Pollywood News: ਇਹ ਛੋਟੀ ਬੱਚੀ ਨੇ ਬਾਲੀਵੁੱਡ ਤੱਕ ਚਮਕਾਇਆ ਹੈ ਪੰਜਾਬੀਆਂ ਦਾ ਨਾਂ, ਸਲਮਾਨ ਖਾਨ ਨਾਲ ਕਰ ਚੁੱਕੀ ਕੰਮ, ਕੀ ਤੁਸੀਂ ਪਛਾਣਿਆ?

Punjabi Actress: ਇਸ ਤਸਵੀਰ ਚ ਜੋ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ, ਇਹ ਅੱਜ ਪੰਜਾਬ ਦਾ ਬਹੁਤ ਵੱਡਾ ਨਾਮ ਬਣ ਚੁੱਕੀ ਹੈ।

ਇਹ ਛੋਟੀ ਬੱਚੀ ਨੇ ਬਾਲੀਵੁੱਡ ਤੱਕ ਚਮਕਾਇਆ ਹੈ ਪੰਜਾਬੀਆਂ ਦਾ ਨਾਂ, ਸਲਮਾਨ ਖਾਨ ਨਾਲ ਕਰ ਚੁੱਕੀ ਕੰਮ, ਕੀ ਤੁਸੀਂ ਪਛਾਣਿਆ?

1/10
ਇਸ ਤਸਵੀਰ 'ਚ ਜੋ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ, ਇਹ ਅੱਜ ਪੰਜਾਬ ਦਾ ਬਹੁਤ ਵੱਡਾ ਨਾਮ ਬਣ ਚੁੱਕੀ ਹੈ। ਇਹ ਆਪਣਾ ਕਰੀਅਰ ਮਾਡਲੰਿਗ 'ਚ ਬਣਾਉਣ ਦੀ ਖਾਤਰ ਘਰੋਂ ਭੱਜ ਗਈ ਸੀ। ਆਖਰ ਥੋੜੇ ਸੰਘਰਸ਼ ਤੋਂ ਬਾਅਦ ਉਹ ਆਪਣੇ ਸੁਪਨੇ ਪੂਰੇ ਕਰਨ 'ਚ ਕਾਮਯਾਬ ਹੋ ਗਈ।
2/10
ਇਹ ਲੜਕੀ ਜਦੋਂ ਬਿੱਗ ਬੌਸ 13 'ਚ ਕੰਟੈਸਟੈਂਟ ਬਣ ਕੇ ਆਈ ਤਾਂ ਪੂਰੇ ਦੇਸ਼ ਦੀ ਜਾਨ ਬਣ ਗਈ। ਇਹੀ ਨਹੀਂ ਉਹ ਸਲਮਾਨ ਖਾਨ ਦੀ ਵੀ ਚਹੇਤੀ ਹੈ। ਹਾਲ ਹੀ 'ਚ ਉਹ ਸਲਮਾਨ ਖਾਨ ਨਾਲ ਫਿਲਮ 'ਚ ਨਜ਼ਰ ਵੀ ਆਈ ਸੀ।
3/10
ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ।
4/10
ਅਸੀਂ ਗੱਲ ਕਰ ਰਹੇ ਹਾਂ ਸ਼ਹਿਨਾਜ਼ ਗਿੱਲ ਦੀ, ਜਿਸ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕੀਤਾ ਹੈ।
5/10
ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ 'ਚ ਐਂਟਰੀ ਦਾ ਨੀਂਹ ਪੱਥਰ 'ਬਿੱਗ ਬੌਸ 13' ਨੇ ਰੱਖਿਆ। ਸ਼ਹਿਨਾਜ਼ ਨੂੰ ਅਸਲੀ ਪਛਾਣ ਬਿੱਗ ਬੌਸ 13 ਤੋਂ ਹੀ ਮਿਲੀ ਸੀ। ਸ਼ਹਿਨਾਜ਼ ਇੱਥੋਂ ਸਲਮਾਨ ਖਾਨ ਦੀ ਫੇਵਰੇਟ ਬਣੀ।
6/10
ਇਹੀ ਨਹੀਂ ਉਸ ਦੀ ਸਿਧਾਰਥ ਸ਼ੁਕਲਾ ਨਾਲ ਰੋਮਾਂਟਿਕ ਕੈਮਿਸਟਰੀ ਨੇ ਵੀ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਫੈਨਜ਼ ਅੱਜ ਵੀ ਸਿਡਨਾਜ਼ ਦੀ ਇਸ ਜੋੜੀ ਨੂੰ ਯਾਦ ਕਰਦੇ ਹਨ।
7/10
ਪਰ ਬਦਕਿਸਮਤੀ ਨਾਲ 2 ਸਤੰਬਰ 2021 ਨੂੰ ਸਿਡਨਾਜ਼ ਦੀ ਜੋੜੀ ਟੁੱਟ ਗਈ, ਜਦੋਂ ਸਿਧਾਰਥ ਸ਼ੁਕਲਾ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਸ਼ਹਿਨਾਜ਼ ਨੂੰ ਸਿਧਾਰਥ ਦੀ ਮੌਤ ਦੇ ਸਦਮੇ ਤੋਂ ਉੱਭਰਨ 'ਚ ਇਕ ਸਾਲ ਲੱਗ ਗਿਆ।
8/10
ਸ਼ਹਿਨਾਜ਼ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਅੱਜ ਉਹ ਪੰਜਾਬ ਦੀਆਂ ਸਭ ਤੋਂ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸ਼ਹਿਨਾਜ਼ 37 ਕਰੋੜ ਜਾਇਦਾਦ ਦੀ ਮਾਲਕਣ ਹੈ।
9/10
ਹਾਲ ਹੀ 'ਚ ਉਸ ਦੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਨਾਲ ਪਿਆਰ ਦੇ ਚਰਚੇ ਵੀ ਸੁਰਖੀਆਂ 'ਚ ਹਨ।
10/10
ਦੋਵਾਂ ਨੂੰ ਇਕੱਠੇ ਗੁਰੂ ਰੰਧਾਵਾ ਦੇ ਗਾਣੇ 'ਸਨਰਾਈਜ਼' 'ਚ ਦੇਖਿਆ ਗਿਆ ਸੀ। ਇਸ ਗਾਣੇ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
Sponsored Links by Taboola