Election Results 2024
(Source: ECI/ABP News/ABP Majha)
‘ਸੁਪਰਮੈਨ’ ਨੂੰ ਮੰਨਿਆ ਜਾਂਦਾ ਹੈ ਹਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ, ਸੁਪਰਮੈਨ ਬਣਨ ਵਾਲੇ ਐਕਟਰਾਂ ਦੀ ਜ਼ਿੰਦਗੀ ਇੰਜ ਹੋਈ ਬਰਬਾਦ
ਡੇਵ ਫਲੈਸ਼ਰ ਤੇ ਮੈਕਸ ਫਲੈਸ਼ਰ: ਡੇਵ ਫਲੈਸ਼ਰ ਤੇ ਮੈਕਸ ਫਲੈਸ਼ਰ ਉਹ ਸ਼ਖਸ ਹਨ, ਜਿਨ੍ਹਾਂ ਨੇ ਸੁਪਰਮੈਨ ਦਾ ਪਹਿਲਾ ਕਾਰਟੂਨ ਬਣਾਇਆ ਸੀ। ਇਸ ਕਾਰਟੂਨ ਦੇ ਰਿਲੀਜ਼ ਹੋਣ ਤੋਂ ਥੋੜੇ ਹੀ ਦਿਨਾਂ ਬਾਅਦ ਹੀ ਨੌਕਰੀ ਗਵਾਉਣੀ ਪਈ ਸੀ। ਇੱਥੋਂ ਹੀ ਮਨਹੂਸੀਅਤ ਦੀ ਸ਼ੁਰੂਆਤ ਹੋ ਗਈ ਸੀ।
Download ABP Live App and Watch All Latest Videos
View In Appਕਰਕ ਐਲਿਨ: ਕਰਕ ਐਲਿਨ ਹਾਲੀਵੁੱਡ ਦੇ ਪੁਰਾਣੇ ਜ਼ਮਾਨੇ ਦੇ ਦਿੱਗਜ ਅਭਿਨੇਤਾ ਸੀ। ਉਨ੍ਹਾਂ ਨੇ ਸੁਪਰਮੈਨ ਦੀ ਪਹਿਲੀ ਲਾਈਵ ਐਕਸ਼ਨ ਫਿਲਮ ‘ਚ ਸੁਪਰਮੈਨ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ‘ਚ ਸੁਪਰਮੈਨ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਰਕ ਐਲਿਨ ਨੇ ਹਾਲੀਵੁੱਡ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਇਸ ਦੀ ਬੜੀ ਅਜੀਬ ਵਜ੍ਹਾ ਦੱਸੀ ਸੀ। ਕਰਕ ਨੇ ਕਿਹਾ ਸੀ ਕਿ ਸੁਪਰਮੈਨ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਕਿਰਦਾਰ ਨੂੰ ਕਰਨ ਦੀ ਰੂਚੀ ਨਹੀਂ ਰਹੀ। ਇਸ ਤੋਂ ਬਾਅਦ ਐਕਟਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਆਖਿਰਕਾਰ ਜ਼ਿਆਦਾ ਮਾਤਰਾ ‘ਚ ਨੀਂਦ ਦੀਆਂ ਗੋਲੀਆਂ ਖਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਜੌਰਜ ਰੀਵਜ਼: ਕੁੱਝ ਇਸੇ ਤਰ੍ਹਾਂ ਦੀ ਘਟਨਾ ਹਾਲੀਵੁੱਡ ਅਦਾਕਾਰ ਜੌਰਜ ਰੀਵਜ਼ ਨਾਲ ਹੋਈ। ਜੌਰਜ ਨੇ ਅਗਲੀ ਸੁਪਰਮੈਨ ‘ਚ ਸੁਪਰਮੈਨ ਦਾ ਕਿਰਦਾਰ ਨਿਭਾਇਆ ਸੀ। ਇਹ ਇੱਕ ਟੀਵੀ ਸੀਰੀਜ਼ ਸੀ। ਇਸ ਸੀਰੀਜ਼ ‘ਚ ਸੁਪਰਮੈਨ ਦਾ ਰੋਲ ਕਰਨ ਤੋਂ ਬਾਅਦ ਜੌਰਜ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ। ਉਹ ਅਕਸਰ ਕਾਫੀ ਸ਼ਾਂਤ ਰਹਿਣ ਲੱਗੇ ਸੀ ਅਤੇ ਇਕੱਲੇ ਰਹਿਣਾ ਪਸੰਦ ਕਰਦੇ ਸੀ। ਇੱਕ ਦਿਨ ਐਕਟਰ ਖੁਦ ਨੂੰ ਹੋਟਲ ਦੇ ਕਮਰੇ ‘ਚ ਬੰਦ ਕਰਕੇ ਆਤਮ ਹੱਤਿਆ ਕਰ ਲਈ। ਜੌਰਜ ਦੀ ਮੌਤ ਆਤਮ ਹੱਤਿਆ ਸੀ ਜਾਂ ਹੱਤਿਆ ਇਹ ਅੱਜ ਤੱਕ ਇੱਕ ਪਹੇਲੀ ਬਣੀ ਹੋਈ ਹੈ।
ਲੀ ਕਰਿਗਲੀ: ਸੁਪਰਮੈਨ ਸਰਾਪ ਦਾ ਅਗਲਾ ਸ਼ਿਕਾਰ ਸੀ ਲੀ ਕਰਿਗਲੀ। ਲੀ ਕਰਿਗਲੀ ਨੇ ਸੁਪਰਮੈਨ ‘ਚ ਸੁਪਰਮੈਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।
ਇਸ ਐਕਟਰ ਨੇ 16 ਦੀ ਉਮਰ ‘ਚ ਭੇਦ ਭਰੀ ਹਾਲਤ ‘ਚ ਮੌਤ ਹੋ ਗਈ।
ਕ੍ਰਿਸਟੋਫਰ ਰੀਵ: ਹਾਲੀਵੁੱਡ ਐਕਟਰ ਕ੍ਰਿਸਟੋਫਰ ਨੇ 1978-1995 ਤੱਕ ਆਈਆਂ ਚਾਰ ਸੁਪਰਮੈਨ ਫਿਲਮਾਂ ‘ਚ ਸੁਪਰਮੈਨ ਦਾ ਕਿਰਦਾਰ ਨਿਭਾਇਆ ਸੀ। 1995 ਚ ਰੀਵ ਘੁੜਸਵਾਰੀ ਕਰਦੇ ਹੋਏ ਘੋੜੇ ਤੋਂ ਡਿੱਗ ਪਏ। ਇਸ ਹਾਦਸੇ ‘ਚ ਐਕਟਰ ਦੀ ਰੀੜ੍ਹ ਦੀ ਹੱਡੀ ਟੁੱੱਟ ਗਈ ਅਤੇ ਉਹ ਹਮੇਸ਼ਾ ਲਈ ਫਿਲਮਾਂ ਤੋਂ ਦੂਰ ਹੋ ਗਏ।
ਇਸ ਹਾਦਸੇ ਕਰਕੇ ਉਨ੍ਹਾਂ ਦੇ ਗਰਦਨ ਤੋਂ ਹੇਠਲੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਹਾਦਸੇ ਤੋਂ 9 ਸਾਲ ਬਾਅਦ ਰੀਵ ਦੀ ਮੌਤ ਹੋ ਗਈ।
ਸੁਪਰਮੈਨ ਦਾ ਸਰਾਪ ਪੂਰੇ ਹਾਲੀਵੁੱਡ ‘ਚ ਮਸ਼ਹੂਰ ਹੋ ਚੁੱਕਿਆ ਸੀ। ਇੱਕ ਰਿਪੋਰਟ ਦੇ ਮੁਤਾਬਕ 2006 ‘ਚ ਮੈਗਾ ਬਜਟ ਦੀ ਸੁਪਰਮੈਨ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ‘ਚ ਸੁਪਰਮੈਨ ਦੇ ਰੋਲ ਲਈ ਮੇਕਰਜ਼ ਨੇ ਪਾਲ ਵਾਕਰ, ਜੂਡ ਲਾ ਤੇ ਜੌਸ਼ ਕਾਰਨਰ ਵਰਗੇ ਦਿੱਗਜ ਐਕਟਰਾਂ ਨੂੰ ਚੁਣਿਆ ਸੀ। ਪਰ ਇਨ੍ਹਾਂ ਐਕਟਰਾਂ ਨੇ ਸੁਪਰਮੈਨ ਦੇ ਸਰਾਪ ਕਾਰਨ ਹੀ ਫਿਲਮ ‘ਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ।
ਸੁਪਰਮੈਨ ਦੇ ਮੇਕਰਜ਼ ਨੇ ਇਸ ਸਰਾਪ ਤੋਂ ਬਚਣ ਲਈ ਫਿਲਮ ਦਾ ਨਾਂ ਬਦਲ ਕੇ ‘ਮੈਨ ਆਫ ਸਟੀਲ’ ਰੱਖਿਆ ਸੀ। ਇਸ ਫਿਲਮ ‘ਚ ਹੈਨਰੀ ਕੈਵਿਲ ਨੇ ਸੁਪਰਮੈਨ ਦਾ ਕਿਰਦਾਰ ਨਿਭਾਇਆ ਸੀ। ਪਰ ਹਾਲ ਹੀ ਚ ਇਹ ਖਬਰਾਂ ਆ ਰਹੀਆਂ ਹਨ ਕਿ ਹੈਨਰੀ ਕੈਵਿਲ ਨੂੰ ਸੁਪਰਮੈਨ ਦੇ ਰੋਲ ਤੋਂ ਹਟਾ ਦਿੱਤਾ ਗਿਆ ਹੈ। ਹੁਣ ਡੀਸੀ ਕਾਮਿਕਸ ਨੇ ਨਵਾਂ ਸੁਪਰਮੈਨ ਲਿਆਉਣ ਦਾ ਫੈਸਲਾ ਕੀਤਾ ਹੈ।