Diljit Dosanh: ਐਕਟਿੰਗ-ਗਾਇਕੀ ਹੀ ਨਹੀਂ, ਬਿਜ਼ਨਸ ਦੇ ਕਿੰਗ ਵੀ ਹਨ ਦਿਲਜੀਤ ਦੋਸਾਂਝ, ਇਨ੍ਹਾਂ ਕਾਰੋਬਾਰਾਂ ਤੋਂ ਕਰਦੇ ਕਰੋੜਾਂ ਦੀ ਕਮਾਈ
ਦਿਲਜੀਤ ਦੋਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਸੀ। ਦਿਲਜੀਤ ਅਪ੍ਰੈਲ 2023 'ਚ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਗਾਇਕ ਗਲੋਬਲ ਸਟਾਰ ਬਣ ਕੇ ਉੱਭਰਿਆ। 6 ਜਨਵਰੀ ਨੂੰ ਦਿਲਜੀਤ ਆਪਣਾ 40ਵਾਂ ਜਨਮਦਿਨ ਮਨਾਉਣਗੇ।
Download ABP Live App and Watch All Latest Videos
View In Appਦਿਲਜੀਤ ਦੋਸਾਂਝ ਉਨ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਈਵੇਟ ਜਹਾਜ਼ ਹੈ। ਜੀ ਹਾਂ, ਦਿਲਜੀਤ ਦੇ ਵੀਡੀਓਜ਼ ਤੇ ਤਸਵੀਰਾਂ 'ਚ ਕਈ ਵਾਰ ਉਨ੍ਹਾਂ ਦੀਆਂ ਜਹਾਜ਼ ਨਾਲ ਤਸਵੀਰਾਂ ਨਜ਼ਰ ਆਈਆਂ ਹਨ, ਇਹ ਜਹਾਜ਼ ਦਿਲਜੀਤ ਦਾ ਆਪਣਾ ਹੈ। ਬਹੁਤ ਘੱਟ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਇਵੇਟ ਜਹਾਜ਼ ਹੈ। ਇਸ ਦੀ ਕੀਮਤ ਕਰੋੜਾਂ ਰੁਪਏ ਹੈ।
ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਦਾ ਸ਼ਾਹਰੁਖ ਖਾਨ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਸ਼ਾਹਰੁਖ ਖਾਨ ਫਿਲਮਾਂ ਦੇ ਨਾਲ ਨਾਲ ਬਿਜ਼ਨਸ ਦੇ ਵੀ ਬਾਦਸ਼ਾਹ ਹਨ। ਇਸੇ ਤਰ੍ਹਾਂ ਦਿਲਜੀਤ ਵੀ ਗਾਇਕੀ ਤੇ ਐਕਟਿੰਗ ਖੇਤਰ ਤੋਂ ਇਲਾਵਾ ਆਪਣੇ ਕਾਰੋਬਾਰਾਂ ਤੋਂ ਵੀ ਮੋਟੀ ਕਮਾਈ ਕਰਦੇ ਹਨ।
ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ ਦਾ ਆਪਣਾ ਕੱਪੜਿਆਂ ਦਾ ਬਰਾਂਡ ਹੈ। ਇਸ ਦੇ ਨਾਲ ਨਾਲ ਦਿਲਜੀਤ ਆਪਣੀ ਮਿਊਜ਼ਿਕ ਕੰਪਨੀ ਵੀ ਚਲਾਉਂਦੇ ਹਨ। ਇੱਥੋਂ ਹੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਰੈਸਟੋਰੈਂਟਾਂ ਦੇ ਵੀ ਮਾਲਕ ਹਨ। ਉਹ ਆਪਣੇ ਕਾਰੋਬਾਰਾਂ ਤੋਂ ਹਰ ਸਾਲ ਕਰੋੜਾਂ ਦੀ ਕਮਾਈ ਕਰਦੇ ਹਨ।
ਇੱਕ ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਿਸੇ ਬਰਾਂਡ ਦੀ ਮਸ਼ਹੂਰੀ ਕਰਨ ਲਈ 2.5 ਲੱਖ ਰੁਪਏ ਚਾਰਜ ਕਰਦੇ ਹਨ। ਜੇ ਉਹ ਕਿਸੇ ਬਰਾਂਡ ਦੀ ਵੀਡੀਓ ਸ਼ੇਅਰ ਕਰਨਗੇ ਤਾਂ ਉਹ ਇਸ ਦਾ 10 ਲੱਖ ਰੁਪਏ ਚਾਰਜ ਕਰਨਗੇ।
ਇਸ ਤੋਂ ਇਲਾਵਾ ਦਿਲਜੀਤ ਕਈ ਮਸ਼ਹੂਰ ਕੰਪਨੀਆਂ ਜਿਵੇਂ ਕੋਕਾ ਕੋਲਾ, ਫਲਿਪਕਾਰਟ, ਸਟਾਰ ਸਪੋਰਟਸ ਪ੍ਰੋ ਕਬੱਡੀ ਦੇ ਬਰਾਂਡ ਅੰਬੈਸਡਰ ਹਨ। ਉਹ ਕਿਸੇ ਬਰਾਂਡ ਦਾ ਚਿਹਰਾ ਬਣਨ ਲਈ ਡੇਢ ਕਰੋੜ ਰੁਪਏ ਫੀਸ ਲੈਂਦੇ ਹਨ।
ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ 2023 'ਚ 21 ਮਿਲੀਅਨ ਯਾਨਿ 172 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਜਾਇਦਾਦ ਹਰ ਦਿਨ ਵਧ ਰਹੀ ਹੈ। ਕਿਉਂਕਿ ਦਿਲਜੀਤ ਦੀ ਬਰਾਂਡ ਵੈਲਿਊ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਕਈ ਗੁਣਾ ਵਧ ਗਈ ਹੈ, ਤਾਂ ਜ਼ਾਹਰ ਹੈ ਕਿ ਦਿਲਜੀਤ ਨੇ ਆਪਣੀ ਫੀਸ ਵੀ ਵਧਾਈ ਹੈ।
ਦਿਲਜੀਤ ਦੋਸਾਂਝ ਬੇਹੱਦ ਸ਼ਹੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਇਸ ਦਾ ਪਤਾ ਲੱਗਦਾ ਹੈ। ਦਿਲਜੀਤ ਦਾ ਲੁਧਿਆਣਾ ਦੇ ਦੁਗਰੀ 'ਚ ਆਪਣਾ ਫਾਰਮ ਹਾਊਸ ਹੈ, ਜੋ ਕਈ ਏਕੜਾਂ 'ਚ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਦਿਲਜੀਤ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਮੁੰਬਈ 'ਚ ਸ਼ਾਨਦਾਰ ਬੰਗਲੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ।
ਇਸ ਦੇ ਨਾਲ ਨਾਲ ਦਿਲਜੀਤ ਮਹਿੰਗੀਆਂ ਕਾਰਾਂ ਦੇ ਵੀ ਸ਼ੌਕੀਨ ਹਨ। ਦਿਲਜੀਤ ਦੇ ਕਾਰ ਕਲੈਕਸ਼ਨ 'ਚ ਕਰੋੜਾਂ ਦੀਆਂ ਗੱਡੀਆਂ ਹਨ। ਦਿਲਜੀਤ ਕੋਲ ਸਾਢੇ 28 ਲੱਖ ਦੀ ਪਜੇਰੋ ਕਾਰ, ਢਾਈ ਕਰੋੜ ਦੀ ਮਰਸਡੀਜ਼ ਜੀ ਵੇਗਨ, 67 ਲੱਖ ਦੀ ਬੀਐਮਡਬਲਿਊ 520ਡੀ, 2 ਕਰੋੜ ਦੀ ਪੋਰਸ਼ ਵਰਗੀਆਂ ਕਾਰਾਂ ਹਨ।