Kangana Ranaut: ਕੰਗਨਾ ਰਣੌਤ ਦੀ ਫਿਲਮ 'ਤੇਜਸ' ਬੁਰੀ ਤਰ੍ਹਾਂ ਪਿਟੀ, 70 ਕਰੋੜ 'ਚ ਬਣੀ ਫਿਲਮ ਨੇ ਕੀਤੀ ਸਿਰਫ ਇੰਨੀਂ ਕਮਾਈ
ਬਾਲੀਵੁੱਡ ਦੀ ਕੁਈਨ ਅਭਿਨੇਤਰੀ ਕੰਗਨਾ ਰਣੌਤ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਨੇ ਬਾਕਸ ਆਫਿਸ 'ਤੇ ਸੰਘਰਸ਼ ਕਰਦੇ ਹੋਏ ਮੇਕਰਸ ਨੂੰ ਖੂਨ ਦੇ ਹੰਝੂ ਰੁਆ ਦਿੱਤੇ ਹਨ।
Download ABP Live App and Watch All Latest Videos
View In Appਇਹ ਫਿਲਮ 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਫਿਲਮ ਦਾ ਕਲੈਕਸ਼ਨ ਕਾਫੀ ਖਰਾਬ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਸਟਾਰਰ ਫਿਲਮ 'ਤੇਜਸ' ਨੂੰ 50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਕੰਗਨਾ ਰਣੌਤ ਨੂੰ ਪਿਛਲੇ ਕਈ ਸਾਲਾਂ ਤੋਂ ਹਿੱਟ ਫਿਲਮ ਦੀ ਉਮੀਦ ਸੀ। ਉਸ ਦੀ ਫਿਲਮ ਮਣੀਕਰਨਿਕਾ ਨੂੰ ਛੱਡ ਕੇ, ਧਾਕੜ ਤੋਂ ਪੰਗਾ, ਜੱਜਮੈਂਟਲ ਹੈ ਕਯਾ ਤੋਂ ਲੈ ਕੇ ਜੈਲੀਲਾ ਤੱਕ, ਅਭਿਨੇਤਰੀ ਦੀਆਂ ਸਾਰੀਆਂ ਫਿਲਮਾਂ ਫਲਾਪ ਰਹੀਆਂ ਹਨ।
ਹੁਣ ਇਸ ਫਲਾਪ ਲਿਸਟ 'ਚ 'ਤੇਜਸ' ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ 'ਤੇਜਸ' ਨੇ ਘਰੇਲੂ ਬਾਕਸ ਆਫਿਸ 'ਤੇ ਸਿਰਫ 4.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਫਿਲਮ ਨੂੰ 50.77 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਰਿਪੋਰਟ ਮੁਤਾਬਕ ਨਿਰਮਾਤਾਵਾਂ ਨੇ 'ਤੇਜਸ' 'ਤੇ 70 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਫਿਲਮ ਨੇ ਅੰਤਰਰਾਸ਼ਟਰੀ ਬਾਜ਼ਾਰ ਤੋਂ ਸਿਰਫ 70 ਲੱਖ ਰੁਪਏ ਦੀ ਕਮਾਈ ਕੀਤੀ ਅਤੇ ਘਰੇਲੂ ਬਾਕਸ ਆਫਿਸ 'ਤੇ ਇਸਦਾ ਮੁਨਾਫਾ 2.23 ਕਰੋੜ ਰੁਪਏ ਰਿਹਾ।
ਇਸ ਤੋਂ ਇਲਾਵਾ 'ਤੇਜਸ' ਦੇ ਓ.ਟੀ.ਟੀ., ਸੈਟੇਲਾਈਟ ਅਤੇ ਮਿਊਜ਼ਿਕ ਰਾਈਟਸ 17 ਕਰੋੜ ਰੁਪਏ 'ਚ ਵੇਚੇ ਗਏ। ਇਸ ਤਰ੍ਹਾਂ 70 ਕਰੋੜ ਰੁਪਏ 'ਚੋਂ ਫਿਲਮ ਸਿਰਫ 19.23 ਕਰੋੜ ਰੁਪਏ ਹੀ ਕਮਾ ਸਕੀ ਅਤੇ ਮੇਕਰਸ ਨੂੰ 50.77 ਲੱਖ ਰੁਪਏ ਦਾ ਭਾਰੀ ਨੁਕਸਾਨ ਝੱਲਣਾ ਪਿਆ।
ਤੁਹਾਨੂੰ ਦੱਸ ਦੇਈਏ ਕਿ 'ਤੇਜਸ' ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਆਪਣੀ ਅਗਲੀ ਫਿਲਮ 'ਐਮਰਜੈਂਸੀ' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਨੂੰ ਕੰਗਨਾ ਨੇ ਖੁਦ ਡਾਇਰੈਕਟ ਕੀਤਾ ਹੈ।
ਇਹ ਫਿਲਮ ਪਹਿਲਾਂ ਨਵੰਬਰ 'ਚ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ, ਜੋ ਹੁਣ ਅਗਲੇ ਸਾਲ ਰਿਲੀਜ਼ ਹੋਵੇਗੀ। 'ਐਮਰਜੈਂਸੀ' 'ਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ।