G Khan: ਪੰਜਾਬੀ ਗਾਇਕ ਜੀ ਖਾਨ 7ਵੀਂ ਫੇਲ੍ਹ, ਜਾਣੋ ਦੁਕਾਨ 'ਚ ਪੋਚਾ ਲਾਉਣ ਵਾਲਾ ਗੁਲਸ਼ਨ ਕਿਵੇਂ ਬਣਿਆ ਪੰਜਾਬੀ ਗਾਇਕ G ਖਾਨ
ਪੰਜਾਬੀ ਸਿੰਗਰ ਜੀ ਖਾਨ ਦੇ ਨਾਂ ਤੋਂ ਤੁਸੀਂ ਸਾਰੇ ਹੀ ਵਾਕਿਫ ਹੋ। ਜੀ ਖਾਨ ਦੀ ਗਿਣਤੀ ਟੌਪ ਦੇ ਪੰਜਾਬੀ ਸਿੰਗਰਾਂ 'ਚ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਜੀ ਖਾਨ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਤਾਂ ਆਓ ਤੁਹਾਨੂੰ ਰੂ-ਬ-ਰੂ ਕਰਵਾਉਂਦੇ ਹਾਂ ਜੀ ਖਾਨ ਦੀ ਜ਼ਿੰਦਗੀ ਦੇ ਸਫਰ ਤੋਂ:
Download ABP Live App and Watch All Latest Videos
View In Appਜੀ ਖਾਨ ਉਰਫ ਗੁਲਸ਼ਨ ਖਾਨ ਦਾ ਜਨਮ 8 ਅਪ੍ਰੈਲ਼ ਨੂੰ ਹੋਇਆ ਸੀ। ਉਸ ਦਾ ਜਨਮ ਬਰਨਾਲਾ ਦੇ ਪਿੰਡ ਭਦੌੜ ਵਿਖੇ ਹੋਇਆ ਸੀ। ਜੀ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਕਾਫੀ ਸ਼ਰਾਰਤੀ ਸੀ।
ਇਸ ਦੇ ਨਾਲ ਨਾਲ ਜੀ ਖਾਨ ਨੂੰ ਪੜ੍ਹਾਈ 'ਚ ਵੀ ਕੋਈ ਦਿਲਚਸਪੀ ਨਹੀਂ ਸੀ। ਇਸੇ ਕਰਕੇ ਖਾਨ ਨੂੰ ਆਪਣੀ ਮਾਂ ਤੋਂ ਕਾਫੀ ਕੁੱਟ ਵੀ ਪੈਂਦੀ ਸੀ।
ਜੀ ਖਾਨ ਦਾ ਪੜ੍ਹਾਈ ;ਚ ਜ਼ਰਾ ਵੀ ਮਨ ਨਹੀਂ ਲੱਗਦਾ ਸੀ। ਉਹ ਜਦੋਂ 7ਵੀਂ 'ਚੋਂ ਫੇਲ੍ਹ ਹੋਇਆ ਤਾਂ ਉਸ ਨੇ ਪੜ੍ਹਾਈ ਛੱਡ ਦਿੱਤੀ। ਇਹ ਉਦੋਂ ਦੀ ਗੱਲ ਹੈ ਜਦੋਂ ਜੀ ਖਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਮਾੜੀ ਸੀ। ਇਸੇ ਲਈ ਜੀ ਖਾਨ ਨੂੰ ਪੜ੍ਹਾਈ ਛੱਡਣ ਤੋਂ ਬਾਅਦ ਨੌਕਰੀ ਕਰਨੀ ਪਈ ਸੀ।
ਜੀ ਖਾਨ ਦੇ ਪਿੰਡ 'ਚ ਬੱਸਾਂ ਦੀ ਬੌਡੀ ਬਣਾਉਣ ਵਾਲੀ ਫੈਕਟਰੀ ਸੀ। ਉੱਥੇ ਉਸ ਨੇ ਕੁੱਝ ਸਮਾਂ ਨੌਕਰੀ ਕੀਤੀ। ਜੀ ਖਾਨ ਬੱਸਾਂ ਦੀਆਂ ਬੌਡੀਆਂ 'ਤੇ ਰੰਗ ਕਰਦਾ ਸੀ। ਉਸ ਨੇ ਲਗਭਗ 6 ਮਹੀਨੇ ਤੱਕ ਇਹ ਨੌਕਰੀ ਕੀਤੀ। ਇਸ ਤੋਂ ਬਾਅਦ ਜੀ ਖਾਨ ਨੇ 2 ਸਾਲਾਂ ਤੱਕ ਵੈਲਡਿੰਗ ਦਾ ਕੰਮ ਕੀਤਾ।
ਇਸ ਤੋਂ ਬਾਅਦ ਜੀ ਖਾਨ ਕਾਫੀ ਸਮੇਂ ਤੱਕ ਆਪਣੇ ਪਿਤਾ ਨਾਲ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਰਿਹਾ। ਇਸ ਦੇ ਨਾਲ ਇੱਕ ਹੋਰ ਦੁਕਾਨ 'ਚ ਜੀ ਖਾਨ ਝਾੜੂ ਪੋਚਾ ਵੀ ਲਾਉਂਦਾ ਸੀ।
ਜਦੋਂ ਜੀ ਖਾਨ ਕਰਿਆਨੇ ਦੀ ਦੁਕਾਨ 'ਤੇ ਨੌਕਰੀ ਕਰ ਰਿਹਾ ਸੀ। ਉਦੋਂ ਹੀ ਉਸ ਦੇ ਅੰਦਰ ਗਾਉਣ ਦਾ ਸ਼ੌਕ ਜਾਗਿਆ। ਦਰਅਸਲ, ਜੀ ਖਾਨ ਦਾ ਇੱਕ ਦੋਸਤ ਉਸ ਨੂੰ ਆਪਣੇ ਨਾਲ ਕਾਲਜ ਲੈ ਗਿਆ, ਉਥੇ ਕੋਈ ਫੰਕਸ਼ਨ ਚੱਲ ਰਿਹਾ ਸੀ। ਉਸ ਦੇ ਦੋਸਤ ਨੇ ਜੀ ਖਾਨ ਨੂੰ ਕਿਹਾ ਸੀ ਕਿ ਸਾਡੇ ਕਾਲਜ 'ਚ ਫੰਕਸ਼ਨ ਚੱਲ ਰਿਹਾ ਹੈ।
ਜੇ ਤੂੰ ਇੱਥੇ ਗਾਣਾ ਗਾਵੇਂ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਇਸ ਤੋਂ ਬਾਅਦ ਜੀ ਖਾਨ ਨੇ ਸਟੇਜ 'ਤੇ ਇੱਕ ਗੀਤ ਸੁਣਾਇਆ। ਜੀ ਖਾਨ ਦਾ ਗਾਇਆ ਗਾਣਾ ਸਾਰਿਆਂ ਨੂੰ ਕਾਫੀ ਪਸੰਦ ਆਇਆ। ਇਸ ਤੋਂ ਬਾਅਦ ਸਭ ਨੇ ਜੀ ਖਾਨ ਦੇ ਟੈਲੇਂਟ ਦੀ ਕਾਫੀ ਤਾਰੀਫ ਕੀਤੀ।
ਇਹੀ ਨਹੀਂ ਕਾਲਜ ਵੱਲੋਂ ਜੀ ਖਾਨ ਨੂੰ ਬੇਹਤਰੀਨ ਗਾਇਕੀ ਦੇ ਲਈ ਪਹਿਲਾ ਇਨਾਮ ਮਿਿਲਆ। ਇਸ ਤੋਂ ਬਾਅਦ ਜੀ ਖਾਨ ਦਾ ਹੌਸਲਾ ਕਾਫੀ ਵਧ ਗਿਆ ਸੀ। ਉਸ ਨੇ ਗਾਇਕੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਅਤੇ ਖੂਬ ਮੇਹਨਤ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਗੈਰੀ ਨੇ ਜੀ ਖਾਨ ਨੂੰ ਕਿਹਾ ਕਿ ਉਹ ਉਸ ਤੋਂ ਗਾਣਾ ਰਿਕਾਰਡ ਕਰਾਉਣਾ ਚਾਹੁੰਦਾ ਹੈ ਤਾਂ ਜੀ ਖਾਨ ਨੂੰ ਯਕੀਨ ਨਹੀਂ ਹੋਇਆ। ਪਰ ਜਦੋਂ ਗੈਰੀ ਨੇ ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਜੀ ਖਾਨ ਨੂੰ ਲਾਂਚ ਕਰਨ ਜਾ ਰਹੇ ਹਨ, ਤਾਂ ਉਹ ਕਾਫੀ ਖੁਸ਼ ਹੋਇਆ। ਇਸ ਤੋਂ ਬਾਅਦ ਜੀ ਖਾਨ ਦਾ ਖਾਨ ਸਾਬ੍ਹ ਨਾਲ 2016 'ਚ 'ਸੱਜਣਾ' ਗੀਤ ਆਇਆ। ਇਸ ਗਾਣੇ ਨੇ ਜੀ ਖਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਹ ਗਾਣਾ ਸੁਪਰ-ਡੁਪਰ ਹਿੱਟ ਰਿਹਾ।