Happy Birthday: 34 ਸਾਲ ਦੇ ਹੋਏ Vikrant Massey, ਮੰਗੇਤਰ Sheetal Thakur ਨੇ ਖੂਬਸੂਰਤ ਤਸਵੀਰਾਂ ਜ਼ਰੀਏ ਕਹੀ ਦਿਲ ਦੀ ਗੱਲ

1/9
ਮਿਰਜਾਪੁਰ ਫੇਮ ਵਿਕ੍ਰਾਂਤ ਮੈਸੀ ਤੇ ਉਨ੍ਹਾਂ ਦੀ ਮੰਗੇਤਰ ਸ਼ੀਤਲ ਠਾਕੁਰ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਕਪਲ ਨੂੰ ਖੂਬ ਪਿਆਰ ਦਿੰਦੇ ਹਨ। ਦੋਵਾਂ ਨੂੰ ਸਮੇਂ-ਸਮੇਂ 'ਤੇ ਇਕ ਦੂਜੇ ਦੇ ਨਾਲ ਸਪੌਟ ਵੀ ਕੀਤਾ ਜਾਂਦਾ ਹੈ। ਸ਼ੀਤਲ ਵੀ ਵਿਕ੍ਰਾਂਤ ਨੂੰ ਭਰਪੂਰ ਪਿਆਰ ਦਿੰਦੀ ਹੈ।
2/9
ਸ਼ੀਤਲ ਨੇ ਵਿਕ੍ਰਾਂਤ ਦੇ ਜਨਮ ਦਿਨ 'ਤੇ ਉਨ੍ਹਾਂ ਲਈ ਪਿਆਰਾ ਜਿਹਾ ਮੈਸੇਜ ਲਿਖਿਆ ਹੈ। ਉਨ੍ਹਾਂ ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਭਗਵਾਨ ਦਾ ਸ਼ੁਕਰ ਹੈ ਕਿ ਤੁਸੀਂ ਮੇਰੀ ਲਾਈਫ 'ਚ ਆਏ।'
3/9
ਆਲਟ ਬਾਲਾਜੀ ਦੀ ਵੈਬ ਸੀਰੀਜ਼ ਬ੍ਰੋਕਨ ਬਟ ਬਿਊਟੀਫੁੱਲ 'ਚ ਦੋਵੇਂ ਇਕੱਠੇ ਨਜ਼ਰ ਆਏ ਸਨ।
4/9
ਸ਼ੀਤਲ ਤੇ ਵਿਕ੍ਰਾਂਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਫੈਨਜ਼ ਉਨ੍ਹਾਂ ਨੂੰ ਭਰਪੂਰ ਪਿਆਰ ਦਿੰਦੇ ਹਨ।
5/9
ਵਿਆਹ ਤੋਂ ਪਹਿਲਾਂ ਦੋਵਾਂ ਨੇ ਘਰ ਵੀ ਖਰੀਦਿਆ। ਸ਼ੀਤਲ ਨੇ ਨਵੇਂ ਘਰ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ।
6/9
ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਵਿਕ੍ਰਾਂਤ ਆਪਣੀ ਮੰਗੇਤਰ ਸ਼ੀਤਲ ਠਾਕੁਰ ਨਾਲ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।
7/9
ਵਿਕ੍ਰਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ਬਾਲਿਕਾ ਬਧੂ ਨਾਲ ਕੀਤੀ ਸੀ। ਉਨ੍ਹਾਂ ਕਈ ਟੀਵੀ ਸ਼ੋਅ 'ਚ ਹਿੱਸਾ ਲਿਆ ਹੈ।
8/9
2018 'ਚ ਰਿਲੀਜ਼ ਹੋਈ ਵੈਬ ਸੀਰੀਜ਼ ਮਿਰਜਾਪੁਰ 'ਚ ਵਿਕ੍ਰਾਂਤ ਨੇ ਬਬਲੂ ਪੰਡਿਤ ਦਾ ਰੋਲ ਨਿਭਾਇਆ ਸੀ। ਇਸ ਵੈਬ ਸੀਰੀਜ਼ ਤੋਂ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ ਸੀ।
9/9
ਸਾਲ 2019 'ਚ ਦੋਵਾਂ ਨੇ ਸਗਾਈ ਕਰ ਲਈ ਸੀ। ਉਹ ਸਾਲ 2020 'ਚ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਉਸ ਸਾਲ ਵਿਆਹ ਨਹੀਂ ਹੋ ਸਕਿਆ।
Sponsored Links by Taboola