Kajol: ਬਾਲੀਵੁੱਡ ਅਦਾਕਾਰਾ ਕਾਜੋਲ ਨੇ ਸੋਸ਼ਲ ਮੀਡੀਆ ਤੋਂ ਲਿਆ ਬਰੇਕ, ਸਾਰੀਆਂ ਪੋਸਟਾਂ ਡਿਲੀਟ ਕਰ ਬੋਲੀ- 'ਮਾੜੇ ਟਾਈਮ 'ਚੋਂ ਲੰਘ ਰਹੀ'

Kajol Going Through Tough Times: ਮਸ਼ਹੂਰ ਅਦਾਕਾਰਾ ਕਾਜੋਲ ਦੇ ਇੱਕ ਕਦਮ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਕਾਰਨ ਉਸ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੈ। ਇੱਥੇ ਜਾਣੋ ਕਾਜੋਲ ਨੇ ਅਜਿਹਾ ਕੀ ਕੀਤਾ ਕਿ ਲੋਕ ਉਸ ਦੀ ਚਿੰਤਾ ਕਰਨ ਲੱਗੇ।

ਕਾਜੋਲ, ਬਾਲੀਵੁੱਡ ਅਦਾਕਾਰਾ

1/8
ਮਸ਼ਹੂਰ ਅਦਾਕਾਰਾ ਕਾਜੋਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਇੱਕ ਨਵੀਂ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸੰਦੇਸ਼ ਦਿੱਤਾ ਹੈ, ਜਿਸ ਵਿੱਚ ਕਾਜੋਲ ਨੇ ਲਿਖਿਆ ਹੈ ਕਿ "ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਹੀ ਹਾਂ।"
2/8
ਕਾਜੋਲ ਨੇ ਆਪਣੀ ਇਸ ਹਰਕਤ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਸ ਦੀ ਜ਼ਿੰਦਗੀ 'ਚ ਅਜਿਹਾ ਕੀ ਔਖਾ ਦੌਰ ਆਇਆ ਕਿ ਕਾਜੋਲ ਨੂੰ ਆਪਣੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਡਿਲੀਟ ਕਰਨਾ ਪਿਆ।
3/8
ਦਰਅਸਲ ਅੱਜ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਾਜੋਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਕਾਜੋਲ ਨੇ ਆਪਣੀ ਜ਼ਿੰਦਗੀ ਦੇ ਉਸ ਪੜਾਅ ਬਾਰੇ ਦੱਸਿਆ ਜਿਸ 'ਚੋਂ ਉਹ ਇਸ ਸਮੇਂ ਗੁਜ਼ਰ ਰਹੀ ਹੈ।
4/8
ਅਦਾਕਾਰਾ ਨੇ ਲਿਖਿਆ ਕਿ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ 'ਚ ਹੈ। ਨਾਲ ਹੀ, ਕਾਜੋਲ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਕਿ ਉਹ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹੈ।
5/8
ਇਸ ਪੋਸਟ ਨੂੰ ਅਪਲੋਡ ਕਰਨ ਦੇ ਨਾਲ ਹੀ ਕਾਜੋਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਤੋਂ ਬਾਕੀ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਦੱਸ ਦਈਏ ਕਿ ਕਾਜੋਲ ਦੇ ਇੰਸਟਾਗ੍ਰਾਮ 'ਤੇ 14.4 ਮਿਲੀਅਨ ਫਾਲੋਅਰਜ਼ ਹਨ। ਜਦਕਿ ਅਦਾਕਾਰਾ ਨੇ ਸਿਰਫ 14 ਲੋਕਾਂ ਨੂੰ ਫਾਲੋ ਕੀਤਾ ਹੈ।
6/8
ਕਾਜੋਲ ਨੇ ਇਸ ਸੋਸ਼ਲ ਮੀਡੀਆ ਬ੍ਰੇਕ ਦੀ ਜਾਣਕਾਰੀ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਫੇਸਬੁੱਕ ਅਤੇ ਟਵਿਟਰ 'ਤੇ ਇਹੀ ਪੋਸਟ ਪਾ ਕੇ ਕਾਜੋਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੇ ਇਸ ਪੜਾਅ ਬਾਰੇ ਦੱਸਿਆ।
7/8
ਦੱਸ ਦੇਈਏ ਕਿ ਫੇਸਬੁੱਕ 'ਤੇ ਕਾਜੋਲ ਦੇ 28 ਮਿਲੀਅਨ ਫਾਲੋਅਰਜ਼ ਹਨ। ਉੱਥੇ ਹੀ, 3.6 ਮਿਲੀਅਨ ਲੋਕ ਟਵਿੱਟਰ 'ਤੇ ਅਦਾਕਾਰਾ ਨੂੰ ਫਾਲੋ ਕਰਦੇ ਹਨ।
8/8
ਅਦਾਕਾਰਾ ਦੀ ਇਸ ਪੋਸਟ 'ਤੇ ਕਾਜੋਲ ਦੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਉਨ੍ਹਾਂ ਦੇ ਬ੍ਰੇਕ ਦਾ ਕਾਰਨ ਜਾਣਨਾ ਚਾਹੁੰਦੇ ਹਨ, ਜਦਕਿ ਕੁਝ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਰ ਰਹੇ ਹਨ।
Sponsored Links by Taboola