Kangana Ranaut: ਕੰਗਨਾ ਰਣੌਤ ਨੇ ਫਿਰ ਲਿਆ ਸ਼ਾਹਰੁਖ ਖਾਨ ਨਾਲ ਪੰਗਾ, ਪਠਾਨ ਦੀ ਸਫਲਤਾ 'ਤੇ ਕਹਿ ਦਿੱਤੀ ਇਹ ਗੱਲ
Kangana Ranaut On SRK: ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਆਪਣੇ ਬੜਬੋਲੇਪਣ ਲਈ ਜਾਣੀ ਜਾਂਦੀ ਹੈ। ਉਸ ਨੇ ਫਿਰ ਤੋਂ ਸ਼ਾਹਰੁਖ ਖਾਨ ਤੇ ਤਿੱਖਾ ਤੰਜ ਕੱਸ ਦਿੱਤਾ ਹੈ।
Continues below advertisement

ਕੰਗਨਾ ਰਣੌਤ, ਸ਼ਾਹਰੁਖ ਖਾਨ
Continues below advertisement
1/7

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ, ਜਿਸ ਕਾਰਨ ਕੰਗਨਾ ਦਾ ਨਾਂ ਹਰ ਦਿਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ।
2/7
ਹਾਲ ਹੀ 'ਚ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੀ ਤਾਰੀਫ ਕਰਨ ਵਾਲੀ ਕੰਗਨਾ ਰਣੌਤ ਨੇ ਹੁਣ ਕਿੰਗ ਖਾਨ ਦੀ ਫਿਲਮ 'ਤੇ ਚੁਟਕੀ ਲਈ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਆਪਣੀ ਫਲਾਪ ਫਿਲਮ 'ਧਾਕੜ' ਬਾਰੇ ਵੀ ਕਾਫੀ ਕੁਝ ਬੋਲੀ ਹੈ।
3/7
ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਤਾਜ਼ਾ ਟਵੀਟ ਕੀਤਾ ਹੈ। ਇਸ ਟਵੀਟ 'ਚ ਕੰਗਨਾ ਨੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਫਿਲਮ 'ਪਠਾਨ' 'ਤੇ ਨਿਸ਼ਾਨਾ ਸਾਧਿਆ ਹੈ।
4/7
ਦਰਅਸਲ ਕੰਗਨਾ ਰਣੌਤ ਨੇ ਇਸ ਟਵੀਟ 'ਚ ਲਿਖਿਆ ਹੈ ਕਿ- ''ਹਾਂ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਮੇਰੀ ਫਿਲਮ ਧਾਕੜ ਇਤਿਹਾਸਕ ਫਲਾਪ ਫਿਲਮ ਰਹੀ ਹੈ। 10 ਸਾਲਾਂ 'ਚ ਸ਼ਾਹਰੁਖ ਖਾਨ ਦੀ ਇਹ ਪਹਿਲੀ ਹਿੱਟ ਫਿਲਮ ਹੈ।
5/7
ਅਸੀਂ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਾਂ। ਉਮੀਦ ਹੈ ਕਿ ਸਾਨੂੰ ਵੀ ਉਹੀ ਮੌਕਾ ਮਿਲੇਗਾ ਜੋ ਭਾਰਤ ਨੇ ਉਨ੍ਹਾਂ ਨੂੰ ਦਿੱਤਾ ਹੈ। ਆਖ਼ਰਕਾਰ, ਇਹ ਭਾਰਤ ਮਹਾਨ ਅਤੇ ਉਦਾਰ ਹੈ, ਜੈ ਸ਼੍ਰੀ ਰਾਮ।"
Continues below advertisement
6/7
ਇਸ ਟਵੀਟ ਰਾਹੀਂ ਕੰਗਨਾ ਨੇ ਇਸ਼ਾਰੇ 'ਚ ਸ਼ਾਹਰੁਖ ਖਾਨ ਦੀਆਂ ਪਿਛਲੀਆਂ ਫਲਾਪ ਫਿਲਮਾਂ 'ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ, ਇੱਕ ਦਿਨ ਪਹਿਲਾਂ, ਕੰਗਨਾ ਨੇ ਮੀਡੀਆ ਦੇ ਸਾਹਮਣੇ ਸ਼ਾਹਰੁਖ ਖਾਨ ਦੀ ਪਠਾਨ ਫਿਲਮ ਦੀ ਜੰਮ ਕੇ ਤਾਰੀਫ ਕੀਤੀ ਸੀ।
7/7
ਪਿਛਲੇ ਸਾਲ ਕੰਗਨਾ ਰਣੌਤ ਦੀ ਐਕਸ਼ਨ ਥ੍ਰਿਲਰ ਫਿਲਮ 'ਧੱਕੜ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ਇਸ ਤੋਂ ਬਾਅਦ ਹੁਣ ਕੰਗਨਾ ਰਣੌਤ ਨੂੰ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਤੋਂ ਕਾਫੀ ਉਮੀਦਾਂ ਹਨ। ਕੰਗਨਾ ਦੀ 'ਐਮਰਜੈਂਸੀ' ਫਿਲਮ ਦੀ ਸ਼ੂਟਿੰਗ ਆਖਰੀ ਪੜਾਅ 'ਤੇ ਹੈ ਅਤੇ ਇਹ ਫਿਲਮ ਇਸ ਸਾਲ ਰਿਲੀਜ਼ ਹੋ ਸਕਦੀ ਹੈ। ਕੰਗਨਾ ਰਣੌਤ ਨੇ ਫਿਲਮ 'ਐਮਰਜੈਂਸੀ' 'ਚ ਅਦਾਕਾਰਾ ਦੇ ਨਾਲ-ਨਾਲ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।
Published at : 28 Jan 2023 04:52 PM (IST)