Saif Ali Khan: ਤੀਜਾ ਵਿਆਹ ਕਰਨ ਦੀ ਤਿਆਰੀ 'ਚ ਅਦਾਕਾਰ ਸੈਫ ਅਲੀ ਖਾਨ? ਜਾਣੋ ਬਾਂਹ ਤੋਂ ਕਿਉਂ ਹਟਾਇਆ ਪਤਨੀ ਕਰੀਨਾ ਦੇ ਨਾਮ ਦਾ ਟੈਟੂ?
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ ਅਤੇ ਦੋਵਾਂ ਵਿਚਾਲੇ ਕਾਫੀ ਪਿਆਰ ਦੇਖਣ ਨੂੰ ਮਿਲਦਾ ਹੈ। ਹਾਲ ਹੀ 'ਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਦੋਵੇਂ ਆਪਣੀ ਬਿਲਡਿੰਗ ਦੇ ਹੇਠਾਂ ਲਿਪ ਕਿੱਸ ਕਰਦੇ ਨਜ਼ਰ ਆਏ ਸੀ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਟ੍ਰੋਲ ਕੀਤਾ ਗਿਆ ਹੈ। ਇਸ ਦੌਰਾਨ ਕੁਝ ਅਜਿਹਾ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਤਲਾਕ ਦੀ ਚਰਚਾ ਤੇਜ਼ ਹੋ ਗਈ ਹੈ। ਆਓ ਜਾਣਦੇ ਹਾਂ ਕੀ ਹੈ ਪੂਰ ਮਾਮਲਾ।
Download ABP Live App and Watch All Latest Videos
View In Appਦਰਅਸਲ ਸੈਫ ਅਲੀ ਖਾਨ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਸੀ ਅਤੇ ਕੈਮਰੇ 'ਚ ਕੈਦ ਹੋ ਗਿਆ ਸੀ। ਸੈਫ ਅਲੀ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਸ ਦੇ ਹੱਥ 'ਤੇ ਬਣੇ ਟੈਟੂ ਵੱਲ ਧਿਆਨ ਦਿੱਤਾ।
ਸੈਫ ਨੇ ਆਪਣੀ ਬਾਂਹ 'ਤੇ ਆਪਣੀ ਪਤਨੀ ਕਰੀਨਾ ਦਾ ਨਾਮ ਲਿਖਵਾਇਆ ਹੋਇਆ ਸੀ, ਪਰ ਹੁਣ ਐਕਟਰ ਨੇ ਇਹ ਟੈਟੂ ਬਦਲਵਾ ਦਿੱਤਾ ਹੈ। ਯਾਨਿ ਕਿ ਅਦਕਾਰ ਨੇ ਪਤਨੀ ਦਾ ਨਾਮ ਆਪਣੀ ਬਾਂਹ ਤੋਂ ਮਿਟਾ ਦਿੱਤਾ ਹੈ।
ਟੈਟੂ ਬਦਲਿਆ ਦੇਖ ਕੇ ਲੋਕਾਂ ਨੇ ਇਸ ਤਸਵੀਰ 'ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦਾ ਤਲਾਕ ਹੋਣ ਵਾਲਾ ਹੈ। ਇਕ ਯੂਜ਼ਰ ਨੇ ਲਿਖਿਆ, 'ਦੂਜੇ ਵਿਆਹ ਦੀਆਂ ਤਿਆਰੀਆਂ।' ਇਕ ਯੂਜ਼ਰ ਨੇ ਲਿਖਿਆ, 'ਸੈਫ ਆਪਣੀ ਤੀਜੀ ਪਤਨੀ ਦੇ ਸਵਾਗਤ ਦੀ ਤਿਆਰੀ ਕਰ ਰਹੇ ਹਨ।'
ਇਕ ਯੂਜ਼ਰ ਨੇ ਲਿਖਿਆ, 'ਤਲਾਕ ਜ਼ਰੂਰ ਹੋਵੇਗਾ।' ਇਕ ਯੂਜ਼ਰ ਨੇ ਲਿਖਿਆ, 'ਬਸ ਟੈਟੂ ਬਦਲਿਆ ਹੈ, ਹੁਣ ਘਰ ਵਾਲੀ ਵੀ ਬਦਲੇਗੀ।' ਇਕ ਯੂਜ਼ਰ ਨੇ ਲਿਖਿਆ, 'ਕੁਝ ਦਿਨ ਇੰਤਜ਼ਾਰ ਕਰੋ, ਤੁਹਾਡੀ ਪਤਨੀ ਵੀ ਬਦਲ ਜਾਵੇਗੀ।' ਇਕ ਯੂਜ਼ਰ ਨੇ ਲਿਖਿਆ, 'ਸੈਫ ਹੈਟ੍ਰਿਕ ਮਾਰਨ ਦੀ ਤਿਆਰੀ ਕਰ ਰਹੇ ਹਨ।'
ਜ਼ਿਕਰਯੋਗ ਹੈ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ ਸਾਲ 2012 'ਚ ਹੋਇਆ ਸੀ। ਇਸ ਜੋੜੇ ਦੇ ਦੋ ਬੇਟੇ ਤੈਮੂਰ ਅਲੀ ਖਾਨ ਅਤੇ ਜੇਹ ਅਲੀ ਖਾਨ ਹਨ।
ਦੱਸ ਦੇਈਏ ਕਿ ਸੈਫ ਅਲੀ ਖਾਨ ਦਾ ਵਿਆਹ ਕਰੀਨਾ ਕਪੂਰ ਤੋਂ ਪਹਿਲਾਂ ਅੰਮ੍ਰਿਤਾ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੀ ਇੱਕ ਬੇਟੀ ਸਾਰਾ ਅਲੀ ਖਾਨ ਅਤੇ ਇੱਕ ਬੇਟਾ ਇਬਰਾਹਿਮ ਅਲੀ ਖਾਨ ਹੈ। ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦਾ ਤਲਾਕ ਹੋ ਚੁੱਕਾ ਹੈ।