ਅਮਿਤਾਭ, ਸ਼ਾਹਰੁਖ ਤੋਂ ਆਮਿਰ, ਅਕਸ਼ੇ ਤੱਕ, ਇਨ੍ਹਾਂ ਸਿਤਾਰਿਆਂ ਦੀ ਪਹਿਲੀ ਤਨਖਾਹ ਜਾਣ ਕੇ ਰਹਿ ਜਾਵੋਗੇ ਹੈਰਾਨ
ਅੱਜ ਕੁਝ ਅਜਿਹੇ ਸਿਤਾਰਿਆਂ ਦੀ ਪਹਿਲੀ ਤਨਖਾਹ ਬਾਰੇ ਗੱਲ ਕਰਾਂਗੇ, ਜੋ ਕਿ ਬਹੁਤ ਘੱਟ ਸੀ, ਪਰ ਅੱਜ ਉਹ ਇਕ ਮਸ਼ਹੂਰ ਚਿਹਰਾ ਬਣ ਗਏ ਹਨ ਤੇ ਕਰੋੜਾਂ 'ਚ ਕਮਾਈ ਕਰਦੇ ਹਨ।
Download ABP Live App and Watch All Latest Videos
View In Appਫਿਲਮਫੇਅਰ ਦੇ ਅਨੁਸਾਰ, ਅਮਿਤਾਭ ਮੁੰਬਈ ਆਉਣ ਤੋਂ ਪਹਿਲਾਂ ਕੋਲਕਾਤਾ ਵਿੱਚ ਇੱਕ ਸ਼ਿਪਿੰਗ ਕੰਪਨੀ ਵਿੱਚ ਕੰਮ ਕਰਦੇ ਸੀ, ਜਿੱਥੇ ਉਨ੍ਹਾਂ ਦੀ ਤਨਖਾਹ 500 ਰੁਪਏ ਪ੍ਰਤੀ ਮਹੀਨਾ ਸੀ।
ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਦੀ ਪਹਿਲੀ ਤਨਖਾਹ ਸਿਰਫ 50 ਰੁਪਏ ਸੀ ਅਤੇ ਉਹ ਵੀ ਉਨ੍ਹਾਂ ਨੇ ਆਗਰਾ ਟ੍ਰਿਪ ਜਾਣ 'ਤੇ ਖਰਚ ਕਰ ਦਿੱਤੇ ਸੀ।
ਆਮਿਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਅਤੇ ਉਨ੍ਹਾਂ ਦੀ ਪਹਿਲੀ ਤਨਖਾਹ ਮਹਿਜ਼ 1000 ਰੁਪਏ ਸੀ।
ਅਕਸ਼ੇ ਕੁਮਾਰ ਫਿਲਮਾਂ 'ਚ ਆਉਣ ਤੋਂ ਪਹਿਲਾਂ, ਬੈਂਕਾਕ 'ਚ ਬਤੌਰ ਵੇਟਰ ਅਤੇ ਸ਼ੈੱਫ ਕੰਮ ਕਰਦੇ ਸੀ, ਇਸ ਦੇ ਲਈ ਉਨ੍ਹਾਂ ਨੂੰ ਸਿਰਫ 1500 ਰੁਪਏ ਮਿਲਦੇ ਸੀ।
ਪ੍ਰਿਯੰਕਾ ਚੋਪੜਾ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ, ਜਿਸ ਤੋਂ ਬਾਅਦ ਉਸ ਨੂੰ ਪਹਿਲੀ ਅਸਾਈਨਮੈਂਟ ਲਈ 5000 ਰੁਪਏ ਦਿੱਤੇ ਗਏ। ਉਸ ਨੇ ਆਪਣੀ ਪਹਿਲੀ ਤਨਖਾਹ ਆਪਣੀ ਮਾਂ ਨੂੰ ਦਿੱਤੀ। ਅੱਜ ਪ੍ਰਿਯੰਕਾ ਹਾਲੀਵੁੱਡ ਵਿੱਚ ਕੰਮ ਕਰ ਰਹੀ ਹੈ।