ਪਾਪਾ ਧਰਮੇਂਦਰ ਦੇ ਘਰ ਆਉਣ ਤੋਂ ਪਹਿਲਾਂ ਦੋਵੇਂ ਧੀਆਂ ਈਸ਼ਾ ਤੇ ਅਹਾਨਾ ਪਹਿਨ ਲੈਂਦੀਆਂ ਸੀ ਸੂਟ, ਹੇਮਾ ਮਾਲਿਨੀ ਨੇ ਦੱਸੀ ਵਜ੍ਹਾ

1/7
ਬਾਲੀਵੁੱਡ 'ਚ ਹੀਮੈਨ ਦੇ ਨਾਂ ਨਾਲ ਮਸ਼ਹੂਰ ਐਕਟਰ ਧਰਮੇਂਦਰ ਦੇ ਚਾਹੁਣ ਵਾਲਿਆਂ ਦੀ ਅੱਜ ਵੀ ਕੋਈ ਕਮੀ ਨਹੀਂ। ਬੇਸ਼ੱਕ ਧਰਮੇਂਦਰ ਹੁਣ ਫਿਲਮਾਂ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ 'ਤੇ ਉਹ ਐਕਟਿਵ ਰਹਿੰਦੇ ਹਨ।
2/7
ਧਰਮੇਂਦਰ ਨੇ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕਰਵਾਇਆ ਹੈ। ਉਨ੍ਹਾਂ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ ਜਦੋਂ ਉਹ 19 ਸਾਲ ਦੇ ਸਨ। ਪਹਿਲੇ ਵਿਆਹ ਤੋਂ ਚਾਰ ਬੱਚੇ ਹਨ। ਜਿਨ੍ਹਾਂ ਦੇ ਨਾਂ ਸੰਨੀ, ਬੌਬੀ, ਅਜੀਤਾ ਤੇ ਵਿਜੇਤਾ ਦਿਓਲ ਹਨ।
3/7
ਫਿਲਮਾਂ 'ਚ ਆਉਣ ਮਗਰੋਂ ਧਰਮੇਂਦਰ ਨੂੰ ਡ੍ਰੀਮ ਗਰਲ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਤੇ 5 ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਧਰਮੇਂਦਰ ਨੇ ਮੁਸਲਿਮ ਧਰਮ ਅਪਣਾ ਕੇ ਹੇਮਾ ਮਾਲਿਨੀ ਨਾਲ ਵਿਆਹ ਕਰ ਲਿਆ। ਹੇਮਾ ਮਾਲਿਨੀ ਤੇ ਧਰਮੇਂਦਰ ਦੀਆਂ ਦੋ ਧੀਆਂ ਹਨ ਜਿਨ੍ਹਾਂ ਦੇ ਨਾਂ ਈਸ਼ਾ ਤੇ ਅਹਾਨਾ ਦਿਓਲ ਹੈ।
4/7
ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦੇਣ ਵਾਲੇ ਧਰਮੇਂਦਰ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਫਿਲਮ ਇੰਡਸਟਰੀ ਦਾ ਹਿੱਸਾ ਬਣਨ। ਤਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਧਰਮੇਂਦਰ ਆਉਣ ਵਾਲੇ ਹੁੰਦੇ ਸਨ ਤਾਂ ਉਨ੍ਹਾਂ ਦੀਆਂ ਦੋਵੇਂ ਧੀਆਂ ਸਲਵਾਰ ਕਮੀਜ਼ ਪਹਿਨ ਲੈਂਦੀਆਂ ਸਨ।
5/7
ਹੇਮਾ ਮਾਲਿਨੀ ਨੇ ਇਕ ਵਾਰ ਸਿੰਮੀ ਗਰੇਵਾਲ ਟੌਕ ਸ਼ੌਅ 'ਚ ਦੱਸਿਆ ਸੀ ਕਿ ਧਰਮੇਂਦਰ ਨੂੰ ਸਲਵਾਰ ਕਮੀਜ਼ ਬਹੁਤ ਪਸੰਦ ਹਨ।
6/7
ਈਸ਼ਾ ਧਰਮੇਂਦਰ ਦੇ ਬਹੁਤ ਕਰੀਬ ਹੈ। ਧਰਮੇਂਦਰ ਉਨ੍ਹਾਂ ਦੀ ਹਰ ਇੱਛਾ ਨੂੰ ਪੂਰੀ ਕਰਦੇ ਹਨ। ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਪਰ ਇਕ ਸਮਾਂ ਅਜਿਹਾ ਆਇਆ ਸੀ ਕਿ ਜਦੋਂ ਧਰਮੇਂਦਰ ਨੇ ਈਸ਼ਾ ਨਾਲ ਕਰੀਬ 6 ਮਹੀਨੇ ਤਕ ਗੱਲ ਨਹੀਂ ਕੀਤੀ ਸੀ।
7/7
ਫਿਰ ਇਕ ਟਾਇਮ ਆਇਆ ਜਦੋਂ ਈਸ਼ਾ ਨੂੰ ਫਿਲਮਾਂ 'ਚ ਆਏ 17 ਸਾਲ ਬੀਤ ਗਏ ਤਾਂ ਧਰਮੇਂਦਰ ਨੇ 'Cakewalk’ 'ਚ ਈਸ਼ਾ ਦੀ ਸ਼ਾਨਦਾਰ ਐਕਟਿੰਗ ਲਈ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਸੀ। ਇਹ ਜਾਣਕਾਰੀ ਹੇਮਾ ਮਾਲਿਨੀ ਦੀ ਬਾਇਓਗ੍ਰਾਫੀ ‘Beyond The Dream Girl’ ਕਿਤਾਬ ਤੋਂ ਮਿਲੀ।
Sponsored Links by Taboola