Happy Birthday Arjun Kapoor: ਕਈ ਵਾਰ ਗਰਲਫ੍ਰੈਂਡ ਮਲਾਇਕਾ 'ਤੇ ਖੁਲ੍ਹੇਆਮ ਪਿਆਰ ਲੁਟਾਉਂਦੇ ਦਿਖੇ ਅਰਜੁਨ ਕਪੂਰ, ਇਥੇ ਦੇਖੋ

malaika_arjun

1/7
ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅੱਜ 36 ਸਾਲ ਦੇ ਹੋ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।
2/7
ਅਰਜੁਨ ਆਪਣੀ ਅਦਾਕਾਰੀ ਕਾਰਨ ਇੰਡਸਟਰੀ ਵਿਚ ਵੱਖਰੀ ਪਛਾਣ ਰੱਖਦਾ ਹੈ। ਇਨ੍ਹੀਂ ਦਿਨੀਂ ਅਰਜੁਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ।
3/7
ਇੱਕ ਇੰਟਰਵਿਊ ਵਿੱਚ, ਮਲਾਇਕਾ ਨੇ ਅਰਜੁਨ ਦੇ ਗੁਣਾਂ ਬਾਰੇ ਵੀ ਗੱਲ ਕੀਤੀ। ਦੋਵੇਂ ਅਕਸਰ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
4/7
ਮਲਾਇਕਾ ਅਰਜੁਨ ਤੋਂ 12 ਸਾਲ ਵੱਡੀ ਹੈ, ਜਿਸ ਕਾਰਨ ਉਹ ਕਈ ਵਾਰ ਟ੍ਰੋਲ ਵੀ ਹੋਈ ਹੈ। ਅਰਜੁਨ ਮਲਾਇਕਾ ਨੂੰ ਆਪਣੀ 'ਲੇਡੀ ਲੱਕ' ਮੰਨਦੇ ਹਨ। ਉਹ ਮਲਾਇਕਾ ਨੂੰ ਸਮੇਂ ਸਮੇਂ 'ਤੇ ਕੌਮਪਲੀਮੈਂਟ ਵੀ ਦਿੰਦਾ ਹੈ।
5/7
ਮਲਾਇਕਾ ਅਤੇ ਅਰਜੁਨ ਦੇ ਫੈਨਸ ਵੀ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਵਿਆਹ ਦੇ ਮਾਮਲੇ 'ਤੇ ਦੋਵੇਂ ਅਜੇ ਵੀ ਚੁੱਪ ਹਨ।
6/7
ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਸਾਲ 2020 ਵਿਚ ਹੀ ਵਿਆਹ ਕਰਨ ਜਾ ਰਹੇ ਸਨ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।
7/7
ਮਲਾਇਕਾ ਅਰੋੜਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, "ਅਰਜੁਨ ਮੈਨੂੰ ਚੰਗੀ ਤਰ੍ਹਾਂ ਸਮਝਦੇ ਹਨ, ਮੈਨੂੰ ਹੌਸਲਾ ਦਿੰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਮੈਨੂੰ ਖੁਸ਼ ਰੱਖਦੇ ਹਨ। ਸ਼ਾਇਦ ਇਸੇ ਲਈ ਮੈਂ ਉਸ ਨੂੰ ਬਰਾਬਰ ਪਸੰਦ ਕਰਦੀ ਹਾਂ।"
Sponsored Links by Taboola