ਆਖਰ ਕੌਣ ਹੈ Hritik Roshan ਦੀ ਰੂਮਰਡ ਗਰਲਫ੍ਰੈਂਡ ਸਬਾ ਆਜ਼ਾਦ, ਬੌਲੀਵੁੱਡ ਫਿਲਮਾਂ 'ਚ ਵੀ ਕੀਤਾ ਕੰਮ
ਸਬਾ ਆਜ਼ਾਦ ਦਾ ਜਨਮ 1 ਨਵੰਬਰ 1990 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਦਿੱਲੀ ਵਿੱਚ ਹੀ ਹੋਈ। ਇਸ ਤੋਂ ਬਾਅਦ ਸਬਾ ਨੇ ਥੀਏਟਰ ਕਲਾਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।
Download ABP Live App and Watch All Latest Videos
View In Appਸਬਾ ਨੇ ਸਾਲ 2008 'ਚ ਫਿਲਮ 'ਦਿਲ ਕਬੱਡੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ 'ਚ ਉਹ ਰਾਹੁਲ ਬੋਸ ਨਾਲ ਨਜ਼ਰ ਆਈ ਸੀ। ਹਾਲਾਂਕਿ, ਸਬਾ ਨੂੰ ਆਪਣੀ ਅਸਲੀ ਪਛਾਣ ਸਾਲ 2011 'ਚ ਰਿਲੀਜ਼ ਹੋਈ ਫਿਲਮ 'ਮੁਝਸੇ ਦੋਸਤੀ ਕਰੋਗੇ' ਤੋਂ ਮਿਲੀ।
ਫਿਲਮਾਂ ਦੇ ਨਾਲ-ਨਾਲ ਸਬਾ ਕਈ ਲਘੂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਹ ਪਹਿਲੀ ਵਾਰ ਈਸ਼ਾਨ ਨਾਇਰ ਦੁਆਰਾ ਨਿਰਦੇਸ਼ਿਤ ਛੋਟੀ ਫਿਲਮ 'ਗੁਰੂ' ਵਿੱਚ ਨਜ਼ਰ ਆਈ ਸੀ।
ਸਬਾ ਆਖਰੀ ਵਾਰ 2021 'ਚ ਰਿਲੀਜ਼ ਹੋਈ ਫਿਲਮ 'ਫੀਲਸ ਲਾਈਕ ਇਸ਼ਕ' 'ਚ ਨਜ਼ਰ ਆਈ ਸੀ।
ਸਾਲ 2010 ਵਿੱਚ, ਸਬਾ ਨੇ ਆਪਣੀ ਇੱਕ ਥੀਏਟਰ ਕੰਪਨੀ ਖੋਲ੍ਹੀ। ਜਿਸ ਨੂੰ ਉਸ ਨੇ ‘ਦ ਸਕਿਨਜ਼’ ਦਾ ਨਾਂ ਦਿੱਤਾ। ਇਸ ਵਿੱਚ ਉਸ ਨੇ ਪਹਿਲਾ ਨਾਟਕ ‘ਲਵਪੁਕੇ’ ਦਾ ਨਿਰਦੇਸ਼ਨ ਕੀਤਾ। ਅਦਾਕਾਰੀ ਤੋਂ ਇਲਾਵਾ ਸਬਾ ਨੂੰ ਗਾਇਕੀ ਦਾ ਵੀ ਸ਼ੌਕ ਹੈ।
ਸਬਾ ਨੇ 2013 'ਚ 'ਧੂਮ ਐਂਥਮ', 'ਨੌਟੰਕੀ ਸਾਲਾ', 'ਡਿਟੈਕਟਿਵ ਬਿਓਮਕਸ਼ ਬਖਸ਼ੀ', 'ਸ਼ਾਨਦਾਰ', 'ਕਾਰਵਾਂ' ਤੇ 'ਮਰਦ ਕੋ ਦਰਦ ਨਹੀਂ ਹੋਤਾ' ਵਰਗੀਆਂ ਫਿਲਮਾਂ 'ਚ ਗੀਤ ਗਾਏ ਹਨ।