Diljit Dosanjh: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਗੋਸਟ' ਹੋਈ ਰਿਲੀਜ਼, ਗਾਇਕ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਕਹੀ ਇਹ ਗੱਲ
ਦਲਿਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਦਿਲਜੀਤ ਪਿਛਲੇ ਲੰਬੇ ਸਮੇਂ ਤੋਂ ਆਪਣੀ ਐਲਬਮ 'ਗੋਸਟ' ਨੂੰ ਲੈਕੇ ਚਰਚਾ ਵਿੱਚ ਹਨ।
Download ABP Live App and Watch All Latest Videos
View In Appਹੁਣ ਦਿਲਜੀਤ ਨੇ ਫੈਨਜ਼ ਦਾ ਇੰਤਜ਼ਾਰ ਕਰਦਿਆਂ ਆਪਣੀ ਨਵੀਂ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ। ਹੁਣ ਦਿਲਜੀਤ ਦੀ ਐਲਬਮ ਦੇ ਸਾਰੇ ਗਾਣੇ ਰਿਲੀਜ਼ ਹੋ ਚੁੱਕੇ ਹਨ।
ਇਸ ਬਾਰੇ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਦਿਲਜੀਤ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦਿਲਜੀਤ ਕਾਫੀ ਹੈਂਡਸਮ ਨਜ਼ਰ ਆਂ ਰਹੇ ਹਨ।
ਇਸ ਦੇ ਨਾਲ ਹੀ ਗਾਇਕ ਨੇ ਕੈਪਸ਼ਨ 'ਚ ਲਿਿਖਿਆ, 'ਗੋਸਟ ਐਲਬਮ ਰਿਲੀਜ਼ ਹੋ ਗਈ ਹੈ। ਤੁਹਾਡਾ ਮਨਪਸੰਦ ਗੀਤ ਕਿਹੜਾ ਹੈ?'
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਐਲਬਮ ਪੂਰੀ ਦੁਨੀਆ ਵਿੱਚ ਰਿਲੀਜ਼ ਹੋਈ ਹੈ। ਇਸ ਐਲਬਮ ਦੇ ਗਾਣਿਆਂ ਦੀ ਵੀਡੀਓ ਯੂਟਿਊਬ ਤੇ ਮੌਜੂਦ ਹੈ।
ਤੁਸੀਂ ਸਾਰੇ ਗਾਣੇ ਯੂਟਿੳਬ 'ਤੇ 'ਦਿਲਜੀਤ ਦੋਸਾਂਝ ਗੋਸਟ ਐਲਬਮ' () ਲਿਖ ਕੇ ਸਰਚ ਕਰ ਸਕਦੇ ਹੋ। ਇਸ ਤੋਂ ਇਲਾਵਾ ਦਿਲਜੀਤ ਦੀ ਐਲਬਮ ਯੂਟਿਊਬ ਮਿਊਜ਼ਿਕ, ਸਪੌਟੀਫਾਈ ਸਣੇ ਹੋਰ ਸਾਰੀਆਂ ਮਿਊਜ਼ਿਕ ਐਪਸ 'ਤੇ ਮੌਜੂਦ ਹੈ।
ਕਾਬਿਲੇਗ਼ੌਰ ਹੈ ਕਿ ਫੈਨਜ਼ ਲੰਬੇ ਸਮੇਂ ਤੋਂ ਦਿਲਜੀਤ ਦੀ ਇਸ ਐਲਬਮ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਦਿਲਜੀਤ ਨੇ ਫਾਈਨਲੀ ਫੈਨਜ਼ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ ਅਤੇ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਨਵੀਂ ਫਿਲਮ 'ਰੰਨਾਂ 'ਚ ਧੰਨਾਂ' ਦਾ ਐਲਾਨ ਵੀ ਕਰ ਦਿੱਤਾ ਹੈ।