Hina Khan ਨੇ ਸਮੁੰਦਰ ਕਿਨਾਰੇ ਫਿਰ ਦਿਖਾਇਆ ਬੋਲਡ ਅੰਦਾਜ਼, ਤਸਵੀਰਾਂ ਵਾਇਰਲ

1/5
ਹਿਨਾ ਖਾਨ ਦੀ ਫੈਨ ਫੌਲੋਇੰਗ ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਵਧਣੀ ਸ਼ੁਰੂ ਹੋ ਗਈ ਸੀ। ਪਰ ਉਸ ਤੋਂ ਵੀ ਜ਼ਿਆਦਾ ਮਸ਼ਹੂਰ ਉਹ ਬਿਗ ਬੌਸ ਤੋਂ ਹੋਈ। ਹਿਨਾ ਖਾਨ ਆਪਣੀ ਗੱਲ ਸਾਹਮਣੇ ਰੱਖਣ 'ਚ ਅੱਗੇ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਬਿਕਨੀ 'ਚ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੁੰਦੀ ਦਿਖਾਈ ਦੇ ਰਹੀ ਹੈ।
2/5
ਇਨੀਂ ਦਿਨੀਂ ਹਿਨਾ ਖਾਨ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਮਾਲਦੀਵ ਤੋਂ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹਿਨਾ ਖਾਨ ਦੇ ਫੈਂਸ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਵਰ੍ਹਾ ਰਹੇ ਹਨ।
3/5
ਹਿਨਾ ਖਾਨ ਮਾਲਦੀਵ 'ਚ ਆਪਣੇ ਬੁਆਏਫ੍ਰੈਂਡ ਜਾਯਸਵਾਲ ਨਾਲ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ 'ਚ ਉਨ੍ਹਾਂ ਦੀ ਫੈਮਿਲੀ ਵੀ ਦਿਖਾਈ ਦੇ ਰਹੀ ਹੈ।
4/5
ਹਿਨਾ ਖਾਨ ਦੀ ਬਿਕਨੀ ਵਾਲੀ ਫੋਟੋ ਨੂੰ 8 ਘੰਟਿਆਂ 'ਚ ਪੰਜ ਲੱਖ ਤੋਂ ਜ਼ਿਆਦਾ ਲਾਇਕ ਮਿਲ ਚੁੱਕੇ ਸਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਆਊਟਫਿਟ ਲਈ ਹਿਨਾ ਨੂੰ ਟ੍ਰੋਲ ਵੀ ਕੀਤਾ ਹੈ।
5/5
ਹਿਨਾ ਖਾਨ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Published at : 25 Mar 2021 07:26 AM (IST)