11 ਸਾਲ ਬਾਅਦ ਗਿੱਪੀ ਗਰੇਵਾਲ ਦਾ ਮੁੜ ਧਮਾਕਾ, ਫਿਰ ਖੜਕਣਗੇ 'ਹਥਿਆਰ'

GG_1

1/6
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਮਿਉਜ਼ਿਕ ਐਲਬਮ 'Limited Edition' ਨਾਲ ਧਮਾਲ ਕਰਨ ਨੂੰ ਤਿਆਰ ਹੈ। ਗਿੱਪੀ ਦੀ ਇਸ ਐਲਬਮ ਦਾ ਪਹਿਲਾ ਗੀਤ 17 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
2/6
ਗਿੱਪੀ ਦੀ ਐਲਬਮ ਦੇ ਪਹਿਲੇ ਗੀਤ ਦਾ ਨਾਂ 'ਹਥਿਆਰ-2' ਹੈ ਜਿਸ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਲਾਡੀ ਗਿੱਲ ਨੇ ਇਸ ਦਾ ਮਿਉਜ਼ਿਕ ਤਿਆਰ ਕੀਤਾ ਹੈ। ਇਸ ਗਾਣੇ ਨੂੰ ਬਲਜੀਤ ਸਿੰਘ ਦਿਓ ਦੀ ਡਾਇਰੈਕਸ਼ਨ ਹੇਠ ਫਿਲਮਾਇਆ ਗਿਆ ਹੈ। ਗਿੱਪੀ ਗਰੇਵਾਲ ਦੇ ਇਸ ਗੀਤ ਵਿੱਚ ਅਦਾਕਾਰਾ ਨਵਪ੍ਰੀਤ ਬੰਗਾ ਵੀ ਫ਼ੀਚਰ ਹੋ ਰਹੀ ਹੈ।
3/6
ਗਿੱਪੀ ਗਰੇਵਾਲ ਦੇ ਇਸ ਗੀਤ ਦਾ ਨਾਂ 'ਹਥਿਆਰ-2' ਇਸ ਲਈ ਰੱਖਿਆ ਗਿਆ ਹੈ ਕਿਉਂਕਿ ਤਕਰੀਬਨ 11 ਸਾਲ ਪਹਿਲਾ ਗਿੱਪੀ ਦਾ ਗੀਤ 'ਹਥਿਆਰ' ਰਿਲੀਜ਼ ਹੋਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਗੀਤ ਉਸੇ ਗੀਤ ਦਾ ਨਵਾਂ ਵਰਜ਼ਨ ਹੋਵੇਗਾ ਜਾ ਕੁਝ ਅਲੱਗ। ਹਾਲ ਹੀ ਵਿੱਚ ਗਿੱਪੀ ਨੇ ਆਪਣੀ ਆਉਣ ਵਾਲੀ ਐਲਬਮ 'Limited Edition' ਦੀ ਇੰਟਰੋ ਰਿਲੀਜ਼ ਕੀਤੀ ਸੀ।
4/6
9 ਅਗਸਤ ਨੂੰ ਗਿੱਪੀ ਦੀ ਐਲਬਮ ਦੀ ਇੰਟਰੋ ਰਿਲਜ਼ੀ ਹੋਵੇਗੀ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਗਿੱਪੀ 17 ਅਗਸਤ ਨੂੰ ਪਹਿਲੇ ਗੀਤ ਨਾਲ ਬਾਕੀ ਸਾਰੇ ਗੀਤ ਰਿਲੀਜ਼ ਕਰਦੇ ਹਨ ਜਾਂ ਨਹੀਂ।
5/6
image 5
6/6
ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਇਹ ਮੂਵ ਕਾਫੀ ਦਿਲਚਸਪ ਹੈ। ਪੰਜਾਬੀ ਇੰਡਸਟਰੀ 'ਚ ਇਹ ਗਾਇਕ ਤੇ ਅਦਾਕਾਰ ਆਪਣੀ ਪਲੈਨਿੰਗ ਲਈ ਕਾਫੀ ਜਾਣਿਆ ਜਾਂਦਾ ਹੈ। 'Limited Edition' ਨੂੰ ਵੀ ਗਿੱਪੀ ਵੱਖਰੇ-ਵੱਖਰੇ ਤਰੀਕੇ ਨਾਲ ਦਰਸ਼ਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਕੀ ਦਰਸ਼ਕਾਂ ਨੂੰ ਐਲਬਮ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਚੱਲ ਹੀ ਜਾਵੇਗਾ।
Sponsored Links by Taboola