Goldy Brar: 'ਹਾਂ ਮੈਂ ਮਰਵਾਇਆ ਸਿੱਧੂ ਮੂਸੇਵਾਲਾ, ਸਲਮਾਨ ਖਾਨ ਨੂੰ ਵੀ ਨਹੀਂ ਛੱਡਾਂਗਾ', ਗੋਲਡੀ ਬਰਾੜ ਦਾ ਕਬੂਲਨਾਮਾ

Goldy Brar Sidhu Moose Wala: ਗੋਲਡੀ ਬਰਾੜ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਚ ਵੱਡਾ ਕਬੂਲਨਾਮਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ।

'ਹਾਂ ਮੈਂ ਮਰਵਾਇਆ ਸਿੱਧੂ ਮੂਸੇਵਾਲਾ, ਸਲਮਾਨ ਖਾਨ ਨੂੰ ਵੀ ਨਹੀਂ ਛੱਡਾਂਗਾ', ਗੋਲਡੀ ਬਰਾੜ ਦਾ ਕਬੂਲਨਾਮਾ

1/9
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵੱਡਾ ਕਬੂਲਨਾਮਾ ਕੀਤਾ ਹੈ।
2/9
ਉਸ ਨੇ ਕਿਹਾ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ। ਉਸ ਦੇ ਕੋਲ ਮੂਸੇਵਾਲਾ ਦੀ ਹੱਤਿਆ ਕਰਨ ਲਈ ਆਪਣੇ ਕਾਰਨ ਸੀ।
3/9
ਗੋਲਡੀ ਬਰਾੜ ਇੱਥੇ ਹੀ ਨਹੀਂ ਰੁਕਿਆ। ਉਸ ਨੇ ਅੱਗੇ ਕਿਹਾ ਕਿ ਹੁਣ ਉਸ ਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਹੈ।
4/9
ਵੇਂ ਹੀ ਉਸ ਨੂੰ ਸਲਮਾਨ ਖਾਨ ਨੂੰ ਮਾਰਨ ਦਾ ਮੌਕਾ ਮਿਿਲਿਆ, ਉਹ ਉਸ ਨੂੰ ਜ਼ਰੂਰ ਮਾਰ ਦੇਵੇਗਾ।
5/9
ਦੱਸ ਦਈਏ ਕਿ ਗੋਲਡੀ ਬਰਾੜ ਦੁਨੀਆ ਦੇ ਮੋਸਟ ਵਾਂਟੇਡ ਗੈਂਗਸਟਰਾਂ 'ਚੋਂ ਇੱਕ ਹੈ। ਇੰਟਰਪੋਲ ਨੇ ਉਸ ਖਿਲਾਫ ਨੋਟਿਸ ਜਾਰੀ ਕੀਤਾ ਹੋਇਆ ਹੈ।
6/9
ਗੋਲਡੀ ਬਰਾੜ ਨੇ ਇੰਟਰਵਿਊ 'ਚ ਦੱਸਿਆ ਕਿ ਉਸ ਨੇ ਆਖਰ ਮੂਸੇਵਾਲਾ ਨੂੰ ਮਾਰਿਆ ਕਿਉਂ ਸੀ। ਉਸ ਨੇ ਕਿਹਾ ਕਿ 'ਮੂਸੇਵਾਲਾ ਬਹੁਤ ਹੀ ਜ਼ਿਆਦਾ ਹੰਕਾਰੀ ਤੇ ਵਿਗੜਿਆ ਹੋਇਆ ਸੀ। ਉਸ ਕੋਲ ਬਹੁਤ ਜ਼ਿਆਦਾ ਪੈਸੇ ਹੋ ਗਏ ਸੀ। ਇਸ ਕਰਕੇ ਉਹ ਘਮੰਡੀ ਹੋ ਗਿਆ ਸੀ।'
7/9
ਗੋਲਡੀ ਬਰਾੜ ਨੇ ਅੱਗੇ ਦੱਸਿਆ ਕਿ ਮੂਸੇਵਾਲਾ ਕੋਲ ਬਹੁਤ ਪੈਸੇ ਤੇ ਪਾਵਰ ਆ ਗਈ ਸੀ। ਇਸ ਸਭ ਦੀ ਉਹ ਦੁਰਵਰਤੋਂ ਕਰ ਰਿਹਾ ਸੀ। ਇਸ ਦੇ ਨਾਲ ਨਾਲ ਉਹ ਬੋਲਿਆ ਕਿ "ਮੂਸੇਵਾਲਾ ਨੇ ਸਾਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਸੀ। ਉਸ ਨੇ ਕਈ ਵੱਡੀਆਂ ਗਲਤੀਆਂ ਕੀਤੀਆਂ ਸੀ।
8/9
ਉਸ ਦੀਆਂ ਇਹ ਗਲਤੀਆਂ ਕਾਬਿਲੇ-ਮੁਆਫੀ ਨਹੀਂ ਸੀ। ਇਸ ਕਰਕੇ ਸਾਨੂੰ ਉਸ ਨੂੰ ਮੌਤ ਦੀ ਸਜ਼ਾ ਦੇਣੀ ਪਈ ਸੀ। ਅਸੀਂ ਉਸ ਨੂੰ ਸਬਕ ਸਿਖਾ ਦਿੱਤਾ।
9/9
ਸਾਡੇ ਦੇਸ਼ ਦੀ ਸਰਕਾਰ ਕਦੇ ਵੀ ਇਨਸਾਫ ਨਹੀਂ ਕਰਦੀ। ਉਹ ਕਦੇ ਵੀ ਇੱਕ ਅਮੀਰ ਆਦਮੀ ਨੂੰ ਸਜ਼ਾ ਨਹੀਂ ਦਿੰਦੀ। ਜਿਸ ਦਾ ਐਸਐਸਪੀ, ਡੀਜੀਪੀ ਨਾਲ ਉੱਠਣਾ ਬੈਠਣਾ ਸੀ। ਉਸ ਦੇ ਖਿਲਾਫ ਸਾਨੂੰ ਕੋਰਟ 'ਚ ਕੀ ਇਨਸਾਫ ਮਿਲਣਾ ਸੀ।"
Sponsored Links by Taboola