Karan Aujla: ਕਰਨ ਔਜਲਾ ਰੈਪਰ ਡਿਵਾਈਨ ਨਾਲ ਮਿਲ ਕੇ ਕਰੇਗਾ ਧਮਾਕਾ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਣਾ
Karan Aujla New Song: ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਮਸ਼ਹੂਰ ਰੈਪਰ ਡਿਵਾਈਨ ਨਾਲ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕਰਨ ਨੇ ਲਿਿਖਿਆ, ਸਭ ਚਾਹੁੰਦੇ ਸੀ ਕਿ ਅਸੀਂ ਕੋਲੈਬ ਕਰੀਏ...
ਕਰਨ ਔਜਲਾ ਰੈਪਰ ਡਿਵਾਈਨ ਨਾਲ ਮਿਲ ਕੇ ਕਰੇਗਾ ਧਮਾਕਾ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਣਾ
1/6
ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
2/6
ਕਰਨ ਔਜਲਾ ਹਾਲ ਹੀ 'ਚ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਇਸ ਐਲਬਮ ਨੂੰ ਦੁਨੀਆ ਭਰ 'ਚ ਬੇਸ਼ੁਮਾਰ ਪਿਆਰ ਮਿਿਲਿਆ। ਇਸ ਤੋਂ ਬਾਅਦ ਹੁਣ ਕਰਨ ਔਜਲਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ।
3/6
ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਮਸ਼ਹੂਰ ਰੈਪਰ ਡਿਵਾਈਨ ਨਾਲ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕਰਨ ਨੇ ਲਿਿਖਿਆ, 'ਸਭ ਚਾਹੁੰਦੇ ਸੀ ਕਿ ਅਸੀਂ ਕੋਲੈਬ ਕਰੀਏ, ਹੁਣ ਅਸੀਂ ਤਿਆਰ ਹਾਂ।' ਕਰਨ ਦੇ ਡਿਵਾਈਨ ਨਾਲ ਕੋਲੈਬ ਦੇ ਐਲਾਨ ਤੋਂ ਬਾਅਦ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।
4/6
ਉਹ ਬੇਸਵਰੀ ਨਾਲ ਕਰਨ ਦੇ ਡਿਵਾਈਨ ਨਾਲ ਨਵੇਂ ਗਾਣੇ ਦੀ ਉਡੀਕ ਕਰ ਰਹੇ ਹਨ। ਇਹ ਗਾਣਾ ਕਿਹੜਾ ਹੋਵੇਗਾ ਅਤੇ ਕਿਸ ਤਰ੍ਹਾਂ ਹੋਵੇਗਾ ਤੇ ਕਿਸ ਦਿਨ ਰਿਲੀਜ਼ ਹੋਵੇਗਾ, ਇਸ ਬਾਰੇ ਫਿਲਹਾਲ ਕਰਨ ਔਜਲਾ ਵੱਲੋਂ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਪਰ ਉਸ ਨੇ ਡਿਵਾਈਨ ਨਾਲ ਤਸਵੀਰ ਸ਼ੇਅਰ ਕਰ ਇਹ ਤਾਂ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੋਵਾਂ ਦਾ ਇਕੱਠੇ ਪ੍ਰੋਜੈਕਟ ਆ ਰਿਹਾ ਹੈ।
5/6
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਅਕਸਰ ਹੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ।
6/6
ਅਗਸਤ ਮਹੀਨੇ 'ਚ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਪੂਰੀ ਦੁਨੀਆ 'ਚ ਕਾਫੀ ਜ਼ਿਆਂਦਾ ਪਸੰਦ ਕੀਤਾ ਗਿਆ ਹੈ।
Published at : 07 Nov 2023 03:08 PM (IST)