਿਲੀਜ਼ ਹੋਈ ਇਹ ਫਿਲਮ ਪੂਰੀ ਦੁਨੀਆ 'ਚ ਹਲਚਲ ਮਚਾ ਰਹੀ ਹੈ।
Download ABP Live App and Watch All Latest Videos
View In Appਫਿਲਮ ਨੇ ਪਹਿਲੇ ਦਿਨ 75 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਸੀ।
ਐਟਲੀ ਦੀ ਫਿਲਮ 'ਚ ਬਾਲੀਵੁੱਡ ਲੇਡੀ ਸਟਾਰ ਦੀਪਿਕਾ ਪਾਦੁਕੋਣ ਦੇ ਕੈਮਿਓ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਖਬਰਾਂ ਸਨ ਕਿ ਦੀਪਿਕਾ ਨੇ ਇਸ ਛੋਟੇ ਜਿਹੇ ਕੈਮਿਓ ਲਈ 15 ਕਰੋੜ ਰੁਪਏ ਚਾਰਜ ਕੀਤੇ ਹਨ। ਹੁਣ ਅਦਾਕਾਰਾ ਨੇ ਖੁਦ ਆਪਣੀ ਫੀਸ ਬਾਰੇ ਖੁਲਾਸਾ ਕੀਤਾ ਹੈ।
ਹਾਲ ਹੀ 'ਚ 'ਦਿ ਵੀਕ' ਨੂੰ ਦਿੱਤੇ ਇੰਟਰਵਿਊ 'ਚ ਅਭਿਨੇਤਰੀ ਨੇ ਕਿਹਾ ਕਿ 'ਮੈਂ ਜਵਾਨ ਤੋਂ ਇਕ ਰੁਪਿਆ ਵੀ ਫੀਸ ਨਹੀਂ ਲਈ ਹੈ। ਇਸ ਤੋਂ ਪਹਿਲਾਂ ਵੀ ਮੈਂ ਰਣਵੀਰ ਦੀ 83 ਅਤੇ ਰੋਹਿਤ ਸ਼ੈੱਟੀ ਦੀ ਸਰਕਸ ਲਈ ਕੋਈ ਚਾਰਜ ਨਹੀਂ ਲਿਆ ਸੀ।
ਅਭਿਨੇਤਰੀ ਅੱਗੇ ਕਹਿੰਦੀ ਹੈ ਕਿ 'ਮੈਂ 83 ਦਾ ਹਿੱਸਾ ਬਣਨਾ ਚਾਹੁੰਦੀ ਸੀ, ਕਿਉਂਕਿ ਮੈਂ ਉਨ੍ਹਾਂ ਔਰਤਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਜਿਨ੍ਹਾਂ ਨੇ ਆਪਣੇ ਪਤੀਆਂ ਦਾ ਸਮਰਥਨ ਕਰਨ ਲਈ ਆਪਣੇ ਆਪ ਨਾਲ ਸਮਝੌਤਾ ਕੀਤਾ ਸੀ।
ਇਸ ਤੋਂ ਇਲਾਵਾ ਮੈਂ ਸ਼ਾਹਰੁਖ ਖਾਨ ਅਤੇ ਰੋਹਿਤ ਸ਼ੈੱਟੀ ਦੀਆਂ ਫਿਲਮਾਂ 'ਚ ਸਪੈਸ਼ਲ ਅਪੀਅਰੈਂਸ ਲਈ ਹਮੇਸ਼ਾ ਮੌਜੂਦ ਰਹਿੰਦੀ ਹਾਂ।
ਦੀਪਿਕਾ ਨੇ ਵੀ ਸ਼ਾਹਰੁਖ ਖਾਨ ਨਾਲ ਆਪਣੀ ਬੌਂਡਿੰਗ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ, 'ਅਸੀਂ ਦੋਵੇਂ ਇਕ-ਦੂਜੇ ਦੇ ਲੱਕੀ ਚਾਰਮ ਹਾਂ। ਪਰ ਸਾਡਾ ਬੰਧਨ ਇਸ ਸਭ ਤੋਂ ਉੱਪਰ ਹੈ। ਲੱਕੀ ਚਾਰਮ ਦੇ ਨਾਲ, ਅਸੀਂ ਇੱਕ ਦੂਜੇ 'ਤੇ ਭਰੋਸਾ ਵੀ ਕਰਦੇ ਹਾਂ।
ਦੱਸ ਦੇਈਏ ਕਿ ਦੀਪਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2008 'ਚ ਸ਼ਾਹਰੁਖ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ।