ਪ੍ਰੀਤੀ ਜ਼ਿੰਟਾ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ, ਇਨ੍ਹਾਂ ਸਿਤਾਰਿਆਂ ਨੂੰ ਸੱਤ ਸਮੁੰਦਰ ਪਾਰ ਮਿਲਿਆ ਪਿਆਰ
ਬਾਲੀਵੁੱਡ ਵਿੱਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ, ਜੋ ਦੇਸ਼ ਵਿੱਚ ਨਹੀਂ, ਸਗੋਂ ਵਿਦੇਸ਼ ਵਿੱਚ ਆਪਣੇ ਜੀਵਨ ਸਾਥੀ ਨੂੰ ਮਿਲੇ। ਅੱਜ ਅਸੀਂ ਤੁਹਾਨੂੰ ਅਜਿਹੇ ਬਾਲੀਵੁੱਡ ਸਿਤਾਰਿਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਵਿਦੇਸ਼ੀ ਲਾੜੇ ਜਾਂ ਲਾੜੀ ਨਾਲ ਵਿਆਹ ਕਰਵਾਇਆ ਹੈ।
Download ABP Live App and Watch All Latest Videos
View In Appਰਾਧਿਕਾ ਆਪਟੇ ਨੂੰ ਸੱਤ ਸਮੁੰਦਰੋਂ ਪਾਰ ਆਪਣਾ ਪਿਆਰ ਮਿਲਿਆ। ਉਸ ਨੇ 2013 ਵਿੱਚ ਲੰਡਨ ਬੇਸਡ ਮਿਊਜ਼ੀਸ਼ੀਅਨ ਬੇਨੇਡਿਕਟ ਨਾਲ ਵਿਆਹ ਕੀਤਾ ਸੀ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਸ਼ੀ ਕਪੂਰ ਨੇ 1958 'ਚ ਅਦਾਕਾਰਾ ਜੈਨੀਫਰ ਕੈਂਡਲ ਨਾਲ ਵਿਆਹ ਕੀਤਾ ਸੀ। ਸ਼ਸ਼ੀ ਦੀ ਪਹਿਲੀ ਮੁਲਾਕਾਤ ਜੈਨੀਫਰ ਨਾਲ ਪ੍ਰਿਥਵੀ ਥੀਏਟਰਸ ਵਿੱਚ ਹੋਈ ਸੀ। ਸ਼ਸ਼ੀ ਤੇ ਜੈਨੀਫਰ ਦੇ ਤਿੰਨ ਬੱਚੇ ਹਨ, ਸੰਜਨਾ ਕਪੂਰ, ਕਰਨ ਕਪੂਰ ਤੇ ਕੁਨਾਲ ਕਪੂਰ। ਤੁਹਾਨੂੰ ਦੱਸ ਦਈਏ ਕਿ ਜੈਨੀਫਰ ਦਾ 1984 ਵਿੱਚ ਕੈਂਸਰ ਨਾਲ ਲੜਦਿਆਂ ਮੌਤ ਹੋ ਗਈ ਸੀ।
ਲਿਰਿਲ ਗਰਲ ਦੇ ਨਾਮ ਨਾਲ ਮਸ਼ਹੂਰ ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ ਜੀਨ ਗੁਡਿਨਫ ਨਾਲ ਵਿਆਹ ਕਰਵਾਇਆ ਸੀ। ਜੀਨ ਗੁਡਿਨਫ ਅਮਰੀਕਾ ਤੋਂ ਹੈ ਤੇ ਪੇਸ਼ੇ ਨਾਲ ਫਾਇਨੈਨਸ਼ੀਅਲ ਐਨਾਲਿਸਟ ਹਨ।
ਗਲੋਬਲ ਆਈਕਨ ਪ੍ਰਿਅੰਕਾ ਨੇ 1 ਦਸੰਬਰ 2018 ਨੂੰ ਰਾਜਸਥਾਨ ਵਿੱਚ ਅਮਰੀਕੀ ਗਾਇਕ ਤੇ ਅਦਾਕਾਰ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ।
ਸ਼੍ਰੀਆ ਸਰਨ ਨੇ 12 ਮਾਰਚ 2018 ਨੂੰ ਆਪਣੇ ਰੂਸੀ ਬੁਆਏਫ੍ਰੈਂਡ ਆਂਦਰੇਈ ਕੌਸ਼ਵ ਨਾਲ ਵਿਆਹ ਕੀਤਾ ਸੀ।
ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਨੇ ਸਾਲ 2011 'ਚ ਆਸਟ੍ਰੀਆ ਦੇ ਹੋਟਲ ਕਾਰੋਬਾਰੀ ਪੀਟਰ ਹੈਗ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ।