Hrithik Roshan: ਫਿਲਮ ਸਟਾਰ ਰਿਤਿਕ ਰੋਸ਼ਨ ਦਾ ਇਸ ਬੀਮਾਰੀ ਕਰਕੇ ਖੂਬ ਉੱਡਿਆ ਮਜ਼ਾਕ, 35 ਸਾਲਾਂ ਬਾਅਦ ਇੰਝ ਹੋਏ ਠੀਕ
ਬਾਲੀਵੁੱਡ ਦੇ 'ਗਰੀਕ ਆਫ ਗੌਡ' ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਭਿਨੇਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਦੇ ਬੇਟੇ ਰਿਤਿਕ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Download ABP Live App and Watch All Latest Videos
View In Appਆਪਣੀ ਫਿਟਨੈੱਸ ਅਤੇ ਡਾਂਸਿੰਗ ਸਟਾਈਲ ਲਈ ਮਸ਼ਹੂਰ ਰਿਤਿਕ ਦੁਨੀਆ ਦੇ ਟੌਪ 10 ਖੂਬਸੂਰਤ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਤਾਂ ਆਓ, ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੇ ਕੁੱਝ ਅਣਸੁਣੇ ਕਿੱਸੇ
ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਇਸ ਬਾਲੀਵੁੱਡ ਸੁਪਰਸਟਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਬਚਪਨ 'ਚ ਇਕ ਬੀਮਾਰੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਿਤਾ ਕੋਲੋਂ ਖੂਬ ਝਿੜਕਾਂ ਵੀ ਪੈਂਦੀਆਂ ਸੀ।
ਬਾਲ ਕਲਾਕਾਰ ਰਹਿ ਚੁੱਕੇ ਰਿਤਿਕ ਰੋਸ਼ਨ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਹ ਹਮੇਸ਼ਾ ਤੋਂ ਹੀ ਐਕਟਰ ਬਣਨਾ ਚਾਹੁੰਦੇ ਸਨ ਪਰ ਬੀਮਾਰੀ ਕਾਰਨ ਉਨ੍ਹਾਂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਅਸਲ 'ਚ ਰਿਤਿਕ ਨੂੰ ਬਚਪਨ ਤੋਂ ਹੀ ਹਕਲਾਉਣ ਦੀ ਬੀਮਾਰੀ ਸੀ ਅਤੇ ਉਹ ਸਾਫ ਬੋਲ ਨਹੀਂ ਸਕਦੇ ਸੀ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ 2009 'ਚ ਫਰਾਹ ਖਾਨ ਦੇ ਸ਼ੋਅ 'ਤੇਰੇ ਮੇਰੇ ਬੀਚ ਮੈਂ' 'ਚ ਕੀਤਾ ਸੀ।
ਰਿਤਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਿਮਾਰੀ 6 ਸਾਲ ਦੀ ਉਮਰ ਤੋਂ ਸੀ। ਇਸ ਕਾਰਨ ਉਹ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਸੀ ਕਿਉਂਕਿ ਬੱਚੇ ਉਨ੍ਹਾਂ ਦੀ ਬਿਮਾਰੀ ਦਾ ਮਜ਼ਾਕ ਉਡਾਉਂਦੇ ਸਨ।
ਅਦਾਕਾਰ ਨੇ ਦੱਸਿਆ ਸੀ ਕਿ ਇਹ ਬੀਮਾਰੀ 35 ਸਾਲ ਦੀ ਉਮਰ ਤੱਕ ਉਨ੍ਹਾਂ ਦੇ ਨਾਲ ਰਹੀ। ਅਜਿਹੇ 'ਚ ਉਨ੍ਹਾਂ ਦੇ ਐਕਟਿੰਗ ਕਰੀਅਰ 'ਤੇ ਅਸਰ ਪੈ ਰਿਹਾ ਸੀ ਕਿਉਂਕਿ ਉਹ ਫਿਲਮਾਂ ਦੀਆਂ ਸਕ੍ਰਿਪਟਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਪੜ੍ਹ ਪਾਉਂਦੇ ਸਨ।
ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ ਅਤੇ ਸਪੀਚ ਥੈਰੇਪੀ ਲੈਣੀ ਸ਼ੁਰੂ ਕਰ ਦਿੱਤੀ। ਇਨ੍ਹੀਂ ਦਿਨੀਂ ਰਿਤਿਕ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।