Kishore Kumar: ਇੰਦਰਾ ਗਾਂਧੀ ਨਾਲ ਪੰਗਾ ਲੈਣਾ ਕਿਸ਼ੋਰ ਕੁਮਾਰ ਨੂੰ ਪਿਆ ਸੀ ਮਹਿੰਗਾ, ਗਾਇਕ ਖਿਲਾਫ ਇੰਦਰਾ ਨੇ ਚੁੱਕਿਆ ਸੀ ਇਹ ਕਦਮ
ਕਿਸ਼ੋਰ ਕੁਮਾਰ ਦਾ ਅੱਜ ਯਾਨਿ 4 ਅਗਸਤ ਨੂੰ ਕਿਸ਼ੋਰ ਕੁਮਾਰ ਦਾ 94ਵਾਂ ਜਨਮਦਿਨ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਮਸਤਮੌਲਾ ਟਾਈਪ ਦੇ ਇਨਸਾਨ ਸਨ। ਉਨ੍ਹਾਂ ਦੇ ਗਾਣਿਆਂ 'ਚ ਵੀ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਕਿਸ਼ੋਰ ਕੁਮਾਰ ਕਾਫੀ ਜ਼ਿੱਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ।
25 ਜੂਨ 1975 ਦੇ ਇਤਿਹਾਸ ;ਚ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਸਾਰੇ ਨਾਗਰਿਕ ਅਧਿਕਾਰਾਂ (ਹਿਊਮਨ ਰਾਈਟਸ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਪ੍ਰੈੱਸ 'ਤੇ ਸੈਂਸਰਸ਼ਿਪ ਲਾਗੂ ਕੀਤੀ ਗਈ, ਸਰਕਾਰ ਜੋ ਚਾਹੁੰਦੀ ਸੀ, ਉਹੀ ਖਬਰਾਂ ਅਖਬਾਰਾਂ 'ਚ ਛਪਦੀਆਂ ਸੀ। ਰੇਡੀਓ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ।
ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ, ਅਜਿਹੇ 'ਚ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦਾ ਨਾਂ ਵੀ ਸਰਕਾਰ ਦੀ ਮਨਮਾਨੀ ਦਾ ਵਿਰੋਧ ਕਰਨ ਵਾਲਿਆਂ ਦੀ ਸੂਚੀ 'ਚ ਸੀ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ ਸੀ।
ਕਾਂਗਰਸ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਉਸ ਦੀਆਂ ਨੀਤੀਆਂ ਦੀ ਰੇਡੀਓ, ਟੀਵੀ ਹਰ ਜਗ੍ਹਾ 'ਤੇ ਪ੍ਰਸ਼ੰਸਾ ਕਰੇ। ਜਦੋਂ ਇਹ ਪ੍ਰਸਤਾਵ ਕਿਸ਼ੋਰ ਕੁਮਾਰ ਕੋਲ ਪਹੁੰਚਿਆ ਤਾਂ ਉਹ ਸਰਕਾਰ 'ਤੇ ਭੜਕ ਗਏ ਅਤੇ ਕਿਹਾ ਕਿ ਉਹ ਸਰਕਾਰ ਦੀ ਚਮਚਾਗਿਰੀ ਕਦੇ ਨਹੀਂ ਕਰਨਗੇ। ਇਹ ਗੱਲ ਜਦੋਂ ਇੰਦਰਾ ਗਾਂਧੀ ਤੱਕ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਭੜਕ ਗਈ।
ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਬਦਲਾ ਲੈਣ ਲਈ ਅਤੇ ਕਿਸ਼ੋਰ ਕੁਮਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੇ ਗੀਤਾਂ 'ਤੇ ਬੈਨ ਲਾ ਦਿੱਤਾ। ਇੰਦਰਾ ਚਾਹੁੰਦੀ ਸੀ ਕਿ ਇਸ ਨਾਲ ਬਾਲੀਵੁੱਡ ਨੂੰ ਸਬਕ ਮਿਲੇ ਅਤੇ ਕੋਈ ਵੀ ਉਨ੍ਹਾਂ ਦੇ ਸਾਹਮਣੇ ਇਨਕਾਰ ਕਰਨ ਦੀ ਹਿਮਾਕਤ ਨਾ ਕਰ ਸਕੇ। ਹੁਣ ਕਿਸ਼ੋਰ ਕੁਮਾਰ ਦੇ ਗਾਣੇ ਦੂਰਦਸ਼ਨ ਤੇ ਰੇਡੀਓ 'ਤੇ ਚੱਲਣੇ ਬੰਦ ਹੋ ਗਏ ਸੀ।
ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਹੋਣ ਤੱਕ ਦੂਰਦਰਸ਼ਨ ਤੇ ਰੇਡੀਓ ਤੋਂ ਕਿਸ਼ੋਰ ਕੁਮਾਰ ਦੇ ਗਾਣੇ ਚੱਲਣੇ ਰੁਕਵਾ ਦਿੱਤੇ ਸੀ। ਐਮਰਜੈਂਸੀ 3 ਮਈ 1976 ਤੱਕ ਚੱਲਣੀ ਸੀ ਅਤੇ ਇੰਨੀਂ ਦੇਰ ਤੱਕ ਲੋਕ ਕਿਸ਼ੋਰ ਦਾ ਦੇ ਗਾਣੇ ਨਹੀਂ ਸੁਣ ਸਕਦੇ ਸੀ। ਇਸ ਸਭ ਦੇ ਬਾਵਜੂਦ ਕਿਸ਼ੋਰ ਕੁਮਾਰ ਆਪਣੇ ਸਟੈਂਡ ਤੋਂ ਟੱਸ ਤੋਂ ਮੱਸ ਨਹੀਂ ਹੋਏ।