Dia Mirza- Mahima Chaudhry ਤੋਂ ਲੈ ਕੇ Natasa Stankovic ਤਕ ਨੇ ਵਿਆਹ ਦੇ ਛੇ ਮਹੀਨਿਆਂ ਅੰਦਰ ਹੀ ਦੇ ਦਿੱਤੀ ਸੀ ਮਾਂ ਬਣਨ ਦੀ ਖੁਸ਼ਖਬਰੀ, ਲਿਸਟ 'ਚ ਇਹ ਨਾਂ ਵੀ ਸ਼ਾਮਲ
Actress Gave Pregnancy News After Few Days of Wedding: ਬਾਲੀਵੁੱਡ 'ਚ ਕਈ ਅਜਿਹੇ ਸੈਲੇਬਸ ਹਨ ਜੋ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਪ੍ਰੈਗਨੈਂਸੀ ਦੀ ਖਬਰ ਸ਼ੇਅਰ ਕੀਤੀ ਸੀ। ਇਸ ਸੂਚੀ 'ਚ ਦੀਆ ਮਿਰਜ਼ਾ, ਮਹਿਮਾ ਚੌਧਰੀ, ਨਤਾਸ਼ਾ ਸਟੈਨਕੋਵਿਚ ਦੇ ਨਾਂ ਵੀ ਸ਼ਾਮਲ ਹਨ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ 15 ਫਰਵਰੀ, 2021 ਨੂੰ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਡੇਢ ਮਹੀਨੇ ਬਾਅਦ ਹੀ ਉਸ ਨੇ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ। ਉਸਨੇ 14 ਮਈ, 2021 ਨੂੰ ਇਕ ਪੁੱਤਰ ਨੂੰ ਜਨਮ ਦਿੱਤਾ।
ਨੇਹਾ ਧੂਪੀਆ ਨੇ 10 ਮਈ 2018 ਨੂੰ ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕੀਤਾ ਸੀ। ਉਸ ਨੇ ਵਿਆਹ ਦੇ ਛੇ ਮਹੀਨੇ ਬਾਅਦ ਹੀ ਬੇਟੀ ਮੇਹਰ ਨੂੰ ਜਨਮ ਦਿੱਤਾ।
ਕੋਂਕਣਾ ਸੇਨ ਸ਼ਰਮਾ ਨੇ 3 ਸਤੰਬਰ 2010 ਨੂੰ ਬੁਆਏਫ੍ਰੈਂਡ ਰਣਵੀਰ ਸ਼ੋਰੇ ਨਾਲ ਵਿਆਹ ਕੀਤਾ ਸੀ। ਵਿਆਹ ਦੇ 7 ਮਹੀਨੇ ਬਾਅਦ 15 ਮਾਰਚ ਨੂੰ ਉਸ ਨੇ ਬੇਟੇ ਨੂੰ ਜਨਮ ਦਿੱਤਾ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਹਿਮਾ ਚੌਧਰੀ ਨੇ ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਨੇ ਗਰਭਵਤੀ ਹੋਣ ਦਾ ਐਲਾਨ ਕਰ ਦਿੱਤਾ ਸੀ।
ਨਤਾਸ਼ਾ ਸਟੈਨਕੋਵਿਚ ਨੇ ਆਲਰਾਊਂਡਰ ਹਾਰਦਿਕ ਪੰਡਿਆ ਨਾਲ ਵਿਆਹ ਕੀਤਾ ਹੈ। ਇਸ ਜੋੜੇ ਦਾ ਵਿਆਹ ਮਾਰਚ 2020 ਵਿੱਚ ਹੋਇਆ ਸੀ। ਵਿਆਹ ਦੇ ਦੋ ਮਹੀਨਿਆਂ ਬਾਅਦ ਉਸਨੇ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਤੇ ਜੁਲਾਈ ਵਿਚ ਇੱਕ ਬੇਟੇ ਨੂੰ ਜਨਮ ਦਿੱਤਾ।
ਸਾਊਥ ਦੀ ਖੂਬਸੂਰਤ ਅਦਾਕਾਰਾ ਸਾਰਿਕਾ ਨੇ ਕਮਲ ਹਾਸਨ ਨਾਲ ਵਿਆਹ ਕੀਤਾ ਸੀ। ਸਾਰਿਕਾ ਵਿਆਹ ਤੋਂ ਛੇ ਮਹੀਨੇ ਪਹਿਲਾਂ ਗਰਭਵਤੀ ਹੋ ਗਈ ਸੀ।