Dharmendra: ਧਰਮਿੰਦਰ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੇਮਾ ਮਾਲਿਨੀ, ਧਰਮ ਪਾਜੀ ਨੇ ਇਸ ਸਕੀਮ ਨਾਲ ਕਰਵਾਈ ਸੀ 'ਹਾਂ'
ਧਰਮਿੰਦਰ ਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਹਮੇਸ਼ਾ ਹੀ ਸੁਰਖੀਆਂ 'ਚ ਬਣੀ ਰਹੀ ਹੈ। ਅੱਜ ਵੀ ਇਨ੍ਹਾਂ ਦੋਵਾਂ ਦੇ ਪਿਆਰ ਦੇ ਕਿੱਸੇ ਮਸ਼ਹੂਰ ਹਨ। ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਹੜੀ ਸਕੀਮ ਨਾਲ ਧਰਮਿੰਦਰ ਨੇ ਹੇਮਾ ਤੋਂ ਹਾਂ ਕਰਵਾਈ ਸੀ।
Download ABP Live App and Watch All Latest Videos
View In Appਧਰਮਿੰਦਰ ਸ਼ਾਦੀਸ਼ੁਦਾ ਸਨ, ਪਰ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਦਿਲ ਦੇ ਦਿੱਤਾ ਸੀ। ਹੇਮਾ ਉਸ ਸਮੇਂ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਸੀ, ਅਜਿਹੇ 'ਚ ਹਰ ਕੋਈ ਉਨ੍ਹਾਂ 'ਤੇ ਫਿਦਾ ਸੀ, ਪਰ ਧਰਮਿੰਦਰ ਦਾ ਪਿਆਰ ਹੇਮਾ ਲਈ ਜਨੂੰਨ ਦੀ ਹੱਦ ਤੱਕ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਪਹਿਲਾਂ ਹੇਮਾ ਮਾਲਿਨੀ ਕਦੇ ਵੀ ਧਰਮਿੰਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਜੀ ਹਾਂ, ਇਸ ਗੱਲ ਦਾ ਖੁਲਾਸਾ ਖੁਦ ਬਾਲੀਵੁੱਡ ਦੀ ਡ੍ਰੀਮ ਗਰਲ ਨੇ ਸਿੰਮੀ ਗਰੇਵਾਲ ਦੇ ਸ਼ੋਅ 'ਤੇ ਕੀਤਾ। ਉਸ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਸੋਚਦੀ ਸੀ ਕਿ ਉਹ ਧਰਮਿੰਦਰ ਵਰਗੇ ਕਿਸੇ ਸ਼ਖਸ਼ ਨਾਲ ਵਿਆਹ ਕਰੇਗੀ ਪਰ ਉਹ ਧਰਮਿੰਦਰ ਨਾਲ ਕਦੇ ਵਿਆਹ ਨਹੀਂ ਕਰੇਗੀ।
ਇਸ ਦਾ ਕਾਰਨ ਦੱਸਦੇ ਹੋਏ ਹੇਮਾ ਨੇ ਕਿਹਾ ਸੀ, 'ਜਦੋਂ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਤਾਂ ਫਿਰ ਕੋਈ ਹੈਂਡਸਮ ਲੱਗਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਨਾਲ ਵਿਆਹ ਕਰ ਲਓ। ਇਸ ਲਈ ਮੈਂ ਧਰਮ ਜੀ ਨਾਲ ਕੰਮ ਕਰਨਾ ਜਾਰੀ ਰੱਖਿਆ।
ਅਸੀਂ ਆਪਣਾ ਜ਼ਿਆਦਾਤਰ ਸਮਾਂ ਇੱਕ ਦੂਜੇ ਨਾਲ ਬਿਤਾਉਂਦੇ ਸੀ। ਕਈ ਵਾਰ ਅਸੀਂ ਸ਼ੂਟਿੰਗ ਲਈ ਇਕੱਠੇ ਮੁੰਬਈ ਤੋਂ ਬਾਹਰ ਜਾਂਦੇ ਸੀ। ਉਨ੍ਹਾਂ ਦਾ ਇੱਕ ਦੂਜੇ ਨਾਲ ਜੁੜ ਜਾਣਾ ਸੁਭਾਵਿਕ ਸੀ।
ਹੇਮਾ ਨੇ ਅੱਗੇ ਦੱਸਿਆ ਕਿ 'ਫਿਰ ਇਕ ਦਿਨ ਅਚਾਨਕ ਮੈਂ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਹਾਨੂੰ ਹੁਣੇ ਮੇਰੇ ਨਾਲ ਵਿਆਹ ਕਰਨਾ ਹੋਵੇਗਾ।
ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਤਿਆਰ ਹਾਂ। ਪਰ ਇਹ ਸਭ ਬਹੁਤ ਔਖਾ ਸੀ। ਕੋਈ ਵੀ ਮਾਤਾ-ਪਿਤਾ ਇਸ ਤਰ੍ਹਾਂ ਦੇ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ। ਦੱਸ ਦੇਈਏ ਕਿ ਦੋਹਾਂ ਦਾ ਵਿਆਹ ਸਾਲ 1980 ਵਿੱਚ ਹੋਇਆ ਸੀ।