ਫਿੱਟ ਲੁੱਕ 'ਚ ਕਪਿਲ ਸ਼ਰਮਾ ਨੇ ਤਸਵੀਰਾਂ ਸ਼ੇਅਰ ਕਰਕੇ ਦਿੱਤਾ ਫਿਟਨੈੱਸ ਦਾ ਗਿਆਨ, ਟਾਈਗਰ ਸ਼ਰਾਫ ਵੀ ਰਹਿ ਗਏ ਹੈਰਾਨ
Kapil Sharma Fit Look : ਕਾਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਫਿੱਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਵੀ ਉਸ ਦੀ ਫਿਟਨੈੱਸ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ।
Download ABP Live App and Watch All Latest Videos
View In Appਕਾਮੇਡੀਅਨ ਕਪਿਲ ਸ਼ਰਮਾ ਦਾ ਫਿੱਟ ਲੁੱਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਬਲਕਿ ਸੈਲੀਬ੍ਰਿਟੀਜ਼ ਵੀ ਹੈਰਾਨ ਹਨ। ਕਪਿਲ ਨੇ ਕੁਝ ਸਮਾਂ ਪਹਿਲਾਂ ਆਪਣੇ ਫਿੱਟ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਆਉਂਦੇ ਹੀ ਕਪਿਲ ਸ਼ਰਮਾ ਦਾ ਨਵਾਂ ਲੁੱਕ ਵੀ ਦੇਖਣ ਨੂੰ ਮਿਲਿਆ। ਹੁਣ ਉਹ ਅਕਸਰ ਆਪਣੇ ਫਿੱਟ ਲੁੱਕ ਨੂੰ ਫਲਾਂਟ ਕਰਦੇ ਨਜ਼ਰ ਆਉਂਦੇ ਹਨ।
ਹਾਲ ਹੀ 'ਚ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਫਿੱਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਸਵੀਮਿੰਗ ਪੂਲ ਦੇ ਕੋਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਤਸਵੀਰਾਂ 'ਚ ਕਪਿਲ ਸ਼ਰਮਾ ਨੂੰ ਸਫੇਦ ਟੀ-ਸ਼ਰਟ ਅਤੇ ਸ਼ਾਰਟਸ 'ਚ ਦੇਖਿਆ ਜਾ ਸਕਦਾ ਹੈ। ਉਸਨੇ ਬਲੈਕ ਸਨੀਕਰਸ ਨਾਲ ਆਪਣੀ ਲੁੱਕ ਨੂੰ ਸਟਾਈਲ ਕੀਤਾ।
ਫੋਟੋ ਸ਼ੇਅਰ ਕਰਕੇ ਕਪਿਲ ਸ਼ਰਮਾ ਨੇ ਲੋਕਾਂ ਨੂੰ ਫਿਟਨੈੱਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, ਜੇਕਰ ਜੇਮਿੰਗ ਨਹੀਂ ਤਾਂ ਸਿਵਮਿੰਗ , ਕੁਝ ਵੀ ਕਰੋ ਪਰ ਕੁਝ ਨਾ ਕੁਝ ਕਰਦੇ ਰਹੋ।
ਕਪਿਲ ਸ਼ਰਮਾ ਦਾ ਫਿੱਟ ਲੁੱਕ ਦੇਖ ਕੇ ਪ੍ਰਸ਼ੰਸਕ ਸੈਲੀਬ੍ਰਿਟੀਜ਼ ਨੂੰ ਰਿਐਕਸ਼ਨ ਦੇ ਰਹੇ ਹਨ। ਜੈਕੀ ਸ਼ਰਾਫ ਨੇ ਕੁਮੈਂਟ ਕੀਤਾ , ਪਾਜੀ ਹੌਟ ਲੁਕਿੰਗ । ਵਿੰਦੂ ਸਿੰਘ ਨੇ ਕਿਹਾ, ਲੁਕਿੰਗ ਸੁਪਰ ਫਿੱਟ ਪਾਜੀ ।ਫੈਨਜ਼ ਵੀ ਉਸ ਦੀ ਫਿਟਨੈੱਸ ਦੀ ਤਾਰੀਫ ਕਰ ਰਹੇ ਹਨ।