Surjit Bindrakhia: ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੀਆਂ ਵਿਆਹ ਦੀਆਂ ਤਸਵੀਰਾਂ ਵਾਇਰਲ, ਜਾਣੋ ਕਿੱਥੇ ਹੋਈ ਸੀ ਪਤਨੀ ਨਾਲ ਪਹਿਲੀ ਮੁਲਾਕਾਤ
ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਨੂੰ ਕੋਈ ਨਹੀਂ ਭੁਲਾ ਸਕਿਆ ਹੈ। ਇਸ ਦਾ ਸਬੂਤ ਹੈ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਮਰਹੂਮ ਗਾਇਕ ਦੀਆਂ ਤਸਵੀਰਾਂ।
Download ABP Live App and Watch All Latest Videos
View In Appਦਰਅਸਲ, ਬੀਤੇ ਦਿਨੀਂ ਸੁਰਜੀਤ ਬਿੰਦਰੱਖੀਆ ਦੀ ਮੈਰਿਜ ਐਨੀਵਰਸਰੀ ਸੀ ਤੇ ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪੁੱਤਰ ਗੀਤਾਜ ਨੇ ਉਨ੍ਹਾਂ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਤਿਾ।
ਦੇਖਦੇ ਹੀ ਦੇਖਦੇ ਇਹ ਤਸਵੀਰਾਂ ਵਾਇਰਲ ਹੋ ਗਈਆਂ। ਬਿੰਦਰੱਖੀਆ ਦੇ ਚਾਹੁਣ ਵਾਲੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਬਰਸਾ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗੀਤਾਜ ਨੇ ਇਹ ਵੀ ਦੱਸਿਆ ਕਿ ਉਸ ਦੇ ਮਾਪਿਆਂ ਦੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ।
ਦੱਸ ਦਈਏ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਆਗਰਾ ਵਿਖੇ ਤਾਜਮਹਿਲ 'ਚ ਹੋਈ ਸੀ। ਪਿਆਰ ਦੀ ਇਹ ਨਿਸ਼ਾਨੀ ਇਨ੍ਹਾਂ ਦੋਵਾਂ ਦੇ ਪਿਆਰ ਦਾ ਗਵਾਹ ਬਣ ਗਿਆ।
ਦੋਵਾਂ ਨੂੰ ਇੱਥੇ ਇੱਕ ਦੂਜੇ ਨਾਲ ਪਿਆਰ ਹੋਇਆ ਤੇ ਗੱਲ ਵਿਆਹ ਤੱਕ ਪਹੁੰਚ ਗਈ। ਇਸ ਤਰ੍ਹਾਂ ਦੋਵਾਂ ਦਾ ਵਿਆਹ ਧੂਮਧਾਮ ਨਾਲ ਹੋ ਗਿਆ।
ਸੁਰਜੀਤ ਬਿੰਦਰੱਖੀਆ ਦਾ ਵਿਆਹ 90 ਦੇ ਦਹਾਕਿਆਂ 'ਚ ਹੋਇਆ ਸੀ ਤੇ 90 ਦੇ ਦਹਾਕਿਆਂ 'ਚ ਹੀ ਬਿੰਦਰੱਖੀਆ ਦਾ ਗਾਇਕੀ ਦਾ ਕਰੀਅਰ ਵੀ ਸ਼ੁਰੂ ਹੋਇਆ ਸੀ।
ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ।
ਉਨ੍ਹਾਂ ਦੀ ਜੋੜੀ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਚਰਚਿਤ ਰਹੀ ਸੀ। ਦੋਵਾਂ ਨੇ ਇੰਡਸਟਰੀ ਨੂੰ ਕਾਫੀ ਹਿੱਟ ਗਾਣੇ ਦਿੱਤੇ।