Janhvi Kapoor: ਜਾਹਨਵੀ ਕਪੂਰ ਨੇ ਸਾੜ੍ਹੀ 'ਚ ਦਿੱਤੇ ਸਾਦਗੀ ਭਰੇ ਪੋਜ਼, ਦਿਲਾਂ ਨੂੰ ਚੁਰਾ ਲਵੇਗਾ ਇਹ ਅੰਦਾਜ਼

Janhvi Kapoor Pics: ਖੂਬਸੂਰਤ ਅਦਾਕਾਰਾ ਜਾਹਨਵੀ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਾਲ ਹੀ ਚ ਜਾਹਨਵੀ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

Janhvi Kapoor

1/7
ਇਨ੍ਹਾਂ ਤਸਵੀਰਾਂ 'ਚ ਉਸ ਦੇ ਦੇਸੀ ਅੰਦਾਜ਼ ਦੀ ਤਾਰੀਫ ਕੀਤੀ ਜਾ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਦੇ ਸਧਾਰਨ ਅੰਦਾਜ਼ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ, ਵੇਖੋ ਤਸਵੀਰਾਂ।
2/7
ਜਾਹਨਵੀ ਕਪੂਰ ਨੇ ਆਪਣੇ ਜਨਮਦਿਨ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/7
ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਦੇ ਚਿਹਰੇ ਦੀ ਸਾਦਗੀ ਅਤੇ ਮਾਸੂਮੀਅਤ ਦੇਖ ਕੇ ਕੋਈ ਵੀ ਉਸ ਦਾ ਦੀਵਾਨਾ ਹੋ ਜਾਵੇਗਾ।
4/7
ਫੋਟੋਆਂ ਵਿੱਚ ਜਾਹਨਵੀ ਕਪੂਰ ਸਾੜ੍ਹੀ ਵਿੱਚ ਗਾਰਡਨ ਵਿੱਚ ਬੈਠੀ ਅਤੇ ਧੁੱਪ ਦਾ ਅਨੰਦ ਲੈਂਦੀ ਦਿਖਾਈ ਦੇ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।
5/7
ਜਾਹਨਵੀ ਕਪੂਰ ਨੇ ਆਪਣੇ ਇਸ ਲੁੱਕ ਨੂੰ ਵਾਲਾਂ 'ਚ ਫੁੱਲ, ਮੱਥੇ 'ਤੇ ਬਿੰਦੀ, ਈਅਰਰਿੰਗਸ ਅਤੇ ਰਿੰਗਸ ਨਾਲ ਐਕਸੈਸਰਾਈਜ਼ ਕੀਤਾ ਅਤੇ ਕੈਮਰੇ ਲਈ ਕਈ ਪੋਜ਼ ਦਿੱਤੇ।
6/7
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਾਹਨਵੀ ਕਪੂਰ ਨੇ ਕੈਪਸ਼ਨ ਦਿੱਤਾ- ਜਨਮਦਿਨ ਦੇ ਪਿਆਰ ਲਈ ਧੰਨਵਾਦ।
7/7
ਜਾਹਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਖੁੱਲ੍ਹ ਕੇ ਲਾਈਕ ਅਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
Sponsored Links by Taboola