ਕੰਗਨਾ ਰਣੌਤ ਨੇ ਪੰਜਾਬੀ ਨੌਜਵਾਨ ਖਿਲਾਫ ਦਰਜ ਕਰਵਾਇਆ ਪਰਚਾ, ਬੋਲੀ ਮੈਂ ਅਜਿਹੇ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ
ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਤੋਂ ਬਾਅਦ ਐਕਟਰਸ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਕੰਗਨਾ ਰਣੌਤ ਨੇ ਇਹ ਜਾਣਕਾਰੀ ਤੇ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।
Download ABP Live App and Watch All Latest Videos
View In Appਇੰਸਟਾਗ੍ਰਾਮ 'ਤੇ ਪੋਲਿੰਗ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, ''ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਕਿ ਦੇਸ਼ ਦੇ ਗੱਦਾਰਾਂ ਨੂੰ ਕਦੇ ਮਾਫ ਨਹੀਂ ਕਰਨਾ ਤੇ ਨਾ ਹੀ ਭੁੱਲਣਾ। ਅਜਿਹੀ ਘਟਨਾ 'ਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੱਥ ਹੁੰਦਾ ਹੈ। ਕਦੇ ਪੈਸੇ ਦੇ ਲਾਲਚ ਵਿੱਚ ਤੇ ਕਦੇ ਅਹੁਦੇ ਤੇ ਤਾਕਤ ਦੇ ਲਾਲਚ ਵਿੱਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੇ, ਦੇਸ਼ ਦੇ ਅੰਦਰੂਨੀ ਜੈਚੰਦ ਤੇ ਗੱਦਾਰ ਸਾਜਿਸ਼ ਘੜ ਕੇ ਦੇਸ਼ ਵਿਰੋਧੀ ਤਾਕਤਾਂ ਦੀ ਮਦਦ ਕਰਦੇ ਰਹੇ, ਇਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ।
ਕੰਗਨਾ ਨੇ ਅੱਗੇ ਲਿਖਿਆ, ਮੇਰੀ ਇਸ ਪੋਸਟ 'ਤੇ ਮੈਨੂੰ ਵਿਘਨ ਪਾਉਣ ਵਾਲੀਆਂ ਤਾਕਤਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇੱਕ ਭਾਈ ਸਾਹਿਬ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਅਜਿਹੇ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਅੱਤਵਾਦੀਆਂ ਤੇ ਉਨ੍ਹਾਂ ਦੇ ਖਿਲਾਫ ਬੋਲਦੀ ਹਾਂ। ਦੇਸ਼ ਦੇ ਖਿਲਾਫ ਸਾਜਿਸ਼ ਰਚਣ ਵਾਲਿਆਂ ਤੇ ਅੱਤਵਾਦੀਆਂ ਖਿਲਾਫ ਹਮੇਸ਼ਾ ਬੋਲਦੀ ਰਹਾਂਗੀ। ਉਹ ਚਾਹੇ ਬੇਕਸੂਰ ਫੌਜੀਆਂ ਦੇ ਕਾਤਲ ਨਕਸਲੀ ਹੋਣ, ਟੁਕੜੇ-ਟੁਕੜੇ ਗੈਂਗ ਹੋਣ ਜਾਂ ਅੱਠਵੇਂ ਦਹਾਕੇ ਵਿੱਚ ਦੇਸ਼ ਵਿੱਚੋਂ ਪੰਜਾਬ 'ਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਕੱਟ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ਾਂ 'ਚ ਬੈਠੇ ਅੱਤਵਾਦੀ ਹੋਣ।
ਇਸ ਤੋਂ ਇਲਾਵਾ ਕੰਗਨਾ ਨੇ ਲਿਖਿਆ, ''ਲੋਕਤੰਤਰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਾਗਰਿਕਾਂ ਦੀ ਅਖੰਡਤਾ, ਏਕਤਾ ਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਮੌਲਿਕ ਅਧਿਕਾਰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੇ ਸਾਨੂੰ ਦਿੱਤਾ। ਮੈਂ ਕਦੇ ਵੀ ਕਿਸੇ ਜਾਤੀ, ਧਰਮ ਜਾਂ ਸਮੂਹ ਬਾਰੇ ਅਪਮਾਨਜਨਕ ਜਾਂ ਨਫ਼ਰਤ ਫੈਲਾਉਣ ਵਾਲੀ ਕੋਈ ਗੱਲ ਨਹੀਂ ਕਹੀ ਹੈ।
ਕੰਗਨਾ ਅੱਗੇ ਲਿਖਦੀ ਹੈ, ''ਮੈਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਜੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਤੁਸੀਂ ਵੀ ਇੱਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਨੇ ਆਖਰੀ ਦਮ ਤੱਕ ਇਸ ਅੱਤਵਾਦ ਖਿਲਾਫ ਜ਼ੋਰਦਾਰ ਲੜਾਈ ਲੜੀ। ਕਿਰਪਾ ਕਰਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਦਾਇਤ ਦਿਓ ਕਿ ਉਹ ਅਜਿਹੀਆਂ ਅੱਤਵਾਦੀ, ਵਿਘਨਕਾਰੀ ਤੇ ਦੇਸ਼ ਵਿਰੋਧੀ ਤਾਕਤਾਂ ਦੀਆਂ ਧਮਕੀਆਂ 'ਤੇ ਤੁਰੰਤ ਕਾਰਵਾਈ ਕਰਨ।
ਐਫਆਈਆਰ ਬਾਰੇ ਜਾਣਕਾਰੀ ਦਿੰਦੇ ਹੋਏ ਕੰਗਣਾ ਨੇ ਲਿਖਿਆ, ਮੈਂ ਧਮਕੀਆਂ ਦੇ ਖਿਲਾਫ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦੀ ਹੀ ਕਾਰਵਾਈ ਕਰੇਗੀ। ਮੇਰੇ ਲਈ ਦੇਸ਼ ਸਭ ਤੋਂ ਪ੍ਰਮੁੱਖ ਹੈ, ਜੇਕਰ ਮੈਨੂੰ ਇਸ ਲਈ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਮੈਂ ਪਰ ਮੈਂ ਨਾ ਡਰਦੀ ਹਾਂ ਤੇ ਨਾ ਹੀ ਕਦੇ ਡਰਾਂਗੀ, ਦੇਸ਼ ਦੇ ਹਿੱਤ ਵਿੱਚ ਗੱਦਾਰਾਂ ਖਿਲਾਫ ਖੁੱਲ ਕੇ ਬੋਲਦੀ ਰਹਾਂਗੀ।
ਉਨ੍ਹਾਂ ਅੱਗੇ ਲਿਖਿਆ, 'ਪੰਜਾਬ 'ਚ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਕੁਝ ਲੋਕ ਬਗੈਰ ਪ੍ਰਸੰਗ ਤੋਂ ਮੇਰੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜੇਕਰ ਭਵਿੱਖ 'ਚ ਮੈਨੂੰ ਕੁਝ ਹੋਇਆ ਤਾਂ ਇਸ ਦੇ ਲਈ ਸਿਰਫ ਨਫਰਤ ਦੀ ਰਾਜਨੀਤੀ ਕਰਨ ਵਾਲੇ ਹੀ ਜ਼ਿੰਮੇਵਾਰ ਹੋਣਗੇ। ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਚੋਣਾਂ ਜਿੱਤਣ ਦੀਆਂ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਕਿਸੇ ਪ੍ਰਤੀ ਨਫਰਤ ਨਾ ਫੈਲਾਉਣ।”