Dharmendra: ਐਵੇਂ ਹੀ ਨਹੀਂ ਕਿਹਾ ਜਾਂਦਾ ਧਰਮਿੰਦਰ ਨੂੰ ਬਾਲੀਵੁੱਡ ਦਾ 'ਹੀਮੈਨ', ਐਕਟਰ ਨੇ ਸ਼ੂਟਿੰਗ ਦੌਰਾਨ ਮਾਰ ਦਿੱਤਾ ਸੀ ਬੱਬਰ ਸ਼ੇਰ
ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ।
Download ABP Live App and Watch All Latest Videos
View In Appਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਇਸ ਸੀਨ ਨੂੰ ਸ਼ੂਟ ਕਰਨ ਲਈ ਧਰਮਿੰਦਰ ਦੇ ਡੁਪਲੀਕੇਟ ਦੀ ਤਲਾਸ਼ ਕਰ ਰਹੇ ਸੀ। ਪਰ ਧਰਮਿੰਦਰ ਜ਼ਿੱਦ 'ਤੇ ਅੜ੍ਹ ਗਏ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ। ਆਖਰ ਧਰਮ ਪਾਜੀ ਦੀ ਜ਼ਿੱਦ ਮੂਹਰੇ ਡਾਇਰੈਕਟਰ ਨੂੰ ਝੁਕਣਾ ਪਿਆ।
ਇਸ ਤੋਂ ਬਾਅਦ ਸਰਕਸ ਤੋਂ ਸ਼ੇਰ ਮੰਗਵਾਇਆ ਗਿਆ, ਜਿਸ ਨੂੰ ਫਿਲਮ ਦੇ ਸੈੱਟ 'ਤੇ ਛੱਡ ਦਿੱਤਾ ਗਿਅ। ਹਾਲਾਂਕਿ ਸ਼ੇਰ ਦਾ ਟਰੇਨਰ ਵੀ ਉਸ ਦੇ ਨਾਲ ਸੀ, ਪਰ ਬਾਵਜੂਦ ਇਸ ਦੇ ਉਹ ਟਾਈਗਰ ਭਾਰੀ ਭੀੜ ਦੇਖ ਕੇ ਘਬਰਾ ਗਿਆ ਅਤੇ ਲੋਕਾਂ ਨੂੰ ਮਾਰਨ ਲਈ ਦੌੜਨ ਲੱਗ ਪਿਆ।
ਇਸ ਦਰਮਿਆਨ ਟਾਈਗਰ ਨੇ ਧਰਮਿੰਦਰ 'ਤੇ ਵੀ ਹਮਲਾ ਕੀਤਾ, ਪਰ ਧਰਮਿੰਦਰ ਵੀ ਕਿੱਥੇ ਮੰਨਣ ਵਾਲੇ ਸੀ। ਉਨ੍ਹਾਂ ਨੇ ਸ਼ੇਰ ਨੂੰ ਗਰਦਨ ਤੋਂ ਦਬੋਚ ਲਿਆ ਅਤੇ ਸੀਨ ਨੂੰ ਖਤਮ ਕੀਤਾ ਗਿਆ।
ਇੰਨੇਂ 'ਚ ਸ਼ੇਰ ਦੇ ਟਰੇਨਰ ਨੇ ਧਰਮਿੰਦਰ ਨੂੰ ਕਿਹਾ ਕਿ ਹੁਣ ਤੁਸੀਂ ਸ਼ੇਰ ਨੂੰ ਛੱਡ ਦਿਓ। ਪਰ ਜਦੋਂ ਸ਼ੇਰ ਨੇ ਕੋਈ ਹਿੱਲ ਜੁੱਲ ਨਹੀਂ ਕੀਤੀ ਤਾਂ ਪਤਾ ਲੱਗਾ ਕਿ ਸ਼ੇਰ ਮਰ ਚੁੱਕਿਆ ਹੈ।
ਇਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਨੇ ਜੰਗਲਾਤ ਵਿਭਾਗ 'ਚ ਪੈਨਲਟੀ ਭਰ ਕੇ ਜਾਨ ਛੁਡਾਈ ਅਤੇ ਕੇਸ ਨੂੰ ਰਫਾ ਦਫਾ ਕੀਤਾ। ਇਸ ਤਰ੍ਹਾਂ ਧਰਮਿੰਦਰ ਦਾ ਨਾਮ ਪਿਆ ਬਾਲੀਵੁੱਡ ਦਾ ਹੀਮੈਨ।