Deepika Padukone: ਜਦੋਂ ਬਾਲੀਵੁੱਡ ਕੁਈਨ ਦੀਪਿਕਾ ਪਾਦੂਕੋਣ ਨੂੰ ਆਉਂਦੇ ਸੀ ਸੁਸਾਈਡ ਦੇ ਖਿਆਲ, ਮਾਂ ਬਣੀ ਸੀ ਦੀਪਿਕਾ ਦਾ ਸਹਾਰਾ

ਬਾਲੀਵੁੱਡ ਦੀ ਡਿੰਪਲ ਗਰਲ ਯਾਨੀ ਦੀਪਿਕਾ ਪਾਦੁਕੋਣ ਅੱਜਕਲ ਬਾਲੀਵੁੱਡ ਚ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਦਾਕਾਰਾ ਦੀ ਜ਼ਿੰਦਗੀ ਚ ਵੀ ਅਜਿਹਾ ਦੌਰ ਆਇਆ ਸੀ। ਜਦੋਂ ਉਹ ਖੁਦਕੁਸ਼ੀ ਬਾਰੇ ਸੋਚਦੀ ਸੀ।

ਦੀਪਿਕਾ ਪਾਦੁਕੋਣ

1/7
ਦੀਪਿਕਾ ਪਾਦੂਕੋਣ ਨੇ ਸ਼ਾਹਰੁਖ ਖਾਨ ਨਾਲ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ ਅਭਿਨੇਤਰੀ ਦਾ ਕਰੀਅਰ ਪਹਿਲੀ ਫਿਲਮ ਤੋਂ ਹੀ ਸ਼ੁਰੂ ਹੋ ਗਿਆ ਸੀ।
2/7
ਇਸ ਫਿਲਮ 'ਚ ਉਨ੍ਹਾਂ ਦੇ ਕੰਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਦੀਪਿਕਾ ਨੂੰ ਇਕ ਤੋਂ ਬਾਅਦ ਇਕ ਕਈ ਫਿਲਮਾਂ ਦੇ ਆਫਰ ਆਉਣ ਲੱਗੇ।
3/7
ਹੌਲੀ-ਹੌਲੀ ਦੀਪਿਕਾ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ 'ਚ ਸ਼ਾਮਲ ਹੋ ਗਿਆ ਪਰ ਇਸ ਦੌਰਾਨ ਅਦਾਕਾਰਾ ਦੀ ਜ਼ਿੰਦਗੀ 'ਚ ਉਹ ਦੌਰ ਆ ਗਿਆ
4/7
ਜਿਸਦੀ ਸ਼ਾਇਦ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਗੱਲ ਦਾ ਖੁਲਾਸਾ ਦੀਪਿਕਾ ਨੇ 'ਵਿਸ਼ਵ ਮਾਨਸਿਕ ਸਿਹਤ ਦਿਵਸ' 'ਤੇ 'ਲਿਵ ਲਵ ਲਾਫ' ਦੇ ਇਕ ਪ੍ਰੋਗਰਾਮ 'ਚ ਕੀਤਾ।
5/7
ਇਸ ਪ੍ਰੋਗਰਾਮ 'ਤੇ ਦੀਪਿਕਾ ਨੇ ਸਭ ਨੂੰ ਆਪਣੀ ਜ਼ਿੰਦਗੀ ਦੇ ਉਸ ਦੌਰ ਤੋਂ ਜਾਣੂ ਕਰਵਾਇਆ। ਜਦੋਂ ਉਸ ਦੇ ਮਨ ਵਿਚ ਆਤਮਹੱਤਿਆ ਦੇ ਵਿਚਾਰ ਆਉਣ ਲੱਗੇ। ਦਰਅਸਲ ਅਦਾਕਾਰਾ 1 ਸਾਲ ਤੋਂ ਡਿਪ੍ਰੈਸ਼ਨ 'ਚ ਸੀ। ਫਿਰ ਉਸ ਦੀ ਮਾਂ ਅਤੇ ਭੈਣ ਦੀਪਿਕਾ ਦਾ ਸਹਾਰਾ ਬਣੀਆਂ।
6/7
ਆਪਣੀ ਜ਼ਿੰਦਗੀ ਦੇ ਉਸ ਹਿੱਸੇ ਬਾਰੇ ਗੱਲ ਕਰਦੇ ਹੋਏ ਦੀਪਿਕਾ ਨੇ ਕਿਹਾ, ''ਉਨ੍ਹਾਂ ਦਿਨਾਂ 'ਚ ਮੈਂ ਸਿਰਫ਼ ਸੌਣਾ ਚਾਹੁੰਦੀ ਸੀ ਕਿਉਂਕਿ ਨੀਂਦ ਹਰ ਚੀਜ਼ ਤੋਂ ਮੇਰਾ ਬਚਾਅ ਸੀ। ਕਿਉਂਕਿ ਮੇਰੇ ਮਨ ਵਿੱਚ ਆਤਮਹੱਤਿਆ ਦੇ ਵਿਚਾਰ ਆਉਂਦੇ ਸਨ, ਉਹਨਾਂ ਗੱਲਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਸੀ, ਜੇਕਰ ਮੇਰੀ ਮਾਂ ਨੇ ਉਸ ਸਮੇਂ ਮੈਨੂੰ ਨਾ ਸਮਝਿਆ ਹੁੰਦਾ ਤਾਂ ਅੱਜ ਮੈਂ ਕਿੱਥੇ ਹੁੰਦੀ।
7/7
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੂੰ ਆਖਰੀ ਵਾਰ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' 'ਚ ਦੇਖਿਆ ਗਿਆ ਸੀ। ਜੋ ਕਿ ਬਲਾਕਬਸਟਰ ਹਿੱਟ ਸੀ। ਬਹੁਤ ਜਲਦ ਦੀਪਿਕਾ ਰਿਤਿਕ ਰੋਸ਼ਨ ਨਾਲ 'ਫਾਈਟਰ' 'ਚ ਨਜ਼ਰ ਆਵੇਗੀ।
Sponsored Links by Taboola