ਕੈਟਰੀਨਾ ਕੈਫ ਆਊਟਸਾਈਡਰ ਤੋਂ ਇੰਝ ਬਣੀ ਇੰਸਾਈਡਰ, ਜਨਮ ਦਿਨ 'ਤੇ ਜਾਣੋ ਕੁਝ ਅਣਸੁਣੇ ਕਿੱਸੇ

1/9
2/9
ਫਿਲਮ ਇੰਡਸਟਰੀ 'ਚ ਐਂਟਰੀ ਕਰਨ ਤੋਂ ਬਾਅਦ ਸਲਮਾਨ ਖਾਨ ਨੇ ਹੀ ਕੈਟਰੀਨਾ ਕੈਫ ਨੂੰ ਪਹਿਲਾ ਵੱਡਾ ਬ੍ਰੇਕ ਦਿੱਤਾ ਸੀ। ਕੈਟਰੀਨਾ ਫਿਲਮ 'ਮੈਂਨੇ ਪਿਆਰ ਕਿਉਂ ਕੀਆ' 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਈ ਸੀ। ਇੰਨਾ ਹੀ ਨਹੀਂ, ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਸਨ।
3/9
4/9
ਸ਼ਾਇਦ ਤੁਸੀਂ ਹੈਰਾਨ ਹੋਵੋਗੇ ਪਰ ਕੈਟਰੀਨਾ ਕੈਫ ਦੀ ਪੜ੍ਹਾਈ ਘਰ 'ਚ ਹੀ ਹੋਈ, ਉਸ ਦੀ ਮਾਂ ਸੁਜ਼ੈਨ ਨੇ ਕੁਝ correspondence courses ਨਾਲ ਘਰ 'ਚ ਪੜ੍ਹਾਇਆ।
5/9
ਕੈਟਰੀਨਾ ਕੈਫ ਹਾਂਗ ਕਾਂਗ ਵਿੱਚ ਪੈਦਾ ਹੋਈ ਸੀ ਤੇ ਉਹ 14 ਸਾਲਾਂ ਦੀ ਹੋਣ ਤੱਕ ਹਵਾਈ ਵਿੱਚ ਰਹਿੰਦੀ ਸੀ। ਮੁੰਬਈ ਆਉਣ ਤੋਂ ਪਹਿਲਾਂ ਕੈਟਰੀਨਾ ਨੇ ਚੀਨ, ਪੋਲੈਂਡ, ਸਵਿਟਜ਼ਰਲੈਂਡ ਤੇ ਕਈ ਯੂਰਪੀਅਨ ਦੇਸ਼ਾਂ ਦੀ ਯਾਤਰਾ ਕੀਤੀ ਸੀ।
6/9
ਕੈਟਰੀਨਾ ਕੈਫ ਦੇ ਪਿਤਾ ਮੁਹੰਮਦ ਕੈਫ ਕਸ਼ਮੀਰ ਦੇ ਰਹਿਣ ਵਾਲੇ ਹਨ ਜਦਕਿ ਉਨ੍ਹਾਂ ਦੀ ਮਾਂ ਸੁਜ਼ਾਨ ਟੋਰਕੋਟ ਸੀ। ਪਿਤਾ ਤੋਂ ਵੱਖ ਹੋਣ ਤੋਂ ਬਾਅਦ, ਕੈਟਰੀਨ ਦੀ ਮਾਂ ਨੇ ਉਸ ਨੂੰ ਪਾਲਿਆ। ਕੈਟਰੀਨਾ ਕੈਫ ਦੀਆਂ 6 ਭੈਣਾਂ ਤੇ ਇੱਕ ਭਰਾ ਹੈ।
7/9
ਕੈਟਰੀਨਾ ਕੈਫ ਦਾ ਅਸਲ ਨਾਮ Katrina Turquotte ਸੀ ਪਰ ਆਪਣੀ 2003 ਦੀ ਫਿਲਮ ਬੂਮ ਦੀ ਨਿਰਮਾਤਾ ਤੇ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਨੇ ਉਨ੍ਹਾਂ ਨੂੰ ਆਪਣਾ ਨਾਮ ਬਦਲਣ ਦੀ ਸਲਾਹ ਦਿੱਤੀ ਸੀ।
8/9
ਕੈਟਰੀਨਾ ਕੈਫ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੀ ਹੈ। ਕੈਟਰੀਨਾ ਨੇ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਕੈਟਰੀਨਾ ਕੈਫ, ਜੋ ਬ੍ਰਿਟਿਸ਼ ਮਾਡਲ ਸੀ ਤੇ ਅਜੇ ਵੀ ਬਹੁਤ ਚੰਗੀ ਹਿੰਦੀ ਨਹੀਂ ਬੋਲਦੀ ਪਰ ਉਨ੍ਹਾਂ ਆਪਣੀ ਮਿਹਨਤ ਦੇ ਜ਼ੋਰ 'ਤੇ ਇੰਡਸਟਰੀ 'ਚ ਇੱਕ ਵਿਸ਼ੇਸ਼ ਸਥਾਨ ਪਾਇਆ ਹੈ।
9/9
ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਫਿਲਮ ਇੰਡਸਟਰੀ ਵਿੱਚ ਆਊਟਸਾਈਡਰਸ ਨੂੰ ਕੋਈ ਖਾਸ ਜਗ੍ਹਾ ਨਹੀਂ ਦਿੱਤੀ ਜਾਂਦੀ ਪਰ ਕੈਟਰੀਨਾ ਕੈਫ ਇਸ ਤੱਥ ਨੂੰ ਹਰ ਪਹਿਲੂ ਤੋਂ ਖਾਰਜ ਕਰਦੀ ਪ੍ਰਤੀਤ ਹੁੰਦੀ ਹੈ।
Sponsored Links by Taboola