ਜਾਣੋ ਕਦੋਂ ਦੇਖ ਸਕੋਗੇ 'ਦਿਲ ਬੇਚਾਰਾ' ਨੂੰ ਆਨਲਾਈਨ, ਜੁਲਾਈ ਦੇ ਅੰਤ 'ਚ ਇਹ ਫ਼ਿਲਮਾਂ ਹੋਣਗੀਆਂ ਰਿਲੀਜ਼
ਲੂਟਕੇਸ - ਫੌਕਸ ਸਟਾਰ ਹਿੰਦੀ ਦਾ ਅਗਲਾ ਵੈਂਚਰ 'ਲੂਟਕੇਸ' 31 ਜੁਲਾਈ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਮਸ਼ਹੂਰ ਸਟ੍ਰੀਮਿੰਗ ਪਲੇਟਫਾਰਮ ਡਿਜ਼ਨੀਪਲੱਸ ਹੌਟਸਟਾਰ 'ਤੇ ਸਿੱਧੀ ਓਟੀਟੀ ਰਿਲੀਜ਼ ਦੇ ਤੌਰ 'ਤੇ ਜਾਰੀ ਕੀਤੀ ਜਾਏਗੀ।
Download ABP Live App and Watch All Latest Videos
View In Appਰਾਤ ਅਕੇਲੀ ਹੈ- ਨਵਾਜ਼ੂਦੀਨ ਸਿਦੀਕੀ ਤੇ ਰਾਧਿਕਾ ਆਪਟੇ ਸਟਾਰਰ ਫਿਲਮ 'ਰਾਤ ਅਕੇਲੀ ਹੈ' 31 ਜੁਲਾਈ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ ਤੇ ਪ੍ਰਸ਼ੰਸਕਾਂ ਨੇ ਵੀ ਇਸ ਨੂੰ ਕਾਫੀ ਪਸੰਦ ਕੀਤਾ ਹੈ।
ਸ਼ਕੁੰਤਲਾ ਦੇਵੀ - ਸ਼ਕੁੰਤਲਾ ਦੇਵੀ ਦੀ ਬਾਇਓਪਿਕ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਦਿਖਾਈ ਦੇਵੇਗੀ, ਜਿਸ 'ਚ ਵਿਦਿਆ ਬਾਲਨ ਸ਼ਕੁੰਤਲਾ ਦੇਵੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 31 ਜੁਲਾਈ ਤੋਂ ਆਨਲਾਈਨ ਸਟ੍ਰੀਮ ਕੀਤੀ ਜਾ ਸਕਦੀ ਹੈ।
ਯਾਰਾ- ਵਿਦੂਤ ਜਾਮਵਾਲ ਤੇ ਸ਼ਰੂਤੀ ਹਾਸਨ ਸਟਾਰਰ ਫਿਲਮ ਯਾਰਾ ਵੀ ਇਸ ਮਹੀਨੇ ਦੇ ਅੰਤ 'ਚ ਰਿਲੀਜ਼ ਹੋ ਰਹੀ ਹੈ। ਫਿਲਮ 'ਯਾਰਾ' 30 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਨੂੰ ਜੀ 5 ਤੇ ਵੇਖਿਆ ਜਾ ਸਕਦਾ ਹੈ। ਫਿਲਮ ਦਾ ਨਿਰਦੇਸ਼ਨ ਤਿਗਮਾਂਸ਼ੂ ਧੂਲੀਆ ਨੇ ਕੀਤਾ ਹੈ।
ਦਿਲ ਬੇਚਾਰਾ - ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਿਲ ਬੇਚਾਰਾ ਕੱਲ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਸ ਇਸ ਫਿਲਮ ਨੂੰ ਕੱਲ ਸ਼ਾਮ 7.30 ਵਜੇ ਤੋਂ ਹੌਟਸਟਾਰ 'ਤੇ ਵੇਖ ਸਕਣਗੇ।
ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਇਸ ਆਖਰੀ ਹਫਤੇ ਵਿੱਚ ਕਈ ਵੱਡੀਆਂ ਫਿਲਮਾਂ ਆਨਲਾਈਨ ਰਿਲੀਜ਼ ਹੋਣ ਜਾ ਰਹੀਆਂ ਹਨ।
- - - - - - - - - Advertisement - - - - - - - - -