ਦਿਲਜੀਤ ਦੋਸਾਂਝ ਨੇ ਕਿਵੇਂ ਕੀਤੀ ਸੀ ਇੰਦਰਜੀਤ ਨਿੱਕੂ ਦੀ ਬੁਰੇ ਟਾਈਮ 'ਚ ਮਦਦ, ਨਿੱਕੂ ਨੇ ਖੁਦ ਕੀਤਾ ਖੁਲਾਸਾ

Diljit Dosanjh Inderjit Nikku: ਇੰਦਰਜੀਤ ਨਿੱਕੂ ਨੇ ਹਾਲ ਹੀ ਚ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ, ਜਿਸ ਵਿੱਚ ਨਿੱਕੂ ਖੁਦ ਆਪਣੇ ਮਾੜੇ ਸਮੇਂ ਬਾਰੇ ਬੋਲਦੇ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ, ਇੰਦਰਜੀਤ ਨਿੱਕੂ

1/8
ਇੰਦਰਜੀਤ ਨਿੱਕੂ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੁੰਦੇ ਸੀ। ਪਰ ਸਮੇਂ ਦੇ ਨਾਲ ਨਾਲ ਨਿੱਕੂ ਦਾ ਕਰੇਜ਼ ਘਟਦਾ ਗਿਆ ਅਤੇ ਫਿਰ ਇੱਕ ਸਮਾਂ ਅਜਿਹਾ ਆਇਆ, ਜਦੋਂ ਉਨ੍ਹਾਂ ਦੇ ਕੋਲ ਨਾ ਕੰਮ ਸੀ ਤੇ ਨਾ ਹੀ ਪੈਸਾ।
2/8
ਇਸ ਤੋਂ ਬਾਅਦ ਪਿਛਲੇ ਸਾਲ ਨਿੱਕੂ ਦੀ ਬਾਬੇ ਦੇ ਦਰਬਾਰ 'ਚੋਂ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਨਿੱਕੂ ਆਪਣੀ ਪਤਨੀ ਨਾਲ ਬਾਬੇ ਨੂੰ ਰੋ ਰੋ ਕੇ ਆਪਣੇ ਬੁਰੇ ਸਮੇਂ ਦਾ ਹਾਲ ਸੁਣਾ ਰਹੇ ਸੀ। ਨਿੱਕੂ ਦੀ ਇਹ ਵੀਡੀਓ ਖੂਬ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਪੂਰਾ ਪੰਜਾਬ ਨਿੱਕੂ ਦੇ ਸਮਰਥਨ 'ਚ ਉੱਤਰ ਆਇਆਂ ਸੀ।
3/8
ਹੁਣ ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਨਿੱਕੂ ਖੁਦ ਆਪਣੇ ਮਾੜੇ ਸਮੇਂ ਬਾਰੇ ਬੋਲਦੇ ਨਜ਼ਰ ਆ ਰਹੇ ਹਨ।
4/8
ਇਸ ਦੌਰਾਨ ਨਿੱਕੂ ਨੇ ਦਿਲਜੀਤ ਦੋਸਾਂਝ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਹੀ ਉਹ ਸ਼ਖਸ ਸੀ, ਜਿਸ ਨੇ ਨਿੱਕੂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ।
5/8
ਨਿੱਕੂ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਦਿਲਜੀਤ ਦੋਸਾਂਝ ਨੇ ਨਿੱਕੂ ਤੋਂ ਗਾਣਾ ਗਵਾਇਆ ਸੀ, ਤਾਂ ਉਨ੍ਹਾਂ ਨੇ ਨਿੱਕੂ ਨੂੰ ਗਾਣੇ ਲਈ 5 ਲੱਖ ਰੁਪਏ ਭੇਜੇ ਸੀ। ਦਿਲਜੀਤ ਹੀ ਉਹ ਪਹਿਲੇ ਸ਼ਖਸ ਸੀ, ਜਿਨ੍ਹਾਂ ਨੇ ਨਿੱਕੂ ਦੀ ਮਦਦ ਕੀਤੀ ਅਤੇ ਨਾਲ ਹੀ ਪੂਰੀ ਇੰਡਸਟਰੀ ਨਿੱਕੂ ਦੇ ਨਾਲ ਖੜੀ ਕੀਤੀ।
6/8
ਨਿੱਕੂ ਨੇ ਕਿਹਾ ਕਿ 'ਦਿਲਜੀਤ ਨੇ ਮੈਨੂੰ ਗਾਣਾ ਕਰਨ ਦੇ 5 ਲੱਖ ਦਿੱਤੇ, ਪਰ ਮੈਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਮੈਨੂੰ ਪੈਸਾ ਨਹੀਂ ਕੰਮ ਚਾਹੀਦਾ।'
7/8
ਇਸ 'ਤੇ ਦਿਲਜੀਤ ਬੋਲੇ ਕਿ 'ਜਿਹੜਾ ਤੁਸੀਂ ਗਾਣਾ ਕੀਤਾ ਇਹ ਉਸ ਦੇ ਹੀ ਪੈਸੇ ਹਨ।'
8/8
ਕਾਬਿਲੇਗ਼ੌਰ ਹੈ ਕਿ ਬਾਬਾ ਬਾਗੇਸ਼ਵਰ ਦੇ ਡੇਰੇ 'ਚ ਪਿਛਲੇ ਸਾਲ ਇੰਦਰਜੀਤ ਨਿੱਕੂ ਆਪਣੀ ਪਤਨੀ ਨਾਲ ਪਹੁੰਚੇ ਸੀ। ਇੱਥੋਂ ਉਨ੍ਹਾਂ ਦੀ ਵੀਡੀਓ ਵੀ ਖੂਬ ਵਾਇਰਲ ਹੋਈ ਸੀ।
Sponsored Links by Taboola