Salman Khan: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਭਾਈਜਾਨ ਨੇ ਲਾਈ ਮਾਡਲ ਦੀ ਕਲਾਸ
ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਾਡਲ ਰਹੀ ਹੈ। ਉਹ ਬਿੱਗ ਬੌਸ 13 ਤੋਂ ਬਾਅਦ ਪੂਰੇ ਦੇਸ਼ 'ਚ ਪ੍ਰਸਿੱਧ ਹੋਈ ਸੀ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਦਰਅਸਲ, ਉਹ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
Download ABP Live App and Watch All Latest Videos
View In Appਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ ਅਤੇ ਨਾਲ ਹੀ ਹਿਮਾਂਸ਼ੀ ਨੇ ਭਾਈਜਾਨ 'ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸੀ।
ਪਰ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਖੁਰਾਣਾ ਆਪਣੀਆਂ ਖੁਦ ਦੀਆਂ ਗਲਤੀਆਂ ਨੂੰ ਭੁੱਲੀ ਬੈਠੀ ਹੈ, ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਉਹ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਤਾਂ ਉਸ ਦਾ ਬਿਊਟੀ ਸਲੌਨ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸਲਮਾਨ ਖਾਨ 'ਤੇ ਕਾਫੀ ਜ਼ਿਆਦਾ ਟੌਂਟਿੰਗ ਕਰਦੀ ਨਜ਼ਰ ਆਈ ਸੀ।
ਇਹ ਉਦੋਂ ਦੀ ਗੱਲ ਹੈ, ਜਦੋਂ ਸਲਮਾਨ ਖਾਨ ਨੇ ਬਿੱਗ ਬੌਸ 13 'ਚ ਘਰ ਦੇ ਅੰਦਰ ਜਾ ਕੇ ਕੰਟੈਸਟੈਂਟਸ ਦੇ ਜੂਠੇ ਭਾਂਡੇ ਮਾਂਜੇ ਸੀ। ਜਦੋਂ ਵੀਡੀਓ 'ਚ ਹਿਮਾਂਸ਼ੀ ਨੂੰ ਪੁੱਛਿਆ ਗਿਆ ਕਿ ਸਲਮਾਨ ਭਾਂਡੇ ਮਾਂਜ ਕੇ ਗਏ ਸੀ
ਤਾਂ ਹਿਮਾਂਸ਼ੀ ਨੇ ਅੱਗੋਂ ਕਿਹਾ, 'ਉਸ ਨੂੰ 630 ਕਰੋੜ ਮਿਲੇ ਹਨ, ਉਹ ਤਾਂ ਭਾਂਡੇ ਮਾਂਜੇਗਾ ਹੀ।' ਤੇ ਸਭ ਲੋਕ ਇਹ ਗੱਲ ਜਾਣਦੇ ਹਨ ਕਿ ਸਲਮਾਨ ਖਾਨ ਆਪਣੀ ਬੁਰਾਈ ਕਰਨ ਵਾਲੇ ਨੂੰ ਬਖਸ਼ਦੇ ਨਹੀਂ ਹਨ।
ਇਸ ਤੋਂ ਬਾਅਦ ਜਦੋਂ ਹਿਮਾਂਸ਼ੀ ਖੁਰਾਣਾ ਵਾਪਸ ਬਿੱਗ ਬੌਸ ਦੇ ਘਰ 'ਚ ਗਈ ਤਾਂ ਭਾਈਜਾਨ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਪਰ ਸਲਮਾਨ ਖਾਨ ਨੇ ਵੀ ਬੜੀ ਚਲਾਕੀ ਵਰਤਦੇ ਹੋਏ ਦੂਜਿਆਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਹਿਮਾਂਸ਼ੀ 'ਤੇ ਨਿਸ਼ਾਨਾ ਲਾਇਆ ਸੀ।
ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖਾਨ ਸਾਹਮਣੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਇੱਕ ਵਾਰ ਵੀਕੈਂਡ ਕਾ ਵਾਰ 'ਚ ਸਲਮਾਨ ਨੇ ਹਿਮਾਂਸ਼ੀ ਨੂੰ ਪੁੱਛਿਆ ਕਿ ਜੇ ਸ਼ਹਿਨਾਜ਼ ਪੰਜਾਬ ਦੀ ਕੈਟਰੀਨਾ ਹੈ ਤਾਂ ਫਿਰ ਹਿਮਾਂਸ਼ੀ ਕੌਣ ਹੈ?
ਇਸ ਦੇ ਜਵਾਬ 'ਚ ਹਿਮਾਂਸ਼ੀ ਬੋਲੀ ਸੀ, 'ਸਭ ਕਹਿੰਦੇ ਨੇ ਐਸ਼ਵਰਿਆ ਰਾਏ।' ਐਸ਼ਵਰਿਆ ਦਾ ਨਾਮ ਸੁਣਦੇ ਹੀ ਸਲਮਾਨ ਦੇ ਚਿਹਰੇ ਦੇ ਹਾਵ ਭਾਵ ਬਦਲਦੇ ਹੋਏ ਨਜ਼ਰ ਆਏ ਅਤੇ ਦੂਜੈ ਕੰਟੈਸਟੈਂਟ ਹੱਸਣ ਲੱਗ ਪਏ।
ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਖੁਰਾਣਾ ਨੂੰ ਬਿੱਗ ਬੌਸ 13 ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਖਾਸ ਕਰਕੇ ਫੈਨਜ਼ ਨੇ ਹਿਮਾਂਸ਼ੀ ਦੀ ਆਸਿਮ ਰਿਆਜ਼ ਨਾਲ ਰੋਮਾਂਟਿਕ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਸੀ।