Diljit Dosanjh: ਦਿਲਜੀਤ ਦੋਸਾਂਝ ਨੇ ਸਾਲ ਦੇ ਆਖਰੀ ਦਿਨ ਫੈਨਜ਼ ਤੋਂ ਕਿਉਂ ਮੰਗੀ ਮੁਆਫੀ? ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ
Diljit Dosanjh Post: ਦਿਲਜੀਤ ਨੇ ਆਪਣੀਆਂ ਤਸਵੀਰਾਂ ਕਰਨ ਦੇ ਨਾਲ ਹੀ ਪੋਸਟ ਚ ਕੈਪਸ਼ਨ ਲਿਖੀ, 2023 ਸ਼ੁਕਰ ਸ਼ੁਕਰ। ਮੁਆਫੀਨਾਮਾ। ਲੱਖਾਂ ਗਲਤੀਆਂ ਨੇ ਮੇਰੇ ਚ।
ਦਿਲਜੀਤ ਦੋਸਾਂਝ ਨੇ ਸਾਲ ਦੇ ਆਖਰੀ ਦਿਨ ਫੈਨਜ਼ ਤੋਂ ਕਿਉਂ ਮੰਗੀ ਮੁਆਫੀ? ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ
1/8
ਸਾਲ 2023 ਖਤਮ ਹੋਣ ਨੂੰ ਬੱਸ ਕੁੱਝ ਘੰਟੇ ਹੀ ਬਾਕੀ ਹਨ। ਸਭ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ। ਇਸ ਮੌਕੇ ਸਾਡੇ ਪੰਜਾਬੀ ਸਟਾਰਜ਼ ਕਿਵੇਂ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦੇਣ ਤੋਂ ਪਿੱਛੇ ਹਟ ਸਕਦੇ ਹਨ।
2/8
ਅਨਮੋਲ ਕਵਾਤਰਾ, ਪਰਮੀਸ਼ ਵਰਮਾ, ਸੋਨਮ ਬਾਜਵਾ ਸਭ ਨੇ ਫੈਨਜ਼ ਨੂੰ ਐਡਵਾਂਸ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ 'ਚ ਪੰਜਾਬੀ ਸਿੰਗਰ ਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
3/8
ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਐਡਵਾਂਸ 'ਚ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਹੈ।
4/8
ਦਿਲਜੀਤ ਨੇ ਆਪਣੀਆਂ ਤਸਵੀਰਾਂ ਕਰਨ ਦੇ ਨਾਲ ਹੀ ਪੋਸਟ 'ਚ ਕੈਪਸ਼ਨ ਲਿਖੀ, '2023 ਸ਼ੁਕਰ ਸ਼ੁਕਰ'। ਮੁਆਫੀਨਾਮਾ। ਲੱਖਾਂ ਗਲਤੀਆਂ ਨੇ ਮੇਰੇ 'ਚ।
5/8
ਟਰਾਈ ਕਰ ਰਿਹਾ ਹਾਂ ਗਲਤੀਆਂ ਸੁਧਾਰਨ ਦੀ। ਗਾਲਤੀ ਨਾਲ ਵੀ ਕਿਸੇ ਦਾ ਦਿਲ ਦੁਖਾ ਗਿਆ ਹੋਵਾਂ ਤਾਂ ਸੱਚੇ ਦਿਲੋਂ ਮੁਆਫੀ, ਕੋਸ਼ਿਸ਼ ਕਰ ਰਿਹਾ ਹਾਂ ਇੱਕ ਚੰਗਾ ਇਨਸਾਨ ਬਣ ਸਕਾਂ। ਉੱਚੇ ਨੀਵੇਂ ਬੋਲਾਂ ਲਈ ਮੁਆਫੀ।
6/8
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਲਈ ਸਾਲ 2023 ਖੁਸ਼ੀਆਂ ਵੀ ਲੈਕੇ ਆਇਆ ਅਤੇ ਨਾਲ ਹੀ ਉਹ ਕਾਫੀ ਵਿਵਾਦਾਂ 'ਚ ਵੀ ਰਹੇ।
7/8
2023 ਹੀ ਉਹ ਸਾਲ ਸੀ, ਜਦੋਂ ਦਿਲਜੀਤ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣੇ, ਜਿਸ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ।
8/8
ਇਸ ਦੇ ਨਾਲ ਨਾਲ ਦਿਲਜੀਤ ਨਿਮਰਤ ਖਹਿਰਾ ਦੇ ਨਾਲ ਫਿਲਮ 'ਜੋੜੀ' 'ਚ ਵੀ ਨਜ਼ਰ ਆਏ। ਇਸ ਫਿਲਮ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ।
Published at : 31 Dec 2023 10:08 PM (IST)