Election Results 2021: ਚੋਣ ਮੈਦਾਨ 'ਚ ਉੱਤਰੇ ਸੀ ਵੱਡੇ ਸਿਤਾਰੇ, ਜਾਣੋ ਕੌਣ ਜਿੱਤਿਆ ਤੇ ਕਿਸ ਨੂੰ ਮਿਲ ਹਾਰ

election_celebs

1/6
ਦੇਸ਼ ਦੇ ਪੰਜ ਮਹੱਤਵਪੂਰਨ ਰਾਜਾਂ 'ਚ ਚੋਣ ਨਤੀਜੇ ਐਲਾਨੇ ਗਏ ਹਨ। ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਨੇ ਲਗਾਤਾਰ ਤੀਜੀ ਵਾਰ ਬਹੁਮਤ ਹਾਸਲ ਕੀਤਾ ਹੈ। ਉੱਥੇ ਹੀ ਤਾਮਿਲਨਾਡੂ ਵਿੱਚ ਡੀਐਮਕੇ ਨੇ ਵਿਰੋਧੀ ਏਆਈਏਡੀਐਮਕੇ ਨੂੰ ਹਰਾਇਆ ਹੈ। ਇਸ ਵਾਰ ਕੁਝ ਸਿਤਾਰੇ ਵੀ ਮੈਦਾਨ ਵਿੱਚ ਸਨ। ਆਓ ਜਾਣਦੇ ਹਾਂ ਕਿ ਉਨ੍ਹਾਂ ਦੇ ਚੋਣ ਨਤੀਜੇ ਕਿਵੇਂ ਰਹੇ?
2/6
ਕਮਲ ਹਾਸਨ ਇਸ ਵਾਰ ਵੀ ਚੋਣ ਮੈਦਾਨ 'ਚ ਸਨ। ਉਨ੍ਹਾਂ ਨੇ ਆਪਣੀ ਪਾਰਟੀ 'ਮੱਕਲ ਨਿਡੀ ਮਾਈਮ' ਦੀ ਟਿਕਟ 'ਤੇ ਕੋਇਮਬਟੂਰ ਦੱਖਣ ਤੋਂ ਚੋਣ ਲੜੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਭਾਜਪਾ ਉਮੀਦਵਾਰ ਤੋਂ ਚੋਣ ਹਾਰ ਗਏ।
3/6
ਭਾਜਪਾ ਨੇਤਾ ਅਤੇ ਅਭਿਨੇਤਰੀ ਖੁਸ਼ਬੂ ਸੁੰਦਰ ਨੂੰ ਥਾਉਸੈਂਡ ਲਾਈਟਸ ਵਿਧਾਨ ਸਭਾ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਡੀਐਮਕੇ ਦੀ ਅਲੀਲਨ ਤੋਂ 17,522 ਵੋਟਾਂ ਨਾਲ ਹਾਰ ਗਈ।
4/6
ਅਭਿਨੇਤਾ ਅਤੇ ਮਾਡਲ ਯਸ਼ ਦਾਸਗੁਪਤਾ ਪੱਛਮੀ ਬੰਗਾਲ ਦੀ ਚੰਡੀਤਾਲਾ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸਨ। ਉਸ ਨੂੰ ਇਸ ਸੀਟ ਤੋਂ ਟੀਐਮਸੀ ਉਮੀਦਵਾਰ ਸਵਾਤੀ ਖੰਡੋਕਰ ਨੇ ਹਰਾਇਆ।
5/6
ਪੱਛਮੀ ਬੰਗਾਲ ਦੀ ਅਭਿਨੇਤਰੀ ਸਾਏਂਤਿਕਾ ਬੈਨਰਜੀ ਨੇ ਬਾਂਕੂਰਾ ਸੀਟ ਤੋਂ ਚੋਣ ਲੜੀ ਸੀ, ਪਰ ਉਹ ਭਾਜਪਾ ਉਮੀਦਵਾਰ ਨੀਲਾਦਰੀ ਸੇਖਰ ਦਾਣਾ ਤੋਂ ਹਾਰ ਗਈ। ਸਾਏਂਤਿਕਾ ਨੂੰ ਕੁਲ 93 ਹਜ਼ਾਰ 998 ਵੋਟਾਂ ਮਿਲੀਆਂ, ਜਦੋਂ ਕਿ ਨੀਲਾਦਰੀ ਨੂੰ 95 ਹਜ਼ਾਰ 466 ਵੋਟਾਂ ਮਿਲੀਆਂ।
6/6
ਤਾਮਿਲਨਾਡੂ ਦੇ ਸਾਬਕਾ ਉੱਪ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਬੇਟੇ ਉਦਯਾਨਿਧੀ ਸਟਾਲਿਨ ਨੇ ਚਿੱਪੌਕ-ਥਿਰੂਵੱਲੀਕੇਨੀ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਸ ਨੂੰ ਕੁੱਲ 93285 ਵੋਟਾਂ ਮਿਲੀਆਂ ਹਨ।
Sponsored Links by Taboola