ਈਦ ਮੌਕੇ ਗੌਹਰ ਖਾਨ ਨੇ ਪਾਇਆ ਰੰਗ-ਬਿਰੰਗਾ ਸ਼ਰਾਰਾ ਤੇ ਹੁਮਾ ਕੁਰੈਸ਼ੀ ਦਾ ਸੀ ਇਹ ਦਿਲਕਸ਼ ਅੰਦਾਜ਼
ਈਦ ਮੌਕੇ ਜਿੱਥੇ ਸਿਤਾਰਿਆਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਤਾਂ ਉੱਥੇ ਹੀ ਕਰਫਿਊ ਦੇ ਬਾਵਜੂਦ ਆਪਣੇ ਪਰਿਵਾਰ ਨੂੰ ਮਿਲਣ ਵੀ ਪਹੁੰਚੇ। ਗੌਹਰ ਖਾਨ ਆਪਣੇ ਪਤੀ ਜ਼ੈਦ ਦਰਬਾਰ ਦੇ ਨਾਲ ਸਹੁਰੇ ਘਰ ਦੇ ਬਾਹਰ ਸਪੌਟ ਹੋਈ।
Download ABP Live App and Watch All Latest Videos
View In Appਇਸ ਦੌਰਾਨ ਗੌਹਰ ਨੇ ਮਲਟੀ ਕਲਰ ਸ਼ਰਾਰਾ ਪਹਿਨਿਆ ਸੀ ਜਿਸ 'ਚ ਉਹ ਵਾਕਯ ਹੀ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਗੱਲ ਕਰੀਏ ਜ਼ੈਦ ਦਰਬਾਰ ਦੀ ਤਾਂ ਈਦ ਦੇ ਇਸ ਖਾਸ ਮੌਕੇ 'ਤੇ ਆਫ ਵਾਈਟ ਸਿਲਕ ਕੁਰਤਾ ਪਜਾਮਾ 'ਚ ਨਜ਼ਰ ਆਏ।
ਗੌਹਰ ਖਾਨ ਦਾ ਇਹ ਆਊਟਫਿਟ ਈਦ ਲਈ ਪਰਫੈਕਟ ਚੁਆਇਸ ਲੱਗੀ। ਜਿਸ 'ਚ ਕਈ ਰੰਗ ਸ਼ਾਮਲ ਸਨ ਤੇ ਇਸ ਕਾਰਨ ਇਹ ਡਰੈਸ ਹੋਰ ਵੀ ਖੂਬਸੂਰਤ ਲੱਗ ਰਹੀ ਸੀ।
ਸ਼ਰਾਰੇ ਦੇ ਨਾਲ ਗੌਹਰ ਨੇ ਮੈਚਿੰਗ ਜੁੱਤੀ ਕੈਰੀ ਕੀਤੀ ਤੇ ਵਾਲ ਖੁੱਲ੍ਹੇ ਰੱਖੇ ਸਨ।
ਓਧਰ ਅਦਾਕਾਰਾ ਹੁਮਾ ਕੁਰੈਸ਼ੀ ਵੀ ਈਦ ਮੌਕੇ ਕੈਮਰੇ ਸਾਹਮਣੇ ਆਈ ਤੇ ਆਪਣੇ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ।
ਹੁਮਾ ਕੁਰੈਸ਼ੀ ਵਾਈਟ ਦੇ ਨਾਲ ਸਿਲਵਰ ਕੌਂਬੀਨੇਸ਼ਨ 'ਚ ਕਾਫੀ ਖੂਬਸੂਰਤ ਦਿਖੀ। ਉਨ੍ਹਾਂ ਲੌਂਗ ਅੰਬ੍ਰੇਲਾ ਕਟ ਡਿਜ਼ਾਇਨ ਸੂਟ ਕੈਰੀ ਕੀਤਾ ਸੀ।
ਇਸ ਦੇ ਨਾਲ ਹੀ ਮੈਚਿੰਗ ਸੈਂਡਲ ਪਰਫੈਕਟ ਲੁੱਕ ਦੇ ਰਹੇ ਸਨ। ਮੈਚਿੰਗ ਮਾਸਕ ਲਗਾਕੇ ਕੈਮਰੇ ਸਾਹਮਣੇ ਪਹੁੰਚੀ ਹੁਮਾ ਨੇ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਰੱਖਿਆ।