ਅਫਰੀਕਨ ਆਰਟਿਸਟ ਨਾਲ ਦਿਲਜੀਤ ਦੋਸਾਂਝ ਦੀ ਕੋਲੈਬੋਰੇਸ਼ਨ, ਵੇਖੋ ਇਹ ਤਸਵੀਰਾਂ
ਚੰਡੀਗੜ੍ਹ: ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦਸਾਂਝ ਨੇ ਇੰਡਸਟਰੀ ਵਿੱਚ ਆਪਣਾ ਵੱਡਾ ਨਾਮ ਕਮਾਇਆ ਹੈ। ਦਿਲਜੀਤ ਦੇ ਕਰੀਅਰ ਵਿੱਚ ਬਹੁਤ ਸਾਰੇ ਹਿੱਟ ਗਾਣੇ ਤੇ ਫਿਲਮਾਂ ਦਿੱਤੀਆਂ ਹਨ।
Download ABP Live App and Watch All Latest Videos
View In Appਹੁਣ ਉਹ ਇਕ ਵਾਰ ਫਿਰ ਆਪਣੀ ਆਉਣ ਵਾਲੀ ਐਲਬਮ 'ਮੂਨ ਚਾਈਲਡ ਏਰਾ' ਕਾਰਨ ਸੁਰਖੀਆਂ ਵਿੱਚ ਹਨ ਪਰ ਸਿਰਫ ਇਹ ਹੀ ਨਹੀਂ, ਹੁਣ ਦਿਲਜੀਤ ਦੇ ਫੈਨਜ਼ ਲਈ ਇੱਕ ਵੱਡੀ ਖ਼ਬਰ ਹੈ। ਦੋਸਾਂਝਾਂ ਵਾਲਾ ਹੁਣ ਅਫਰੀਕੀ ਆਰਟਿਸਟ ਨਸੀਬ ਅਬਦੁੱਲ ਜੁਮਾ ਇਸੈੱਸਕ ਨਾਲ ਕੋਲੈਬੋਰੇਸ਼ਨ ਕਰਨ ਵਾਲੇ ਹਨ, ਜੋ ਆਪਣੇ ਸਟੇਜ ਨਾਮ ਡਾਇਮੰਡ ਪਲੈਟਨਮਜ਼ ਨਾਲ ਮਸ਼ਹੂਰ ਹੈ।
ਡਾਇਮੰਡ ਪਲੈਟਨਮਜ਼ ਦੀ ਆਪਣੀ ਵੱਡੀ ਫੈਨ ਫੋਲੋਵਿੰਗ ਹੈ।ਡਾਇਮੰਡ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ, ਦਿਲਜੀਤ ਨੇ ਹਿੰਟ ਦੇ ਦਿੱਤਾ ਹੈ ਕਿ ਉਹ ਇੰਟਰਨੈਸ਼ਨਲ ਆਰਟਿਸਟ ਨੂੰ ਆਪਣੀ ਆਉਣ ਵਾਲੀ ਐਲਬਮ 'ਮੂਨ ਚਾਈਲਡ ਈਰਾ' ਵਿੱਚ ਲਿਆਉਣ ਵਾਲੇ ਹਨ।ਤਸਵੀਰਾਂ ਦੇ ਨਾਲ ਦਿਲਜੀਤ ਨੇ ਲਿਖਿਆ 'ਬਹੁਤ ਹੀ ਪਿਆਰਾ ਬੰਦਾ ਸੀ ਯਾਰ , ਬਹੁਤ ਮਜ਼ਾ ਆਇਆ ਕੰਮ ਕਰਕੇ'
ਫਿਲਹਾਲ ਇਸ ਕੋਲੈਬੋਰੇਸ਼ਨ ਬਾਰੇ ਕੁਝ ਜਿਆਦਾ ਸ਼ੇਅਰ ਨਹੀਂ ਕੀਤਾ ਗਿਆ , ਪਰ ਇਹ ਆਫੀਸ਼ੀਅਲ ਹੈ ਕਿ ਦਿਲਜੀਤ ਇਕ ਵਾਰ ਫੇਰ ਵੱਡੀ ਅਤੇ ਬੇਹੱਦ ਵੱਖਰਾ ਕੌਨਟੈਂਟ ਲੈ ਕੇ ਆ ਰਹੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨਾਲ ਆਪਣਾ ਗਾਣਾ umbrella ਰਿਲੀਜ਼ ਕੀਤਾ ਸੀ । ਗਾਣੇ ਨੇ ਕੁਝ ਹੀ ਘੰਟਿਆਂ ਵਿੱਚ ਧੂਮ ਪਾ ਦਿਤੀਆਂ ਅਤੇ ਇਹ ਉਮੀਦ ਦਿਲਜੀਤ ਦੀ ਆਉਣ ਵਾਲੀ ਐਲਬਮ ਤੋਂ ਹੋ ਰਹੀ ਹੈ।
ਅਫਰੀਕਨ ਆਰਟਿਸਟ ਨਾਲ ਦਿਲਜੀਤ ਦੋਸਾਂਝ ਦੀ ਕੋਲੈਬੋਰੇਸ਼ਨ (Pic: Social Media)