Amberdeep Singh: ਅੰਬਰਦੀਪ ਸਿੰਘ ਨੂੰ ਕੈਸਟ ਦੇ ਕਵਰ ਨੂੰ ਦੇਖ ਕੇ ਆਇਆ ਸੀ 'ਜੋੜੀ' ਬਣਾਉਣ ਦਾ ਖਿਆਲ, ਜਾਣੋ ਦਿਲਚਸਪ ਕਿੱਸਾ
ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਇੰਨੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ। ਦੋਵਾਂ ਦੀ 'ਜੋੜੀ' ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ।
Download ABP Live App and Watch All Latest Videos
View In App'ਜੋੜੀ' ਫਿਲਮ ਲਗਾਤਾਰ ਤੀਜੇ ਹਫਤੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਪਰ ਇਸ ਦੇ ਪਿੱਛੇ ਜਿੰਨੀਂ ਮੇਹਨਤ ਫਿਲਮ ਦੀ ਸਟਾਰ ਕਾਸਟ ਨੇ ਕੀਤੀ ਹੈ, ਉਨੀਂ ਹੀ ਮੇਹਨਤ ਪਰਦੇ ਦੇ ਪਿੱਛੇ ਦੀ ਟੀਮ ਨੇ ਵੀ ਕੀਤੀ ਹੈ।
ਖਾਸ ਕਰਕੇ ਅੰਬਰਦੀਪ ਸਿੰਘ ਦਾ ਨਾਮ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਅੰਬਰਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਨੂੰ ਨਾ ਸਿਰਫ ਲਿਖਿਆ, ਪਰ ਫਿਲਮ ਨੂੰ ਡਾਇਰੈਕਟ ਵੀ ਕੀਤਾ। ਪਰ ਕੀ ਤੁਹਾਨੂੰ ਪਤਾ ਹੈ ਕਿ ਅੰਬਰਦੀਪ ਸਿੰਘ ਨੇ ਇਸ ਫਿਲਮ ਨੂੰ ਬਣਾਉਣ ਬਾਰੇ ਕਦੋਂ ਸੋਚਿਆ ਸੀ?
ਅੰਬਰਦੀਪ ਸਿੰਘ ਨੂੰ ਇਹ ਫਿਲਮ ਬਣਾਉਣ ਦਾ ਖਿਆਲ 2011 'ਚ ਆਇਆ ਸੀ। ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਅੰਬਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 2011 'ਚ ਉਹ ਕੋਈ ਫਿਲਮ ਪਲਾਨ ਕਰ ਰਹੇ ਸੀ।
ਆਪਣੀ ਟੀਮ ਨਾਲ ਉਹ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਅਚਾਨਕ ਇੱਕ ਕੈਸਟ ਦਾ ਕਵਰ ਹਵਾ ਨਾਲ ਉੱਡ ਕੇ ਉਨ੍ਹਾਂ ਕੋਲ ਆ ਗਿਆ। ਉਹ ਕੈਸਟ ਦੇ ਕਵਰ ਨੂੰ ਦੇਖਦੇ ਰਹੇ ਅਤੇ ਸੋਚਦੇ ਰਹੇ ਕਿ ਇਸ 'ਤੇ ਕਿੰਨੀਆਂ ਰੰਗ ਬਿਰੰਗੀਆਂ ਤਸਵੀਰਾਂ ਹਨ। ਇਸ ਤੋਂ ਬਾਅਦ ਹੀ ਅੰਬਰਦੀਪ ਸਿੰਘ ਦੇ ਮਨ 'ਚ ਖਿਆਲ ਆਇਆ ਕਿ ਉਹ ਪੁਰਾਣੇ ਦੌਰ 'ਤੇ ਹੀ ਕੋਈ ਫਿਲਮ ਬਣਾਉਣਗੇ।
ਕਾਬਿਲੇਗ਼ੌਰ ਹੈ ਕਿ 'ਜੋੜੀ' ਫਿਲਮ 5 ਮਈ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਦਿਲਜੀਤ-ਨਿਮਰਤ ਨੇ ਪਰਦੇ 'ਤੇ ਚਮਕੀਲਾ-ਅਮਰਜੋਤ ਦੀ ਲਵ ਸਟੋਰੀ ਨੂੰ ਜ਼ਿੰਦਾ ਕੀਤਾ ਸੀ।